20 Feb 2017 KhurmiUK 11

ਗੁਰੂ ਨਾਨਕ ਯੂਨੀਵਰਸਲ ਸੇਵਾ ਯੂ ਕੇ ਵੱਲੋਂ ਇਕੱਤਰਤਾ ਦੌਰਾਨ ਤੇਜ ਪ੍ਰਤਾਪ ਸਿੰਘ ਸੰਧੂ ਦਾ ਸਨਮਾਨ

ਲੰਡਨ (ਮਨਦੀਪ ਖੁਰਮੀ)- ਗੁਰੂ ਨਾਨਕ ਯੂਨੀਵਰਸਲ ਸੇਵਾ ਯੂ ਕੇ ਵਲੋਂ ਇੱਕ ਵਿਸ਼ੇਸ਼ ਇਕੱਤਰਤਾ ਕੀਤੀ ਗਈ। ਜਿਸ ਦੌਰਾਨ ਸਾਹਿਬ ਮੈਗਜ਼ੀਨ ਦੇ ਸੰਪਾਦਕ ਅਤੇ ਸਿੱਖ ਚਿੰਤਕ ਰਣਜੀਤ ਸਿੰਘ ਰਾਣਾ, ਉਮਰਾਓ ਸਿੰਘ ਅਟਵਾਲ, ਸ਼ਾਇਰ ਡਾ. ਤਾਰਾ ਸਿੰਘ ਆਲਮ, ਤਰਸੇਮ ਸਿੰਘ ਧਨੋਆ ਆਦਿ ਵਿਸ਼ੇਸ਼ ਤੌਰ Ḕਤੇ ਹਾਜ਼ਰ ਹੋਏ। ਇਸ ਸਮੇਂ ਆਰਟਿਸਟ ਤੇਜ ਪ੍ਰਤਾਪ ਸਿੰਘ ਸੰਧੂ ਨੂੰ ਜਿੱਥੇ ਇੰਗਲੈਂਡ ਪਹੁੰਚਣ Ḕਤੇ ਜੀ ਆਇਆਂ ਕਿਹਾ ਗਿਆ, ਉੱਥੇ ਉਹਨਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਹ ਸਨਮਾਨ ਸੰਧੂ ਵੱਲੋਂ ਗੁਰਬਾਣੀ ਵਿਚਲੇ ਬਾਰਾਮਾਹ ਰਾਗਾ ਅਤੇ ਰੁੱਤਾ ਦੇ ਅਧਾਰ ‘ਤੇ ਤਿਆਰ ਕੀਤੀਆਾ ਅਣਮੁੱਲੀਆਾ ਕਿਤਾਬਾ ਬਦਲੇ ਕੀਤਾ ਗਿਆ। ਤੇਜ ਪ੍ਰਤਾਪ ਸਿੰਘ ਸੰਧੂ ਦੀਆਂ ਕਿਤਾਬਾ ‘ਚ ਗੁਰਬਾਣੀ ਵਿਚਲੇ ਬਾਰਾਮਾਹ ਰਾਗਾ ਤੇ ਰੁੱਤਾ ਦੇ ਅਦਭੁਤ ਵਰਨਣ ਬਾਰੇ ਵਿਚਾਰ ਗੋਸ਼ਟੀ ਵੀ ਕੀਤੀ ਗਈ। ਇਸ ਸਮੇਂ ਸੰਬੋਧਨ ਕਰਦਿਆਂ ਰਣਜੀਤ ਸਿੰਘ ਰਾਣਾ ਅਤੇ ਤਾਰਾ ਸਿੰਘ ਆਲਮ ਨੇ ਉਹਨਾਂ ਵੱਲੋਂ ਕਲਾ ਤੇ ਸਾਹਿਤ ਖੇਤਰ ਵਿੱਚ ਪਾਏ ਯੋਗਦਾਨ ਦੀ ਭਰਪੂਰ ਸਰਾਹਨਾ ਕਰਦਿਆਂ ਭਵਿੱਖ ਵਿੱਚ ਵੀ ਉਸਾਰੂ ਕਾਰਜ ਕਰਦੇ ਰਹਿਣ ਦੀ ਆਸ ਪ੍ਰਗਟਾਈ।