Jagroop kaur khalsa

ਕਿਉਂ ਨਿੱਤ ਆਣ ਬਨੇਰੇ ਬਹਿੰਦਾ ਏਂ?…….ਜਗਰੂਪ ਕੌਰ

ਛੱਡ ਕਾਂਵਾਂ ਕਿਉਂ ਨਿੱਤ ਆਣ ਬਨੇਰੇ ਬਹਿੰਦਾ ਏਂ?
ਕਿਉਂ ਵਿੱਛੜਿਆਂ ਦੇ ਸਿਰਨਾਵੇਂ ਪੁੱਛਦਾ ਰਹਿੰਦਾ ਏ?

ਤੈਨੂੰ ਕੀ ਮਿਲਦਾ ਦੱਸ ਕਾਂਵਾਂ, ਦੁੱਖ ਨਾ ਲਾਇਆ ਕਰ,
ਮੁੜ ੳੁੱਠ ਬਹਿੰਦੀ ਆ ਪੀੜ, ਨਾ ਯਾਦ ਕਰਾਇਆ ਕਰ,
ਕਿੳੁਂ ਜਖਮਾਂ ੳੁੱਤੇ ਲੂਣ ਛਿੜਕਦਾ ਰਹਿੰਦਾ ੲੇਂ?
ਛੱਡ ਕਾਂਵਾਂ ਕਿੳੁ ਨਿੱਤ ਆਣ ਬਨੇਰੇ ਬਹਿੰਦਾ ੲੇਂ?

ਨਹੀਂ ਯਾਦ ਰਹੇ ਸਿਰਨਾਵੇਂ ਹੋਸ਼ ਵੀ ਖੋ ਗੲੇ ਨੇ,
ਰਾਹ ਹੰਝੂਆਂ ਦੇ ਨਾਲ, ਭਿੱਜ ਭਿੱਜ ਕੇ ਧੁੰਦਲੇ ਹੋ ਗੲੇ ਨੇ,
ਤੈਨੂੰ ਪਤਾ ਹੁੰਦਾ, ਫੇਰ ਵੀ ਕਿੳੁਂ ਪੁੱਛਦਾ ਰਹਿੰਦਾ ੲੇਂ?
ਛੱਡ ਕਾਂਵਾਂ ਕਿੳੁਂ ਨਿੱਤ ਆਣ ਬਨੇਰੇ ਬਹਿੰਦਾ ੲੇਂ?

ਖੌਰੇ ਸੋਕਦਾ ੲੇਂ ਹੰਝੂਆਂ ਨੂੰ, ਜਾਂ ਹੋਰ ਵਗਾੳੁਂਦਾ ੲੇਂ?
ਖੌਰੇ ਦਰਦ ਨਵੇਂ ਨਿੱਤ ਦੇਂਦਾ ਏਂ ਜਾਂ ਦਰਦ ਵੰਡਾੳੁਂਦਾ ੲੇਂ?
ਤੂੰ ਕਿੳੁਂ ਰੂਪ ਤੱਤੜੀ ਨਾਲ, ਦੁੱਖਾਂ ਨੂੰ ਸਹਿੰਦਾ ੲੇਂ?
ਛੱਡ ਕਾਂਵਾਂ ਕਿੳੁਂ ਨਿੱਤ ਆਣ ਬਨੇਰੇ ਬਹਿੰਦਾ ੲੇਂ?
ਕਿਓਂ ਵਿੱਛੜਿਆਂ ਦੇ ਸਿਰਨਾਵੇਂ ਪੁੱਛਦਾ ਰਹਿੰਦਾ ਏਂ?
ਜਗਰੂਪ ਕੌਰ