ਗਾਇਕ ਲੱਖਾ ਬਰਾਡ਼ ਦੇ ਗੀਤ “ਮਾਪੇ” ਦਾ ਪੋਸਟਰ ਲੋਕ ਅਰਪਣ

ਭਦੌੜ (ਕੁਲਦੀਪ ਧੁੰਨਾ) ਕਸਬਾ ਭਦੌੜ ਦੇ ਜੰਮਪਲ ਗਾਇਕ ਲੱਖਾ ਬਰਾੜ ਦੇ ਨਵੇਂ ਸਿੰਗਲ ਟਰੈਕ ‘ਮਾਪੇ’ ਦੇ ਪੋਸਟਰ ਨੂੰ ਭਦੌੜ ਵਿਖੇ ਉੱਘੇ ਗੀਤਕਾਰ ਜਗਦੇਵ ਮਾਨ, ਗੁਰਪ੍ਰੀਤ ਸਿੰਘ ਕੈਨੇਡਾ, ਜਗਰਾਜ ਸਿੰਘ ਵੜੈਚ ਵੇਵ ਆਡੀਓ,ਸਾਹਿਬ ਸਿੰਘ ਨੇ ਸਾਂਝੇ ਤੌਰ ‘ਤੇ ਲੋਕ ਅਰਪਣ ਕੀਤਾ !ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗਾਇਕ ਲੱਖਾ ਬਰਾੜ ਨੇ ਦੱਸਿਆ ਕਿ ਜਗਰਾਜ ਵੜੈਚ ਵੱਲੋਂ ਵੇਵ ਆਡੀਓ ਕੰਪਨੀ ਰਾਹੀਂ ,ਕਮਲ ਭਦੌੜ ਦੀ ਪੇਸ਼ਕਸ ‘ਚ ਇੰਦਰਜੀਤ ਫ਼ਤਹਿਗੜ੍ਹੀਆਂ ਦੀ ਕਲਮ ਚੋਂ ਰਚੇ, ਮਿਊਜ਼ਿਕ ਇੰਮਪਾਇਰ ਦੇ ਸੰਗੀਤ ਦੀਆਂ ਧੁਨਾਂ ਨਾਲ ਸ਼ਿੰਗਾਰੇ ਪਰਿਵਾਰਕ ਗੀਤ ‘ਮਾਪੇ’ ਸਰੋਤਿਆਂ ਦੇ ਸਮਮੁੱਖ ਕੀਤਾ ਜਾ ਰਿਹਾ ਹੈ! ਇਸ ਸਿੰਗਲ ਟਰੈਕ ਲਈ ਲਈ ਵਿਸ਼ੇਸ਼ ਸਹਿਯੋਗ ਹਰਜੀਤ ਖੰਗੂੜਾ ਕੈਨੇਡਾ ਤੇ ਬਲਰਾਜ ਰੰਧਾਵਾ ਨੇ ਦਿੱਤਾ ਹੈ! ਉਨਾਂ ਉਮੀਦ ਕੀਤੀ ਕਿ ਭੰਗੜੇ ਦਾ ਕੋਚ 2 ਸਿੰਗਲ ਟਰੈਕ ਵਾਂਗ ਸਰੋਤੇ ਇਸ ਪਰਿਵਾਰਕ ਗੀਤ ਵਾਲੇ ਸਿੰਗਲ ਟਰੈਕ ‘ਮਾਪੇ’ ਨੂੰ ਵੀ ਭਰਪੂਰ ਹੁੰਗਾਰਾ ਦੇਣਗੇ ! received_10207804962401536