1

ਇੰਗਲੈਂਡ ਦੇ “ਸਾਬਕਾ“ ਪ੍ਰਮਾਣੂ ਬੰਕਰਾਂ ‘ਚ ਭੰਗ ਦੀ ਖੇਤੀ ਕਰਦੇ 6 ਜਣੇ ਗ੍ਰਿਫ਼ਤਾਰ

-ਵਰਤੇ ਜਾ ਰਹੇ ਸਨ 1980 ‘ਚ ਬਣਾਏ ਭੂਮੀਗਤ ਬੰਕਰ ਦੇ 20 ਕਮਰੇ
-ਇੱਕ ਮਿਲੀਅਨ ਪੌਂਡ ਕੀਮਤ ਦੇ ਹਜਾਰਾਂ ਬੂਟੇ ਬਰਾਮਦ

ਲੰਡਨ (ਮਨਦੀਪ ਖੁਰਮੀ) ਸੰਭਾਵੀ ਪ੍ਰਮਾਣੂ ਹਮਲੇ ਤੋਂ ਇੰਗਲੈਂਡ ਦੇ ਸਰਕਾਰੀ ਦਸਤਾਵੇਜਾਂ ਅਤੇ ਪਤਵੰਤਿਆਂ ਦੇ ਬਚਾਅ ਲਈ ਵਿਲਟਸ਼ਾਇਰ ਦੇ ਇੱਕ ਪਿੰਡ ਲਾਗੇ 1980 ‘ਚ ਬਣਾਏ ਪ੍ਰਮਾਣੂ ਬੰਕਰ ਭੰਗ ਦੀ ਖੇਤੀ ਕਰਨ ਦੇ ਕੰਮ ਆ ਰਹੇ ਸਨ। ਬੇਸ਼ੱਕ ਇਹ ਬੰਕਰ ਹੁਣ ਰੱਖਿਆ ਮੰਤਰਾਲੇ ਦੀ ਜਾਗੀਰ ਨਹੀਂ ਹਨ ਪਰ ਜਮੀਨ ਦੇ ਹੇਠ ਬਣੀ ਦੋ ਮੰਜ਼ਿਲੀ ਇਮਾਰਤ ਜਿਉਂ ਦੀ ਤਿਉਂ ਖੜ•ੀ ਹੈ। ਇਹਨਾਂ ਬੰਕਰਾਂ ਅੰਦਰ ਹੋ ਰਹੇ ਗੈਰਕਾਨੂੰਨੀ ਧੰਦੇ ‘ਤੇ ਛਾਪਾ ਮਾਰਨ ਪਹੁੰਚੇ ਅਧਿਕਾਰੀਆਂ ਨੂੰ ਖ਼ਬਰ ਸੀ ਕਿ ਉਹਨਾਂ ਦਾ ਅੰਦਰ ਜਾ ਸਕਣਾ ਮੁਨਾਸਿਬ ਨਹੀਂ ਸੀ, ਇਸੇ ਕਰਕੇ ਉਹਨਾਂ ਬੰਕਰਾਂ ਦਾ ਦਰਵਾਜ਼ਾ ਖੁੱਲ•ਣ ਤੱਕ ਉਡੀਕ ਕੀਤੀ। ਜਿਉਂ ਹੀ ਤਿੰਨ ਜਣੇ (27, 30 ਤੇ 45 ਸਾਲਾ) ਅੰਦਰੋਂ ਬਾਹਰ ਆਏ ਤਾਂ ਪੁਲਿਸ ਨੇ ਦਬੋਚ ਲਏ। ਉਹਨਾਂ ਕੋਲੋਂ ਬਰਾਮਦ ਚਾਬੀਆਂ ਨਾਲ ਅੰਦਰ ਦਾਖ਼ਲ ਹੋਣ ‘ਤੇ 15, 19 ਤੇ 37 ਸਾਲ ਉਮਰ ਦੇ ਤਿੰਨ ਜਣੇ ਹੋਰ ਕਾਬੂ ਕਰ ਲਏ ਗਏ। ਬੰਕਰ ਦੇ ਅੰਦਰ 2 ਮੰਜ਼ਿਲਾ ਇਮਾਰਤ ਦੇ 20 ਕਮਰੇ ਹਜਾਰਾਂ ਭੰਗ ਦੇ ਬੂਟਿਆਂ ਨਾਲ ਭਰੇ ਪਏ ਸਨ। ਹਰ ਕਮਰੇ ਦੀ ਚੌੜਾਈ 200 ਫੁੱਟ ਤੇ ਲੰਬਾਈ 70 ਫੁੱਟ ਦੱਸੀ ਜਾਂਦੀ ਹੈ। ਬੰਕਰ ਦੇ ਅੰਦਰੋਂ ਫੜ•ੇ ਤਿੰਨ ਜਣੇ ਮਾਲੀ ਵਜੋਂ ਕੰਮ ਕਰਦੇ ਦੱਸੇ ਜਾਂਦੇ ਹਨ ਜਦੋਂਕਿ ਬਾਹਰੋਂ ਗਿਰਫ਼ਤਾਰ ਕੀਤੇ ਤਿੰਨਾਂ ਨੂੰ ਭੰਗ ਉਤਪਾਦਨ ਦੇ ਸ਼ੱਕੀ ਅਤੇ ਮਨੁੱਖੀ ਤਸਕਰੀ ਦੇ ਦੋਸ਼ ਲੱਗੇ ਹਨ। ਜਿਕਰਯੋਗ ਹੈ ਕਿ ਭੰਗ ਦੇ ਬੂਟਿਆਂ ਨੂੰ ਵੱਡ ਆਕਾਰੀ ਬਿਜਲੀ ਦੇ ਬੱਲਬਾਂ ਦੀ ਰੌਸ਼ਨੀ ਦੇ ਕੇ ਪਾਲਿਆ ਜਾ ਰਿਹਾ ਸੀ।