ਕੰਡੇ ਦਾ ਕੰਡਾ….(ਅਸਲ ਗੱਲ)…..

ਡਾ ਅਮਰੀਕ ਸਿੰਘ ਕੰਡਾ
a kandaਪੰਡਤ ਜੀ ਨੇ ਘਰਵਾਲੀ ਵਲੋਂ ਦਿੱਤੀ ਲਿਸਟ ਨੂੰ ਵੇਖਿਆ ਜਿਸ ਚ ਲਿਖਿਆ ਸੀ ਘਿਉ ਦੇਸੀ ਪੰਜ ਕਿਲੋ,ਪੰਜ ਧੂਫਾਂ ਦੀਆਂ ਡੱਬੀਆਂ ਜਿੱਡ ਬਲੈਕ ਕੰਪਨੀ ਦੀਆਂ,ਪੰਜ ਕਿਲੋ ਸਮਗਰੀ ਦਾ ਸਮਾਨ,ਪੰਜ ਪੈਕਟ ਜੋਤਾਂ ਦੇ,ਸਾਬਤ ਮਾਂਹ ਦੀ ਦਾਲ ਪੰਜ ਕਿਲੋ,ਮੂੰਗੀ ਸਾਬਤ ਤੇ ਧੋਵੀਂ ਪੰਜ ਪੰਜ ਕਿਲੋ,ਮੋਠ ਪੰਜ ਕਿਲੋ,ਬੂਟ ਪਾਲਿਸ ਚੈਰੀ ਦੀ,ਸਰੋਂ ਦਾ ਤੇਲ ਪੰਜ ਲੀਟਰ,ਪੰਜ ਲੀਟਰ ਫਾਰਚੂਨ ਰੀਫਾਈਂਡ । ਸਾਰੀ ਲਿਸਟ ਪੜ ਕੇ ਸੋਚਣ ਲੱਗੇ ਕਿ ਵੇਖੋ ਅੱਜ ਕੌਣ ਆਉਂਦਾ ਤੇ ਘਰ ਮੂਹਰੇ ਵੱਡੀ ਗੱਡੀ ਫਾਰਚੂਨਰ ਰੁਕੀ । ਇਕ ਸਿਪਾਹੀ ਭੱਜਿਆ ਭੱਜਿਆ ਪੰਡਤ ਜੀ ਕੋਲ ਆ ਕੇ ਬੋਲਿਆ ਐਸ.ਪੀ.ਡੀ. ਸਾਹਬ ਦੇ ਵਾਈਫ ਨੇ ਜੀ ।” ਪੰਡਤ ਜੀ ਡਰ ਗਏ ਪਰ ਉਹ ਆ ਕੇ ਪੰਡਤ ਜੀ ਨੂੰ ਨਮਸਕਾਰ ਕਰਕੇ ਬੈਠ ਗਏ ਤੇ ਬੋਲੇ “ਸਾਡੇ ਮੁੰਡੇ ਦੇ ਗ੍ਰਿਹ ਵੇਖੋ ਜੀ ।”ਪੰਡਤ ਜੀ ਨੇ ਪੰਜ ਕੁ ਮਿੰਟ ਟੇਵਾ ਫਰੋਲਿਆ ਤੇ ਫਰੋਲਦੇ ਫਰੋਲਦੇ ਬੋਲੇ ਗ੍ਰਿਹ ਤਾਂ ਬਹੁਤ ਹੀ ਨੀਚ ਦੇ ਨੇ ਖਾਸਕਰ ਸ਼ਨੀ ਨੀਚਦਾ ਹੈ ਬਹੁਤ ਮਾੜਾ ਹੁੰਦਾ ਹੈ ।”ਪੰਡਤ ਜੀ ਨੇ ਡਰਾਇਆ “ਫੇਰ ਕੋਈ ਕਰੋ ਉਪਾਏ ਜੀ ਤੁਸੀਂ,ਕਰੋ ਲੋਟ ਗ੍ਰਿਹਾਂ ਨੂੰ ।”ਸਰਦਾਰਨੀ ਜੀ ਬੋਲੇ । ਬਹੁਤ ਕਸ਼ਟਕਾਰੀ ਹੈ ਜਾਨ ਵੀ ਜਾ ਸਕਦੀ ਹੈ ਵੇਖ ਲਉ ਜੀ ਤੁਸੀਂ ਕਿਵੇਂ ਕਰਨਾ ।”ਪੰਡਤ ਜੀ ਨੇ ਹੋਰ ਡਰਾਇਆ । “ਕੋਈ ਨਾ ਜੀ ਤੁਸੀਂ ਭੇਟਾ ਦੱਸੋ ਕਿੰਨੀ…?”ਸਰਦਾਰਨੀ ਜੀ ਬੋਲੇ “ਮੇਰੀ ਗੱਲ ਦਾ ਗੁੱਸਾ ਨਾ ਕਰਿਉ ਜੇ ਭੇਟਾ ਨਾਲ ਪੈਸੇ ਡਾਲਰਾਂ ਨਾਲ ਠੀਕ ਹੁੰਦਾ ਤਾਂ ਅਮੀਰ ਲੋਕ ਮਰਦੇ ਹੀ ਨਾ….ਚਾਲੀ ਦਿਨ ਹਵਨ ਕਰਨਾ ਪਵੇਗਾ ।”ਪੰਡਤ ਜੀ ਨੇ ਬੜੇ ਤਰੀਕੇ ਨਾਲ ਹੋਰ ਡਰਾਇਆ ਤੇ ਸਮਝਾਇਆ “ਤੁਸੀਂ ਕਰੋ ਜੀ ਹਵਨ ਦੱਸੋ ਕੀ ਚਾਹੀਦਾ ਹੈ..?”ਪੰਡਤ ਜੀ ਨੇ ਘਰਵਾਲੀ ਵਲੋਂ ਦਿੱਤੀ ਲਿਸਟ ਕੱਢੀ ਤੇ ਪੰਜ ਦੇ ਮੂਹਰੇ ਏਕਾ ਪਾ ਕੇ ਇਕਵੰਜਾ ਇਕਵੰਜਾ ਕਰ ਦਿੱਤਾ ਤੇ ਨਾਲੇ ਮਿਨਰਲ ਵਾਟਰ ਦੀਆਂ ਗਿਆਰਾਂ ਪੇਟੀਆਂ,ਵਾਟ 69 ਦੀਆਂ ਪੰਜ ਪੇਟੀਆਂ ਲਿਖ ਦਿੱਤੀਆਂ ।”ਸਰਦਾਰਨੀ ਜੀ ਨੇ ਨਾਲ ਆਏ ਐਸ.ਪੀ.ਡੀ ਦੇ ਰੀਡਰ ਨੂੰ ਲਿਸਟ ਫੜਾਤੀ ਤੇ ਕਿਹਾ ਸਾਹਬ ਨੂੰ ਪਤਾ ਨਹੀਂ ਲਗਣਾ ਚਾਹੀਦਾ ਤੇ ਰੀਡਰ ਨੇ ਰਸਤੇ ਚ ਪੈਂਦੇ ਥਾਣੇ ਦੇ ਥਾਣੇਦਾਰ ਸਾਹਬ ਨੂੰ ਲਿਸਟ ਫੜਾ ਦਿੱਤੀ ਤੇ ਥਾਣੇਦਾਰ ਨੇ ਲਿਸਟ ਮੁੰਨਸ਼ੀ ਨੂੰ ਫੜਾ ਦਿੱਤੀ ਸਾਰਾ ਸਮਾਨ ਪੰਡਤ ਜੀ ਨੂੰ ਪਹੁੰਚਦਾ ਕਰ ਦਿੱਤਾ ।ਉਸੇ ਸ਼ਾਮ ਨੂੰ ਪੰਡਤ ਜੀ ਨਵੀਂ ਪੇਟੀ ਚੋਂ ਵਾਟ 69 ਦਾ ਪੈੱਗ ਲਾਉਂਦੇ ਹੋਏ ਘਰਵਾਲੀ ਨੂੰ ਕਹਿ ਰਹੇ ਸਨ “ਤੂੰ ਪੰਦਰਾਂ ਵੀ ਛੋਟੀਆਂ ਵੱਡੀਆਂ ਲਿਸਟਾਂ ਬਣਾ ਕੇ ਰੱਖਿਆ ਕਰ ਕੀ ਪਤਾ ਹੁੰਦਾ ਕਿਹੜੇ ਵੇਲੇ ਕਿਹੜੇ ਬੰਦੇ ਨੇ ਆ ਜਾਣਾ ਹੁੰਦਾ ।”
1764-ਗੁਰੂ ਰਾਮ ਦਾਸ ਨਗਰ ਨੇੜੇ ਨੈਸਲੇ ਮੋਗਾ-142001ਪੰਜਾਬ-ਭਾਰਤ
098557-35666