1

ਇੰਗਲੈਂਡ ਦੇ ਕਾਵੈਂਟਰੀ ਕਰਾਊਨ ਕੋਰਟ ‘ਚ ਅੰਨ•ੇ ਜੱਜ ਡਾ: ਫ਼ਾਇਆਜ਼ ਅਫ਼ਜ਼ਲ ਨੇ ਸਹੁੰ ਚੁੱਕੀ।

ਕਿਹਾ, “ਜੇਕਰ ਠਾਣ ਲਓ ਤਾਂ ਸਰੀਰਕ ਦੋਸ਼ ਤੁਹਾਡੇ ਜੋਸ਼ ਤੇ ਨਿਸ਼ਚੇ ਦੇ ਰਾਜ ‘ਚ ਰੁਕਾਵਟ ਨਹੀਂ ਬਣ ਸਕਦੇ।“
ਲੰਡਨ (ਮਨਦੀਪ ਖੁਰਮੀ) ਸੱਚੇ ਦਿਲੋਂ ਕੀਤੀ ਮਿਹਨਤ ਅਤੇ ਚੱਟਾਨਾਂ ਤੋਂ ਵੀ ਮਜ਼ਬੂਤ ਨਿਸ਼ਚਾ ਮਨੁੱਖ ਨੂੰ ਕਾਮਯਾਬੀਆਂ ਤੋਂ ਵੀ ਪਾਰ ਲੈ ਜਾਂਦੇ ਹਨ। ਬਹੁਤ ਸਾਰੇ ਅਜਿਹੇ ਵੀ ਮਿਲ ਜਾਣਗੇ ਜੋ ਤੰਦਰੁਸਤ ਸਰੀਰ ਦੇ ਬਾਵਜੂਦ ਵੀ ਕਿਸਮਤ ਦਾ ਰੋਣਾ ਰੋਂਦੇ ਰਹਿੰਦੇ ਹਨ ਤੇ ਕੁਝ ਕੁ ਅਜਿਹੇ ਵੀ ਹੁੰਦੇ ਹਨ ਜੋ ਆਪਣੀ ਕਿਸਮਤ ਖ਼ੁਦ ਲਿਖਦੇ ਹਨ। ਜੀ ਹਾਂ, ਡਾ: ਫ਼ਾਇਆਜ਼ ਅਫ਼ਜ਼ਲ ਨਾਮੀ ਇਨਸਾਨ ਨੇ ਅੰਨ•ਾ ਹੋਣ ਦੇ ਬਾਵਜੂਦ ਵੀ ਇੰਗਲੈਂਡ ਦੇ ਕਾਵੈਂਟਰੀ ਕਰਾਊਨ ਕੋਰਟ ਵਿੱਚ ਜਿਲ•ਾ ਜੱਜ ਵਜੋਂ ਸਹੁੰ ਚੁੱਕ ਕੇ ਇਹ ਦਰਸਾ ਦਿੱਤਾ ਹੈ ਕਿ ਹਿੰਮਤੀ ਤੇ ਸਿਦਕੀ ਮਨੁੱਖ ਅੱਗੇ ਕੁਝ ਵੀ ਅਸੰਭਵ ਨਹੀਂ ਹੁੰਦਾ। ਬਸ਼ਰਤੇ ਕਿ ਕੋਸ਼ਿਸ਼ਾਂ ਨਿਰੰਤਰ ਅਤੇ ਸਿਦਕਦਿਲੀ ਨਾਲ ਕੀਤੀਆਂ ਜਾਣ। 1999 ਵਿੱਚ ਉਸਨੂੰ ਇੰਗਲੈਂਡ ਦੇ ਪਹਿਲੇ ਅੰਨ•ੇ ਏਸ਼ੀਅਨ ਬੈਰਿਸਟਰ ਹੋਣ ਦਾ ਮਾਣ ਮਿਲਿਆ ਸੀ। ਡਾ: ਅਫ਼ਜ਼ਲ ਐਡਵੋਕੇਸੀ ਟਰੇਨਿੰਗ ਕੌਂਸਲ ਅਤੇ ਬਾਰ ਕੌਂਸਲ ਕਮੇਟੀਆਂ ਵਿੱਚ ਵੀ ਸੇਵਾਵਾਂ ਪ੍ਰਦਾਨ ਕਰ ਚੁੱਕਾ ਹੈ। ਆਪਣੀ ਜਿਲ•ਾ ਜੱਜ ਵਜੋਂ ਹੋਈ ਨਿਯੁਕਤੀ ਸੰਬੰਧੀ ਉਹਨਾਂ ਦਾ ਕਹਿਣਾ ਹੈ ਕਿ ਮੇਰੀ ਨਿਯੁਕਤੀ ਸਰੀਰਕ ਅੰਗਾਂ ਪੱਖੋਂ ਹੀਣਿਆਂ ਲਈ ਸਬਕ ਹੈ ਕਿ ਬੇਸ਼ੱਕ ਤੁਹਾਡੇ ਅੰਗ ਸਾਥ ਨਹੀਂ ਦੇ ਰਹੇ ਪਰ ਦ੍ਰਿੜ ਨਿਸ਼ਚਾ ਨਿਰਸੰਦੇਹ ਤੁਹਾਨੂੰ ਮੰਜ਼ਿਲ ਵੱਲ ਲੈ ਜਾਂਦਾ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਪਰਿਵਾਰ ਦਾ ਕੋਈ ਹੋਰ ਜੀਅ ਯੂਨੀਵਰਸਿਟੀ ਦੀ ਪੜ•ਾਈ ਤੱਕ ਵੀ ਨਹੀਂ ਸੀ ਪਹੁੰਚਿਆ ਤੇ ਉਸਨੂੰ ਆਪਣੇ ਖੇਤਰ ਵਿੱਚ ਇਕਲੌਤੇ ਮੁਸਲਿਮ ਜਿਲ•ਾ ਜੱਜ ਬਣਨ ਦਾ ਵੀ ਮਾਣ ਰਹੇਗਾ।