IMG-20180602-WA0039

ਅਾਬੂਧਾਬੀ ਦੀ ਸੰਗਤ ਵੱਲੋਂ ਦੂਜਾ ਵਿਸ਼ਾਲ ਖ਼ੂਨਦਾਨ ਕੈਂਪ

ਯੂ ਏ ਈ- ਆਬੂ ਧਾਬੀ ( ਜਸਵੰਤ ਸਿੰਘ ਰੋਡੇ)
ਸਿੱਖ ਸੰਗਤ ਯੂ ਏ ਈ ਜਥਾ ਆਬੂ ਧਾਬੀ ਵੱਲੋਂ ਲੰਘੇ ਵੀਰਵਾਰ ਦੀ ਰਾਤ ਬਲੱਡ ਬੈਂਕ ਖਲਦੀਆ ਵਿੱਚ ਲਗਾਏ ਖੂਨਦਾਨ ਕੈਂਪ ਵਿੱਚ ੯੭ ਬੋਤਲਾਂ ਲਹੂ ਦਾਨ ਕਰਕੇ ਮਾਨਵ ਸੇਵਾ ਦੇ ਕਾਰਜ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਇਆ ਜਿਸ ਵਿੱਚ ਸਲਾਮ ਸਿਟੀ, ਚਾਈਨਾ ਕੈਂਪ, ਮਫਰਕ, ਮੁਸੱਫਾ ਸਨੱਈਆ ਅਤੇ ਮਦੀਨਾ ਜਾਇਦ ਤੋਂ ਸੁਖਜੀਤ ਸਿੰਘ ਗਿੱਲ ਪਹਿਲੂਵਾਲਾ, ਭਾਈ ਮਲਕੀਤ ਸਿੰਘ ਅਲ ਫਾਰਸ, ਭਾਈ ਹਰਜੀਤ ਸਿੰਘ ,ਭਾਈ ਦਰਸ਼ਨ ਸਿੰਘ, ਭਾਈ ਅਵਤਾਰ ਸਿੰਘ “ਬੁੱਟਰ” ਅਤੇ ਮਨਵਿੰਦਰ ਸਿੰਘ ਦੀ ਅਗਵਾਈ ਵਿੱਚ ਖੂਨਦਾਨੀ ਸੱਜਣਾਂ ਨੂੰ ਬਲੱਡ ਬੈਂਕ ਲਿਜਾਣ ਅਤੇ ਵਾਪਿਸ ਛੱਡਣ ਦੀ ਸੇਵਾ ਸ੍ਰ ਦਲਬੀਰ ਸਿੰਘ “ਡਿਸਕਵਰੀ ਗਰੁੱਪ”, ਸ਼੍ਰ ਹਰਜਿੰਦਰ ਸਿੰਘ “ਖਾਲਸਾ” ਇਮੇਜ ਗਰੁੱਪ, ਸ੍ਰ ਗੁਰਮੇਲ ਸਿੰਘ “ਪੱੜਤ” ਅਤੇ ਹਰਦਿਆਲ ਸਿੰਘ “ਸਿਲਵਰ ਮਾਊਨਟੇਨ ਕੰਪਨੀ” ਵੱਲੋਂ ਮੁਹੱਈਆ ਕਰਵਾਈਆਂ ਬੱਸਾਂ ਰਾਹੀਂ ਕੀਤੀ ਗਈ!IMG-20180602-WA0038
ਹਰ ਵਾਰ ਦੀ ਤਰਾਂ ਪ੍ਰਸ਼ਾਦੇ ਅਤੇ ਚਾਹ ਦੇ ਲੰਗਰ ਦੀ ਸੇਵਾ ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਵੱਲੋਂ ਨਿਭਾਈ ਗਈ! ਧਾਰਮਿਕ ਸਖਸ਼ੀਅਤ ਸੰਤ ਬਾਬਾ ਜਰਨੈਲ ਸਿੰਘ ਜੀ “ਮੋਹਣ ਮਾਜਰਾ”, ਗਿਆਨੀ ਮਹਿੰਦਰ ਸਿੰਘ ਜੀ ਭੜੀ “ਵਿਦਵਾਨ ਦਮਦਮੀ ਟਕਸਾਲ”, ਢਾਡੀ ਮਲਕੀਤ ਸਿੰਘ “ਪਪਰਾਲੀ”, ਹਰਜਿੰਦਰ ਸਿੰਘ “ਖਾਲਸਾ” ਮੁੱਖ ਪ੍ਰਬੰਧਕ ਗੁਰਦੁਆਰਾ ਮਾਤਾ ਸਾਹਿਬ ਕੌਰ ਅਤੇ ਚੇਅਰਮੈਨ ਇਮੇਜ ਗਰੁੱਪ, ਸ੍ਰ ਸੁਰਜੀਤ ਸਿੰਘ “ਡਿਸਕਵਰੀ ਗਰੁੱਪ”, ਸ਼੍ਰ ਜਸਵਿੰਦਰ ਸਿੰਘ “ਕਾਕਾ ਭਾਜੀ” ਅਤੇ ਮਨਜਿੰਦਰ ਸਿੰਘ ਮਾਲਕ ਪਾਰਟਨਰ “ਬਾਬ ਅਲ ਪੰਜਾਬ ਰੈਸਟੋਰੈਂਟ” ਵੱਲੋ ਮੁੱਖ ਮਹਿਮਾਨ ਅਤੇ ਸਹਿਯੋਗੀ ਵਜੋਂ ਹਾਜਰ ਹੋ ਕੇ ਖੂਨਦਾਨੀ ਸੱਜਣਾਂ ਅਤੇ ਕੈਂਪ ਪ੍ਰਬੰਧਕਾਂ ਦੀ ਹੌਂਸਲਾ ਅਫਜਾਈ ਕੀਤੀ!
ਇਸੇ ਦੌਰਾਨ ਨੌਜਵਾਨ ਲੇਖਕ ਸੀਰਾ ਲੋਹਾਰ ਸੂਫੀ ਦੀ ਕਿਤਾਬ “ਹੀਰਿਆਂ ਦੀ ਖਾਨ- ਪਿੰਡ ਧੂੜਕੋਟ ਰਣਸੀਂਹ ” ਵੀ ਰਲੀਜ ਕੀਤੀ ਗਈ! IMG-20180602-WA0037ਕੈਂਪ ਦੇ ਸਮੁੱਚੇ ਪ੍ਰਬੰਧਾਂ ਨੂੰ ਵਿਉਂਤਣ ਅਤੇ ਨੇਪਰੇ ਚੜ੍ਹਾਉਣ ਲਈ ਜਸਵੰਤ ਸਿੰਘ “ਰੋਡੇ”, ਜਸਪਾਲ ਸਿੰਘ “ਹਰਮਨ ਸਟਾਰ” ,ਉਸਤਾਦ ਗੁਰਬਚਨ ਸਿੰਘ, ਭਾਈ ਲਾਭ ਸਿੰਘ, ਸੁਖਜਿੰਦਰ ਸਿੰਘ, ਜਸਮੇਲ ਸਿੰਘ “ਪੱਡਾ”, ਅਵਤਾਰ ਸਿੰਘ ਲਾਈਫਕੇਅਰ ਹਸਪਤਾਲ, ਤੇਜਿੰਦਰਪਾਲ ਸਿੰਘ ਲਾਈਫਕੇਅਰ ਹਸਪਤਾਲ”, ਹਰਮਿੰਦਰ ਸਿੰਘ “ਰੰਧਾਵਾ”, ਹਰਭਜਨ ਸਿੰਘ “ਮਠਾੜੂ”,ਅਵਤਾਰ ਸਿੰਘ ਵਾਈਟ ਸਨੋ ਕਾਰਪੈਂਟਰੀ, ਨਿਸ਼ਾਨ ਸਿੰਘ ਬੁਰਜ ਰਾਏਕਾ, ਮਨਪ੍ਰੀਤ ਸਿੰਘ “ਸਾਹੋਵਾਲ” ਦਾ ਮੁੱਢਲਾ ਅਤੇ ਵਿਸ਼ੇਸ਼ ਯੋਗਦਾਨ ਸੀ। ਹਰਦੀਪ ਸਿੰਘ “ਤਪਾ ਮੰਡੀ” ਦੀ ਅਗਵਾਈ ਵਿੱਚ “ਸਰਦਾਰੀ ਦਸਤਾਰ ਕਲੱਬ-ਆਬੂ ਧਾਬੀ” ਦੇ ਨੌਜਵਾਨਾਂ ਨੇ ਸਮਰਪਣ ਭਾਵਨਾ ਨਾਲ ਅਣਥੱਕ ਵਾਲੰਟੀਅਰ ਸੇਵਾਵਾਂ ਨਿਭਾਈਆਂIMG-20180602-WA0039।।