CPI

ਆਉਣ ਵਾਲੇ ਸਮੇਂ ਚੋਣਾਂ ‘ਚ ਮੁੱਦੇੇ ਭਾਰੂ ਹੋਣਗੇ, ਲਾਰੇ ਨਹੀਂ -ਕਾਮਰੇਡ ਜਗਰੂਪ

ਤਖਤੂਪੁਰਾ ਸਾਹਿਬ ਸੀਪੀਆਈ ਕਾਨਫ਼ਰੰਸ
ਨਿਹਾਲ ਸਿੰਘ ਵਾਲਾ (ਮਿੰਟੂ ਖੁਰਮੀਂ ਹਿੰਮਤਪੁਰਾ) ਇਤਿਹਾਸਕ ਪਿੰਡ ਤਖਤੂਪੁਰਾ ਸਾਹਿਬ ਚ ਸੀਪੀਆਈ ਦੀ ਕਾਨਫ਼ਰੰਸ ਸੀਪੀ ਆਈ ਦੇ ਜਿਲ੍ਹਾ ਸਕੱਤਰ ਕਾਮਰੇਡ ਕੁਲਦੀਪ ਭੋਲਾ, ਸੇਰ ਸਿੰਘ, ਬੁੱਗਰ ਸਿੰਘ, ਸੂਬੇਦਾਰ ਜੋਗਿੰਦਰ ਸਿੰਘ, ਕਾ ਮਹਿੰਦਰ ਸਿੰਘ ਧੂੜਕੋਟ, ਕਾ ਮਹਿੰਦਰ ਸਿੰਘ ਤਖਤੂਪੁਰਾ,ਕਾ ਸੁਖਜਿੰਦਰ ਸਿੰਘ ਮਹੇਸਰੀ, ਕਾ ਪਾਲ ਸਿੰਘ ਧੂੜਕੋਟ,ਕਾ ਜਗਜੀਤ ਸਿੰਘ, ਦੇ ਪ੍ਧਾਨਗੀ ਮੰਡਲ ਹੇਠ ਸੁਰੂ ਹੋਈ ਕਾਨਫ਼ਰੰਸ ਦੇ ਦੂਜੇ ਦਿਨ ਕਾਮਰੇਡ ਸ਼ੇਰ ਸਿੰਘ ਦੌਲਤਪੁਰਾ ਨੇ ਬੋਲਦਿਆਂ ਕਿਹਾ ਕਿ ਪੰਜਾਬ ਦੇੇ ਸਿਆਸਤ ਦਾਨਾਂ ਦੀਆਂ ਪੱਗਾਂ ਦਾ ਸਿਰਫ਼ ਰੰਗ ਹੀ ਬਦਲਿਆ ਹੈ ਬਰੇ ਕੰਮ ਪਹਿਲਾਂ ਵਾਂਗ ਹੀ ਜਾਰੀ ਨੇ ਕੈਪਟਣ ਹਫ਼ਤੇ ਚ ਨਸ਼ੇ ਬੰਦ ਕਰਨ ਦੇ ਦਮਗਜ਼ੇ ਮਾਰਦਾ ਸੀ ਪਰ ਨਸ਼ੇ ਹੁਣ ਵੀ ਵਿਕਦੇ ਨੇ । cpi 1ਆਲ ਇੰਡੀਆ ਯੂਥ ਫ਼ੈਡਰੇਸਨ ਵੱਲੋ ਬੋਲਦਿਆਂ ਕਾ ਇੰਦਰਦੀਨਾਂ ਨੇ ਕਿਹਾ ਕਿ ਅੱਜ ਦੇ ਨੌਜਵਾਨਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ ਤੇ ਵੋਟਾਂ ਮੰਗਣ ਆਉਣ ਵਾਲੀਆਂ ਪਾਰਟੀਆਂ ਦੇ ਨੁਮਾਇਦਿਆਂ ਨੂੰ ਇਹ ਪੁੱਛਣਾ ਚਾਹੀਦਾ ਹੈ ਕਿ ਉਹਨਾਂ ਕੋਲ ਬੇਰੁਜ਼ਗਾਰ ਜਵਾਨੀ ਨੂੰ ਰੁਜਗਾਰ ਦੇਣ ਵਾਰੇ ਕੀ ਪਰੋਗਾ੍ਮ ਹੈ? ਇਸ ਸਮੇਂ ਬੋਲਦਿਆਂ ਸੀਪੀਆਈ ਦੇ ਜ਼ਿਲ੍ਹਾ ਸਕੱਤਰ ਕੁਲਦੀਪ ਭੋਲਾ ਨੇ ਬੋਲਦਿਆਂ ਕਿਹਾ ਕਿ ਮਾਪਿਆਂ ਨੂੰ ਮੁਲਾਹਜੇਦਾਰਾਂ ਦੀ ਨਹੀਂ ਆਪਣੇ ਬੱਚਿਆਂ ਦੇ ਭਵਿੱਖ ਦੀ ਗੱਲ ਕਰਦੀ ਪਾਰਟੀ ਨੂੰ ਰਾਜ ਸੱਤਾ ਦੇਣੀ ਚਾਹੀਦੀ ਐ ਤੇ ਇਹਨਾਂ ਚ ਸਭ ਤੋਂ ਮੋਹਰੀ ਰੋਲ ਭਾਰਤੀ ਕਮਿਊਨਿਸਟ ਪਾਰਟੀ ਅਦਾ ਕਰ ਰਹੀ ਹੈ। ਅਖ਼ੀਰ ਚ ਲੋਕਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸੀ ਪੀ ਆਈ ਦੇ ਕੌਮੀਂ ਕੌਸ਼ਲ ਮੈਂਬਰ ਕਾਮਰੇਡ ਜਗਰੂੂੂਪ ਨੇਂ ਕਿਹਾ ਕਿ ਸਾਨੂੰ ਆਪਣੇ ਮਾਣਮੱਤੇ ਇਤਿਹਾਸ ਤੇ ਝਾਤੀ ਮਾਰਨੀ ਚਾਹੀਦੀ ਹੈ ਸਾਡੇ ਵੱਡੇ ਵਡੇਰੇ ਜਿੰਨ੍ਹਾ ਨੇ ਸਿੱਖ ਧਰਮ ਦੀ ਨੀਂਹ ਰੱਖੀ ਸੀ ਉਨ੍ਹਾ ਦੀ ਸਿੱਖਿਆਵਾ ਨੂੰ ਅੱਜ ਦੇ ਸਮੇਂ ਚ ਵਾਚਣ ਦੀ ਮੁੱਖ ਲੋੜ ਹੈ, ਭਾਜਪਾ ਵਾਰੇ ਬੋਲਦਿਆਂ ਕਾਮਰੇਡ ਜਗਰੂਪ ਨੇਂ ਕਿਹਾ ਆਰ ਐਸ ਐਸ ਵਾਲੇ ਦੇਸ ਦੀ ਸਤਾ ਤੇ ਕਾਬਜ਼ ਨੇਂ ਸੇਖ਼ਚਿਲੀਆਂ ਨੇ ਦੇਸ ਦਾ ਬੁਰਾ ਹਾਲ ਕਰ ਦਿੱਤਾ ਹੈ,ਤੇ ਆਰ ਐਸ ਐਸ ਦਾ ਚਹੇਤਾ ਮੋਦੀ ਹੁਣ ਤੱਕ ਦਾ ਸਭ ਤੋਂ ਨਖ਼ਿੱਧ ਪ੍ਧਾਨ ਮੰਤਰੀ ਸਾਬਤ ਹੋਇਆ ਹੈ,ਦੇਸ ਚ ਬੇਰੁਜ਼ਗਾਰੀ ਵਾਰੇ ਬੋਲਦਿਆਂ ਉਹਨਾਂ ਕਿਹਾ ਕਿ ਮੋਦੀ ਦੇ ਹਿੰਦੂ ਰਾਜ ਚ ਬੇਰੁਜ਼ਗਾਰਾਂ ਦਾ ਮੰਦਾ ਹਾਲ ਐ, ਦੇਸ ਚ ਕਿਸਾਨ ਫ਼ਾਹੇ ਲੈ ਰਹੇ ਹਨ ਕੀ ਫ਼ਾਹੇ ਲੈਣ ਵਾਲੇ ਹਿੰਦੂ ਨਹੀਂ ਹਨ, ਇਹ ਕਿਹੋ ਜਿਹਾ ਹਿੰਦੂ ਰਾਜ ਹੈ, ਪੰਜਾਬ ਚ ਬੇਰੁਜਗਾਰੀ ਵਾਰੇ ਬੋਲਦਿਆਂ ਉਹਨਾਂ ਕਿਹਾ ਕਿ ਪੰਜਾਬ ਦੀ ਸਤਾਰਾਂ ਤੋਂ ਬਾਈ ਸਾਲ ਦੀ ਹਰ ਸਾਲ ਢਾਈ ਲੱਖ ਮੁੰਡੇ ਕੁੜੀਆਂ ਦੀ ਕਰੀਮ ਸਟੱਡੀ ਕਰਨ ਅਮਰੀਕਾ ਕਨੇਡਾ ਆਸਟਰੇਲੀਆ ਜਾ ਰਹੀ ਹੈ ਜਿੰਨਾਂ ਤੇ ਮਾਪਿਆਂ ਦੇ ਚਾਲੀ ਹਜ਼ਾਰ ਕਰੋੜ ਖਰਚ ਹੁੰਦੇ ਨੇਂ, ਸਾਡਾ ਸਰਮਾਇਆ ਇਹਨਾਂ ਰਾਜਨੀਤੀਵਾਨਾਂ ਦੀ ਨਲਾਇਕੀ ਕਾਰਨ ਲੁੱਟਿਆ ਜਾ ਰਿਹਾ ਹੈ, ਜੋ ਬਹੁਤ ਬਦਕਿਸਮਤੀ ਦੀ ਗੱਲ ਹੈ,ਉਹਨਾਂ ਕਾਂਗਰਸ, ਅਕਾਲੀਆਂ ਅਤੇ ਭਾਜਪਾ ਤੇ ਵਰ੍ਹਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਚ ਤੁਸੀਂ ਲੋਕਾਂ ਨੂੰ ਗੁਮਰਾਹ ਕਰਕੇ ਵੋਟਾਂ ਨਹੀਂ ਵਸੂਲ ਸਕੋਂਗੇ, ਕਿਉਂਕਿ ਆਉਣ ਵਾਲੀਆਂ ਚੋਣਾਂ ਲੋਕ ਮੁੱਦਿਆਂ ਤੇ ਲੜੀਆਂ ਜਾਣਗੀਆਂ,ਉਹਨਾਂ ਜੋਰ ਦੇਕੇ ਕਿਹਾ ਕਿ ਲੋਕਾਂ ਨੂੰ ਨਖਿੱਧ ਰਾਜਨੀਤੀ ਕਰਨ ਵਾਲਿਆਂ ਵਿਰੁੱਧ ਡਟ ਜਾਣਾਂ ਚਾਹੀਦਾ ਹੈ ਤੇ ਆਉਣ ਵਾਲੀਆਂ ਚੋਣਾਂ ਚ ਲੋਕ ਹੱਕਾਂ ਦੀ ਗੱਲ ਕਰਨ ਵਾਲੀਆਂ ਪਾਰਟੀਆਂ ਦਾ ਸਾਥ ਦੇਣਾ ਚਾਹੀਦਾ ਹੈ, ਕਾਨਰੇਡ ਜਗਰੂਪ ਨੇ ਕਿਹਾ ਕਿ ਮੈਂ ਚਾਹੁੰਦਾ ਹਾਂ ਅਗਾਮੀਂ ਚੋਣਾਂ ਚ ਲੋਕਾਂ ਦੀ ਜਿੱਤ ਹੋਵੇ ਤੇ ਜੋਕਾਂ ਦੀ ਹਾਰ ਹੋਵੇ,ਇਸ ਕਾਨਫ਼ਰੰਸ ਚ ਹਰਭਜਨ ਭੱਟੀ, ਇਕਬਾਲ ਬਾਲੀ ਇਕਬਾਲ ਚੜਿੱਕ ਤੇ ਨਿੱਕੀ ਬੱਚੀ ਪੁਨੀਤ ਹਿੰਮਤਪੁਰਾ ਨੇ ਇੰਨਕਲਾਬੀ ਗੀਤ ਗਾਕੇ ਮਹੌਲ ਗਰਮ ਕਰੀ ਰੱਖਿਆ ਅਤੇ ਰੁਜਗਾਰ ਪਾ੍ਪਤੀ ਮੰਚ ਮੋਗਾ ਵੱਲੋ ਆਪਣੇ ਨਾਟਕਾਂ ਅਤੇ ਕੋਰਿਓ ਗਾ੍ਫ਼ੀਆਂ ਨਾਲ ਲੋਕ ਬੰਨ ਕੇ ਬੈਠਣ ਵਾਸਤੇ ਮਜ਼ਬੂਰ ਕਰੀ ਰੱਖੇ ।