FB_IMG_1491927860620

ਅਾਸਟਰੇਲੀਅਾ ਵਸਦੇ ਲੇਖਕ ਮਾਂ ਪਿਓ ਨੇ ਪੁੱਤ ਦੇ ਜਨਮਦਿਨ ‘ਤੇ ਕਰਵਾੲਿਅਾ ਕਵੀ ਦਰਬਾਰ

ਬਿ੍ਸਬੇਨ (ਹਰਮਨਦੀਪ ਚੜਿ੍ੱਕ) ਇੰਡੋਜ਼ ਸਾਹਿਤ ਸਭਾ ਬ੍ਰਿਸਬੇਨ ਵਿੱਚ ਬਤੌਰ ਖ਼ਜ਼ਾਨਚੀ ਸੇਵਾਦਾਰ ਸੁਰਜੀਤ ਸੰਧੂ ਤੇ ਕਵਿਤਰੀ ਹਰਜੀਤ ਸੰਧੂ ਨੇ ਆਪਣੇ ਛੋਟੇ ਪੁੱਤਰ ਅਸ਼ਮੀਤ ਸੰਧੂ ਦੇ ਜਨਮ ਦਿਨ ਦੀਅਾਂ ਖ਼ੁਸ਼ੀਅਾਂ ‘ਚ ਵਾਧਾ ਕਰਨ ਹਿਤ ਘਰ ਵਿੱਚ ਕਵੀ ਦਰਬਾਰ ਕਰਵਾੲਿਅਾ! ਜਿਸ ਵਿੱਚ ਬ੍ਰਿਸਬੇਨ ਦੇ ਨਾਮਵਰ ਸ਼ਾਇਰਾਂ ਨੇ ਹਿੱਸਾ ਲਿਆ।ਹਮੇਸ਼ਾ ਦੀ ਤਰਾਂ ਦਲਵੀਰ ਹਲਵਾਰਵੀ ਜੀ ਨੇ ਸਟੇਜ ਦੀ ਭੂਮਿਕਾ ਨਿਭਾਉਂਦੇ ਹੋਏ ਸੰਧੂ ਪਰੀਵਾਰ ਨੂੰ ਇਸ ਨਵੀਂ ਪਾਈ ਪਿਰਤ ਦੀ ਵਧਾਈ ਦਿੰਦਿਆਂ ਕਿਹਾ ਕਿ ਸਾਹਿਤ ਨਾਲ ਜੁਡ਼ੇ ਲੋਕਾਂ ਨੂੰ ਆਪਣੇ ਪਰਿਵਾਰਿਕ ਖਾਸ ਦਿਨ ਵੀ ਇਸੇ ਤਰਾਂ ਸਾਹਿਤਕ ਪ੍ਰੋਗਰਾਮ ਕਰਾ ਕੇ ਹੀ ਮਨਾਉਣੇ ਚਾਹੀਦੇ ਹਨ। ਇਸ ਸਮੇਂ ਆਸਟ੍ਰੇਲੀਆ ਦੇ ਤਰਕਸ਼ੀਲ ਪੰਜਾਬੀ ਸਾਹਿਤ ਰਚੇਤਾ ਤੇ ਸਮਾਜ ਸੇਵੀ ਮਨਜੀਤ ਬੋਪਾਰਾਏ ਵਿਸ਼ੇਸ਼ ਤੌਰ ¯ਤੇ ਪਹੁੰਚੇ ਅਤੇ ਉਹਨਾਂ ਆਪਣੀਆਂ ਤਰਕਸ਼ੀਲ ਰਚਨਾਵਾਂ ਤੇ ਨਿੱਜੀ ਜਿੰਦਗੀ ਦੇ ਅਣਥੱਕ ਸਫਰ ਵਿੱਚੋਂ ਕੁੱਝ ਯਾਦਾ ਨੂੰ ਸਰੋਤਿਆਂ ਨਾਲ ਸਾਂਝਾ ਕੀਤਾ ਤੇ ਆਸਟ੍ਰੇਲੀਆ ਦੇ ਨਾਮਵਾਰ ਨੌਜਵਾਨ ਕਵੀ ਸਰਬਜੀਤ ਸੋਹੀ ਨੇ ਆਪਣੀਆਂ ਰਚਨਾਵਾਂ ਵੀ ਸਾਂਝੀਆਂ ਕੀਤੀਆਂ। ਇਸ ਤੋਂ ਬਿਨਾਂ ਕਵਿਤਰੀ ਹਰਜੀਤ ਸੰਧੂ, ਹਰਜਿੰਦਰ ਕੌਰ, ਨੌਜਵਾਨ ਗ਼ਜ਼ਲਗੋ ਰੁਪਿੰਦਰ ਸੋਜ਼, ਕਵੀ ਰਵਿੰਦਰ ਨਾਗਰਾ, ਗਾਇਕ ਪਾਲ ਰਾਓਕੇ, ਹਰਮਨਦੀਪ ਗਿੱਲ ਤੇ ਗੁਰਸੇਵਕ ਸਿੰਘ ਨੇ ਆਪਣੀ ਕਲਾ ਦਾ ਮੁਜਾਹਰਾ ਕੀਤਾ। ਇਸ ਕਵੀ ਦਰਬਾਰ ਵਿੱਚ ਸਾਰੇ ਲੇਖਕਾਂ ਤੇ ਇੰਡੋਜ਼ ਸਾਹਿਤ ਸਭਾ ਦੇ ਮੈਂਬਰਾਂ ਨੇ ਪਰੀਵਾਰ ਸਮੇਤ ਸ਼ਿਰਕਤ ਕੀਤੀ ਸੀ ।