Bai 2

ਕਹਾਣੀ- “ਬਾਪੂ ਦੇ ਬੂਟ”

ਮੁਹੰਮਦ ਅਕਰਮ
ਓਦੋਂ ਉਹ ਸੱਤਵੀ ‘ਚ ਪੜ੍ਹਦਾ ਹੁੰਦਾ ਸੀ। ਸਿਆਲ ਚੜ੍ਹੇ ਨੂੰKhan saab ਕਾਫੀ ਦਿਨ ਹੋ ਚੁੱਕੇ ਸਨ। ਉਹਨਾਂ ਸਮਿਆਂ ‘ਚ ਠੰਡ ਵੀ ਅੱਸੂ ਕੱਤੇ ਦੇ ਮਹੀਨੇ ਹੀ ਵਾਹਵਾ ਹੋ ਜਾਂਦੀ ਸੀ। ਉਸਤੋਂ ਛੋਟਾ ਤੀਸਰੀ ਜਮਾਤ ਵਿੱਚ
ਓਸੇ ਸਕੂਲ ਪੜ੍ਹਦਾ ਸੀ। ਛੋਟਾ ਪੁਰਾਣੇ ਬੂਟ ਹੀ ਗੰਢ ਤੁੱਪ ਕੇ ਚਲਾ ਰਿਹਾ ਸੀ ਪਰ ਉਸਦੀਆਂ ਆਪਣੀਆਂ ਤਾਂ ਹਾਲੇ ਚੱਪਲਾਂ ਹੀ ਜ਼ਿੰਦਾਬਾਦ ਸਨ।
ਚਲੋ ਉਸਦੇ ਬਾਪੂ ਨੂੰ ਤਨਖਾਹ ਮਿਲੀ ਤਾਂ ਦੋਹਾਂ ਭਰਾਵਾਂ ਨੂੰ ਨਵੇਂ ਬੂਟ ਲਿਆ ਦਿੱਤੇ। ਦੋਨੋਂ ਭਾਈ ਪੂਰੇ ਖੁਸ਼… ਛੋਟਾ ਤਾਂ ਬਾਹਲਾ ਹੀ……….!
ਜਦ ਉਸਨੇ ਆਪਣੇ ਬਾਪ ਦੇ ਪੈਰਾਂ ਵੱਲ ਦੇਖਿਆ ਤਾਂ
ਉਸਦੇ ਪੈਰਾਂ ਵਿੱਚ ਮੋਚੀ ਤੋਂ ਲਏ ਹੋਏ ਸੈਕੰਡ ਹੈਂਡ ਬੂਟ……
ਉਹ ਬਾਪ ਵੱਲ ਦੇਖੇ….ਜਦ ਦੋਹਾਂ ਦੀਆਂ ਅੱਖਾਂ ਮਿਲੀਆਂ ਤਾਂ ਦੋਵੇਂ ਅੱਖਾਂ ਭਰ ਆਏ….। ਬਾਪ ਨੂੰ ਲੱਗਾ ਕਿ ਮੇਰਾ ਪੁੱਤ ਸਮਝਦਾਰ ਹੋ ਗਿਆ। ਤੇ ਅੱਜ ਜਦੋਂ ਉਹ ਆਪਣੇ ਬਾਪੂ ਖਾਤਿਰ ਛੇ ਹਜ਼ਾਰ ਦੇ ਬਰਾਂਡਿਡ Nike ਦੇ ਬੂਟ ਲੈ ਕੇ ਆਇਆ ਤੇ ਕਹਿੰਦਾ, “ਬਾਪੂ ਇਹ ਹਲਕੇ ਹੁੰਦੇ ਆ…. ਪਾਏ ਹੋਏ ਮਹਿਸੂਸ ਵੀ ਨੀ ਹੋਣੇ ……. ਸਿਆਲ ਦਾ ਮੌਸਮ ਆ ਨਿੱਘੇ ਵੀ ਜ਼ਿਆਦਾ ਹੁੰਦੇ ਆ।”
ਬਾਪੂ ਨੇ ਪਿਆਰ ਨਾਲ ਓਹਦਾ ਸਿਰ ਪਲੋਸਿਆ। ਫੇਰ ਦੋਹਾਂ ਦੀਆਂ ਨਜ਼ਰਾਂ ਮਿਲੀਆਂ ਪਰ ਇਸ ਵਾਰ ਬਾਪੂ ਧਾਹੀਂ ਰੋ ਪਿਆ। ਉਸਨੂੰ ਲੱਗਾ ਕਿ ਉਹ ਜ਼ਰੂਰ ਸਮਝਦਾਰ ਹੋ ਗਿਆ
ਪਰ ਸ਼ਾਇਦ ਬਾਪੂ ‘ਤੇ ਦੁਬਾਰਾ ਬਚਪਨ ਆ ਗਿਆ। ਸ਼ਾਇਦ ਸਬਰ ਤੇ ਮੁਫਲਿਸੀ ਦੇਖੀ ਹੋਣ ਕਰਕੇ ਉਹ ਆਪ ਹਾਲੇ ਵੀ ਕਦੇ ਕਦੇ ਸੈਕੰਡ ਹੈਂਡ ਬੂਟ ਲੈ ਲੈਂਦਾ …….।
ਸ਼ਾਇਦ ਔਕਾਤ ਜਾਂ ਕਹਿ ਲਵੋ ਪੁਰਾਣਾ ਸਮਾਂ ਚੇਤੇ ਰੱਖਣ ਵਾਸਤੇ ……।