20 Feb 2017 KhurmiUK 11

ਇੰਗਲੈਂਡ ਦੀ ਜੇਲ• ‘ਚ ਹੋਈ “ਮੁੱਕੇਬਾਜ਼ੀ“ ਦੀ ਵਾਇਰਲ ਵੀਡੀਓ ਨੇ ਲਾਇਆ ਸੁਰੱਖਿਆ ‘ਤੇ ਸਵਾਲੀਆ ਨਿਸ਼ਾਨ

-ਮਿਡਲੈਂਡ ਦੀ ਹੈਵੈੱਲ ਜੇਲ• ਦੀ ਦੱਸੀ ਜਾ ਰਹੀ ਹੈ ਵੀਡੀਓ
-ਜੇਲ• ਅੰਦਰ ਫੋਨ ਤੇ ਨਸ਼ੇ ਮੰਨੇ ਜਾ ਰਹੇ ਹਨ ਖ਼ਤਰੇ ਦੀ ਘੰਟੀ
ਲੰਡਨ (ਮਨਦੀਪ ਖੁਰਮੀ) ਇੰਗਲੈਂਡ ਦੀ ਜੇਲ• ਅੰਦਰ ਦੋ ਕੈਦੀਆਂ ਦੇ ਮੁੱਕੇਬਾਜ਼ੀ ਦੇ ਮੈਚ ਦੀ ਵੀਡੀਓ ਵਾਇਰਲ ਹੋਣ ਕਰਕੇ ਆਮ ਨਾਗਰਿਕ ਇਹ ਸੋਚਣ ਲਈ ਮਜ਼ਬੂਰ ਹੈ ਕਿ ਜੇਕਰ “ਸੁਧਾਰ ਘਰ“ ਵਜੋਂ ਜਾਣੀਆਂ ਜਾਂਦੀਆਂ ਜੇਲ•ਾਂ ਅੰਦਰ ਵੀ ਮੋਬਾਈਲ ਫੋਨ ਤੇ ਨਸ਼ੇ ਬੇਰੋਕ ਵਰਤੇ ਜਾਂਦੇ ਜਾਂਦੇ ਦਿਸਣ ਤਾਂ ਜੇਲ•ਾਂ ਦੋਸ਼ੀਆਂ ਲਈ “ਪਿਕਨਿਕ ਸਥਾਨ“ ਤੋਂ ਵੱਧ ਹੋਰ ਕੁਝ ਨਹੀਂ ਹੋ ਸਕਦੀਆਂ। ਜਿਸ ਵੀਡੀਓ ਦਾ ਜ਼ਿਕਰ ਅਸੀਂ ਕਰ ਰਹੇ ਹਾਂ ਉਹ ਵੀ ਇੰਗਲੈਂਡ ਦੇ ਮਿਡਲੈਂਡ ਖੇਤਰ ਦੀ ਹੈਵੈੱਲ ਜੇਲ• ਦੀ ਦੱਸੀ ਜਾ ਰਹੀ ਹੈ। ਵੀਡੀਓ ਵਿੱਚ ਜੇਲ• ਦੇ ਗੁਸਲਖਾਨੇ ਵਿੱਚ ਦੋ ਕੈਦੀ ਖੂੰਖਾਰ ਮੁੱਕੇਬਾਜ਼ੀ ਕਰਦੇ ਦਿਖਾਏ ਗਏ ਹਨ। ਇੱਕ ਦੂਜੇ ਨੂੰ ਮਾਰਨ ‘ਤੇ ਉਤਾਰੂ ਹੋਏ ਦੋਵੇਂ ਕੈਦੀਆਂ ਦੀ ਵੀਡੀਓ ਵੀ ਕਿਸੇ ਹੋਰ ਕੈਦੀ ਵੱਲੋਂ ਬਣਾਈ ਗਈ ਹੈ ਤੇ ਇਸ ਵੀਡੀਓ ਵਿੱਚ ਕਈ ਕੈਦੀਆਂ ਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਹਨ। ਜਿੱਥੇ ਇੱਕ ਹੋਰ ਕੈਦੀ ਫੋਨ ਨਾਲ ਵੀਡੀਓ ਬਣਾਉਂਦਾ ਨਜ਼ਰੀਂ ਪੈਂਦਾ ਹੈ ਉੱਥੇ ਹੱਲਾਸ਼ੇਰੀ ਦਿੰਦੇ ਕੈਦੀ ਦੇ ਮੂੰਹ ਵਿੱਚ ਲੱਗੀ ਸਿਗਰਟ ਵੀ ਸਾਫ਼ ਦਿਖਾਈ ਦਿੰਦੀ ਹੈ। ਇੱਕ ਕੈਦੀ ਦੂਜੇ ਦੇ ਪਿੱਠ ਉੱਪਰ ਦੰਦੀ ਵੱਢ ਕੇ ਲਹੂ ਲੁਹਾਣ ਕਰ ਦਿੰਦਾ ਹੈ। ਉਹਨਾਂ ਨੂੰ ਛੁਡਾਉਣ ਜਾਂ ਰੋਕਣ ਲਈ ਕੋਈ ਅੱਗੇ ਨਹੀਂ ਆਉਂਦਾ, ਸਗੋਂ ਇੱਕ ਦੀ ਆਵਾਜ਼ ਸੁਣਾਈ ਦਿੰਦੀ ਹੈ ਕਿ “ਇਹਨੂੰ ਖ਼ਤਮ ਕਰਦੇ।“ ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਟੈਫਰਡਸ਼ਾਇਰ ਦੀ ਫੈਦਰਸਟੋਨ ਜੇਲ• ਵਿੱਚੋਂ ਵੀ ਫਾਈਟ ਕਲੱਬ ਸਟਾਈਲ ਭਿਆਨਕ ਲੜਾਈ ਵਾਲੀ ਵੀਡੀਓ ਨਸ਼ਰ ਹੋਈ ਸੀ । ਇੰਟਰਨੈੱਟ ਸਾਧਨਾਂ ਰਾਹੀਂ ਨਸ਼ਰ ਹੋਣ ਤੋਂ ਬਾਅਦ ਇਹ ਵੀਡੀਓ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਤੇ ਜੇਲ• ਸੁਰੱਖਿਆ ਨੂੰ ਸੰਨ• ਲੱਗਣ ਵਰਗੇ ਇਸ ਕਾਰਜ ਉੱਪਰ ਚਿੰਤਾ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਨਿਆਂ ਮੰਤਰਾਲੇ ਅਧੀਨ ਆਉਂਦੀ ਹੈਵੈੱਲ ਜੇਲ• ਬਾਰੇ ਮੰਤਰਾਲੇ ਨੇ ਆਪਣਾ ਪੱਖ ਰੱਖਦਿਆਂ ਇਸ ਮਾਮਲੇ ਦੀ ਜਾਂਚ ਕਰਨ ਦੀ ਗੱਲ ਆਖੀ ਹੈ। ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਬਰਤਾਨਵੀ ਜੇਲ•ਾਂ ਅੰਦਰ ਖੁਦਕੁਸ਼ੀਆਂ ਦੀਆਂ ਘਟਨਾਵਾਂ ਵਿੱਚ ਅਥਾਹ ਵਾਧੇ ਦਾ ਮਾਮਲਾ ਵੀ ਗਰਮਾਇਆ ਸੀ।