20 Feb 2017 KhurmiUK 11

ਖੇਹ-ਖਰਾਬ ਕੀਤੇ ਬੱਸ ਅੱਡੇ ਦੀ ਨੁਹਾਰ ਬਦਲ ਕੇ “ਕੋਈ“ ਔਹ ਗਿਆ ਔਹ ਗਿਆ।

ਇੰਗਲੈਂਡ ‘ਚ ਨਹੀਂ ਲੱਭੇਗਾ ਅਜਿਹਾ ਸ਼ਾਨਦਾਰ ਬੱਸ ਅੱਡਾ
ਲੰਡਨ (ਮਨਦੀਪ ਖੁਰਮੀ) ਡੈਵੋਨ ਦੇ ਵਾਕਹੈਂਪਟਨ ਪਿੰਡ ਦਾ ਇੱਕ ਸਾਧਾਰਨ ਜਿਹਾ ਬੱਸ ਅੱਡਾ ਪਿੰਡ ਵਾਸੀਆਂ ਦੇ ਵੀ ਯਾਦ ਚੇਤੇ ਨਹੀਂ ਸੀ। ਇਲਤੀ ਦਿਮਾਗਾਂ ਵੱਲੋਂ ਉਸ ਬੱਸ ਅੱਡੇ ਦੀ ਐਨੀ ਕੁ ਖੇਹ-ਖਰਾਬੀ ਕੀਤੀ ਗਈ ਸੀ ਕਿ ਯਾਤਰੀ ਉਸ ਨਿੱਕੀ ਜਿਹੀ ਇਮਾਰਤ ਅੰਦਰ ਵੜਨੋਂ ਵੀ ਝਿਜਕਦੇ ਸਨ। ਰਾਤੋ ਰਾਤ ਅਜਿਹਾ ਕ੍ਰਿਸ਼ਮਾ ਹੋਇਆ ਕਿ ਕੋਈ ਤੁਰਦਾ ਫਿਰਦਾ ਡਿਜਾਈਨਰ ਰਾਤੋ ਰਾਤ ਹੀ ਉਸ ਗੰਦੇ-ਮੰਦੇ ਜਿਹੇ ਬੱਸ ਅੱਡੇ ਨੂੰ ਦਰਸ਼ਨੀ ਇਮਾਰਤ ਦਾ ਰੂਪ ਦੇ ਕੇ ਤੁਰਦਾ ਬਣਿਆ। ਉਸਨੇ ਨਾ ਸਿਰਫ ਉਸ ਇਮਾਰਤ ਦੀ ਸਾਫ਼-ਸਫਾਈ ਕੀਤੀ ਸਗੋਂ ਕੰਧਾਂ ਵੀ ਤਸਵੀਰਾਂ ਨਾਲ ਸਿੰਗਾਰ ਦਿੱਤੀਆਂ। ਦੇਖਣ ਵਾਲਿਆਂ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ ਜਦੋਂ ਉਹਨਾਂ ਬੈਠਣ ਲਈ ਬਣੇ ਫੱਟਿਆਂ ਉੱਪਰ ਸਰਾਹਣੇ ਰੂਪੀ ਗੱਦੀਆਂ ਪਈਆਂ ਦੇਖੀਆਂ। ਆਰਾਮਦਾਇਕ ਬੈਂਤ ਦੀ ਕੁਰਸੀ ਉੱਪਰ ਦੋ ਗੱਦੀਆਂ ਰੱਖੀਆਂ ਹੋਈਆਂ ਸਨ। ਇਸ ਕਲਾਕਾਰੀ ਦੇ ਮੁਰੀਦ ਹੋਏ ਪਿੰਡ ਵਾਸੀ ਹੁਣ ਉਸ ਜਗ•ਾ ‘ਤੇ ਪਈ ਡਾਇਰੀ ‘ਚ “ਧੰਨਵਾਦੀ ਸ਼ਬਦ“ ਲਿਖ ਕੇ ਉਸ ਭਲੇ-ਪੁਰਸ਼ ਦਾ ਧੰਨਵਾਦ ਕਰ ਰਹੇ ਹਨ ਜਿਸਨੇ ਅਣਗੌਲੇ ਜਿਹੇ ਬੱਸ ਅੱਡੇ ਨੂੰ ਇੰਗਲੈਂਡ ਦੇ ਚੋਟੀ ਦੇ ਬੱਸ ਅੱਡਿਆਂ ‘ਚ ਸ਼ੁਮਾਰ ਕਰ ਦਿੱਤਾ।