ਕੰਡੇ ਦਾ ਕੰਡਾ- ਬਾਪੂ ਦਾ ਫੋਨ……….ਡਾ ਅਮਰੀਕ ਸਿੰਘ ਕੰਡਾ

“ਹੈਲੋ ਕੌਣ ਬੋਲਦਾ ……..? ਪੁੱਤ ਪੁੱਛਦਾ
“ਬਾਪੂ ਬੋਲਦਾਂ ਤੇਰਾ… ਕੀ ਕਰੀ ਜਾਨਾ…? ਬਸ ਬਾਪੂ ਜੀ ਸਬਜ਼ੀ ਬਣਾਈ ਜਾਂਦੇ ਸੀ
“ਕਾਹਦੀ ਸਬਜ਼ੀ ਉਏ…?
“ਬਾਪੂ ਜੀ ਮੀਟ ਬਣਾਇਆ ।”
“ਐਂਵੇ ਨਾ ਖਰਚਾ ਕਰਿਆ ਕਰੋ ਅੱਜਕਲ ਗੋਭੀ,ਗਾਜ਼ਰਾਂ,ਮਟਰ ਖਾਇਆ ਕਰੋ ਸਸਤੀਆਂ ਨੇ ਨਾਲੇ ਸਿਹਤ ਲਈ ਵਧੀਆ ।”ਬਾਪੂ ਜੀ ਬੋਲੇ
“ਬਾਪੂ ਜੀ ਸਾਡੇ ਸ਼ਹਿਰ ਚ ਅੱਜਕਲ ਵੋਟਾਂ ਨੇ ਸਰਾਬ ਮੀਟ ਤਾਂ ਪਾਰਟੀਆਂ ਵੱਲੋਂ ਹੀ ਆਉਂਦਾ ।”
“ਪਹਿਲਾਂ ਨਈ ਦਸਿਆ ਕੰਜਰਾ ਮੈਂ ਤੇ ਤੇਰੀ ਬੇਬੇ ਅੱਜ ਹੀ ਪਿੰਡੋਂ ਤੁਰਨ ਲੱਗੇ ਆਂ,ਵੋਟਾਂ ਤੱਕ ਤੇਰੇ ਕੋਲ ਹੀ ਰਹਾਂਗੇ,ਅਸੀਂ ਵੀ ਵੋਟਾਂ ਚ ਵਧ ਚੜ ਕੇ ਹਿੱਸਾ ਲੈਂਦੇ ਆਂ ਸ਼ਹਿਰ ਆ ਕੇ ।”
1764,ਗੁਰੁ ਰਾਮ ਦਾਸ ਨਗਰ ਮੋਗਾ-142001 ਪੰਜਾਬ
98557-35666