14826292_1631739240451791_79355224_n

ਕੁਝ ਨਹੀਂ ਮਿਲਣਾ ਰਿੜਕ ਰਿੜਕ ਕੇ………….ਜਗਰੂਪ ਕੌਰ ਖ਼ਾਲਸਾ

ਕੁਝ ਨਹੀਂ ਮਿਲਣਾ ਰਿੜਕ ਰਿੜਕ ਕੇ,
ਪਾਣੀ ਵਿੱਚ ਨਾ ਪਾਉ ਮਧਾਣੀ।
ਨਾ ਵੜਿਆ ਕਰੋ ਵਹਿਮਾਂ ਦੇ ਵਿੱਚ,
ਨਾ ਪੁਣਿਆਂ ਕਰੋ ਨਿੱਤਰੇ ਪਾਣੀ!
ਜਿੰਨੇ ਦਿੱਲ ਵਿੱਚ ਵਹਿਮ ਭਰੋਗੇ,
ਓਨੀ ਉਲਝ ਜਾਏਗੀ ਤਾਣੀ।
ਪੜ੍ਹ ਪੜ੍ਹ ਬੇਸੱਕ ਗੱਡੇ ਲੱਦ ਲਉ,
ਪੜਿਆਂ ਮੁੱਕਣੀ ਨਹੀਂ ਕਹਾਣੀ !
ਵਿਚਾਰ, ਧਿਆਨ ਬਿਨਾਂ ਕੋਈ ਬਾਣੀ,
ਲੱਖ ਸਮਝੋ ਨਹੀਂ ਸਮਝੀ ਜਾਣੀ !
ਏਕਮ ਜੱਗ ਹੈ, ਏਕਮ ਰੱਬ ਹੈ,
ਏਕਮ ਸੱਚੀ ਰੱਬ ਦੀ ਬਾਣੀ।
ਨਾ ਕਰਿਆ ਕਰੋ ਗਿਲ੍ਹੇ ਤੇ ਸ਼ਿਕਵੇ,
ਨਾ ਸੁਨ੍ਹਿਆ ਕਰੋ ਜਿੰਦ ਨਿਮਾਣੀ।
ਨਾ ਪਾਇਆ ਕਰੋ ਦਿੱਲਾਂ ਚ ਵਕਫੇ,
ਰੂਹ ਨੂੰ ਪੈਂਦੀ ਪੀੜ ਉਠਾਣੀ!
ਜਗਰੂਪ ਕਹੇ ਉਸ ਰੱਬ ਦੀ ਰਹਿਮਤ,
ਚਾਹੀਦੀ ਸਿਰ ਮੱਥੇ ਲਾਣੀ !