ਅੰਨਾ-ਟੀਮ’ ਦਾ ਮਾਅਰਕਾ !- -ਤਰਲੋਚਨਸਿੰਘ ‘ਦੁਪਾਲਪੁਰ’

ਅੰਨ ਛੱਡਿਆਂ ‘ਅੰਨਾ’ ਦੀ ਸਿਹਤ ਵਿਗੜੀ
‘ਕੇਂਦਰ’ ਵਾਲਿਆਂ ਮਨੋਂ ਵਿਸਾਰਿਆ ਈ।
ਪਹਿਲਾਂ ਵਾਂਗ ਨਾ ਮੀਡੀਏ ਗੱਲ ਚੁੱਕੀ
ਚਲਵੀਂ ਖਬਰ ਦੇ ਕੇ ਬੁੱਤਾ ਸਾਰਿਆ ਈ।
ਲੈ ਕੇ ਕੱਛ ਵਿੱਚ ਸੂਟ ਜਨਾਨੀਆਂ ਦਾ
ਰਾਮਦੇਵ ਵੀ ਨਾਂਹੀਂ ਪਧਾਰਿਆ ਈ।
ਹਾਂਡੀ ਕਾਠ ਦੀ ਚਾਹੜੀ ਸੀ ਫੇਰ ਚੁੱਲ੍ਹੇ
ਉਸਨੇ ਸੇਕ ਨਾ ਜ਼ਰਾ ਸਹਾਰਿਆ ਈ।
‘ਭ੍ਰਿਸ਼ਟਾਚਾਰ ਦਾ ਦੈਂਤ ਇਉਂ ਮਾਰ ਦੇਣਾ!’
ਦਾ੍ਹਵਾ ਕਰਦਿਆਂ ਲੋਕਾਂ ਨੂੰ ਚਾਰਿਆ ਈ।
ਦਲ-ਦਲ ਵਿੱਚ ‘ਦਲ’ ਹੋਰ ਇੱਕ ਸਾਜਣੇ ਦਾ
‘ਅੰਨਾ-ਟੀਮ’ ਨੇ ਮਾਅਰਕਾ ਮਾਰਿਆ ਈ !!
001-408-915-1268