_96548846_7568d8fc-c1a9-4bae-83c7-3ad9113ec6b

“ਇਟਲੀ ਵਿੱਚ ਸਿੱਖ ਫੌਜੀ” ਕਿਤਾਬ ਸਮੈਦਿਕ ਗੁਰੂਘਰ ‘ਚ ਹੋਵੇਗੀ ਲੋਕ ਅਰਪਣ

ਲੰਡਨ (ਮਨਦੀਪ ਖੁਰਮੀ) ਇਟਲੀ ਤੋਂ ਇੰਗਲੈਂਡ ਆ ਵਸੇ ਪੰਜਾਬੀ ਲੇਖਕ ਬਲਵਿੰਦਰ ਸਿੰਘ ਚਾਹਲ ਦੀ ਕਿਤਾਬ “ਇਟਲੀ ਵਿੱਚ ਸਿੱਖ ਫੌਜੀ” ਸਮੈਦਿਕ ਦੇ ਗੁਰੂ ਨਾਨਕ ਗੁਰਦਵਾਰਾ ਵਿੱਚ 1 ਅਕਤੂਬਰ ਨੂੰ ਲੋਕ ਅਰਪਣ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਇਹ ਕਿਤਾਬ ਦੂਜੀ ਸੰਸਾਰ ਜੰਗ ਸਮੇਂ ਇਟਲੀ ਵਿੱਚ ਬ੍ਰਿਟਿਸ਼ ਇੰਡੀਅਨ ਆਰਮੀ ਦੇ ਸਿੱਖ ਫੌਜੀਆਂ ਨਾਲ ਸੰਬੰਧਤ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬਲਵਿੰਦਰ ਸਿੰਘ ਚਾਹਲ ਨੇ ਦੱਸਿਆ ਕਿ ਇਹ ਕਿਤਾਬ ਦੂਜੀ ਸੰਸਾਰ ਜੰਗ ਸਮੇਂ ਇਟਲੀ ਵਿੱਚ ਸਿੱਖਾਂ ਦੀ ਭੂਮਿਕਾ, ਬਹਾਦਰੀ ਅਤੇ ਉੱਚੇ ਸੁੱਚੇ ਆਚਰਨ ਦੀ ਗਵਾਹੀ ਭਰਦੀ ਹੈ। ਇਸ ਸਮਾਰੋਹ ਸਮੇਂ ਪੰਜਾਬੀ ਸੱਥ ਯੂਰਪ ਦੇ ਸੰਚਾਲਕ ਮੋਤਾ ਸਿੰਘ ਸਰਾਏ,ਨਰਪਾਲ ਸਿੰਘ ਸ਼ੇਰਗਿੱਲ, ਡਾ: ਸੁਜਿੰਦਰ ਸਿੰਘ ਸੰਘਾ ਹੋਰ ਬੁੱਧੀਜੀਵੀ ਅਤੇ ਪਤਵੰਤੇ ਸੱਜਣ ਵੀ ਸ਼ਾਮਲ ਹੋਣਗੇ। ਰਿਲੀਜ਼ ਸਮਾਰੋਹ ਸਮੇਂ ਮੁੱਖ ਤੌਰ ‘ਤੇ ਇਸ ਕਿਤਾਬ ਬਾਰੇ ਮੋਤਾ ਸਿੰਘ ਸਰਾਏ ਅਤੇ ਸੁਜਿੰਦਰ ਸਿੰਘ ਸੰਘਾ ਆਪਣੇ ਵਿਚਾਰ ਰੱਖਣਗੇ। ਇਹ ਜਾਣਕਾਰੀ ਲੇਖਕ ਬਲਵਿੰਦਰ ਸਿੰਘ ਚਾਹਲ ਨੇ ਇੱਕ ਪ੍ਰੈਸ ਨੋਟ ਵਿੱਚ ਦਿੱਤੀ। ਵਧੇਰੇ ਜਾਣਕਾਰੀ ਲਈ 07491073808 ਨੰਬਰ ਉੱਪਰ ਸੰਪਰਕ ਵੀ ਕੀਤਾ ਜਾ ਸਕਦਾ ਹੈ।