IMG_20190114_122231

ਤਖਤੂਪੁਰਾ ਸਾਹਿਬ ਮਾਘੀ ਮੇਲੇ ‘ਤੇ ਸੀ.ਪੀ.ਅਾੲੀ. ਵੱਲੋਂ ਵਿਸ਼ਾਲ ਕਾਨਫਰੰਸ

IMG-20190114-WA0000ਸਾਡੇ ਚੁਣੇ ਹੋਏ ਨੁਮਾਇਂਦੇ ਸਾਡੇ ਸੁਪਨਿਆਂ ਦੇ ਚੋਰ — ਕਰਮਵੀਰ ਬੱਧਨੀਂ
ਨਿਹਾਲ ਸਿੰਘ ਵਾਲਾ ( ਮਿੰਟੂ ਖੁਰਮੀਂ ਹਿੰਮਤਪੁਰਾ) ਇੱਥੋ ਥੋੜ੍ਹੀ ਦੂਰ ਮਾਲਵੇ ਦੇ ਪ੍ਸਿੱਧ ਪਿੰਡ ਤਖਤੂਪੁਰਾ ਸਾਹਿਬ ਵਿੱਚ ਮਾਘੀ ਮੇਲੇ ਦੇ ਪਹਿਲੇ ਦਿਨ ਭਾਰਤੀ ਕਮਿਊਨਿਸਟ ਪਾਰਟੀ ਦੀ ਵਿਸ਼ਾਲ ਦੋ ਦਿਨਾ ਕਾਨਫ਼ਰੰਸ ਦੀ ਸੁਰੂਆਤ ਹੋਈ ਜਿਸ ਦੀ ਪ੍ਧਾਨਗੀ ਸੂਬੇਦਾਰ ਜੋਗਿੰਦਰ ਸਿੰਘ ਨੇਂ ਆਪਣੇ ਭਾਸ਼ਨ ਨਾਲ ਕੀਤੀ ਉਹਨਾਂ ਬੋਲਦਿਆਂ ਕਿਹਾ ਕਿ ਹੋਰਨਾਂ ਪਾਰਟੀਆਂ ਦੁਆਰਾ ਤਖਤੂਪੁੁੁੁਰਾ ਸਾਹਿਬ ਚ ਮਾਘੀ ਮੇਲੇ ਤੇ ਆਪਣੀਆਂ ਸਟੇਜ਼ਾਂ ਲਾਉਣੀਆਂ ਬੰਦ ਕਰਨਾਂ ਦਰਸਾਉਂਦਾ ਹੈ ਕਿ ਇਹ ਪਾਰਟੀਆਂ ਲੋਕਾਂ ਨਾਲ ਕਰੇ ਵਾਅਦਿਆਂ ਤੋਂ ਡਰਦੀਆਂ ਹਨ । ਕਾਮਰੇਡ ਮਹਿੰਦਰ ਸਿੰਘ ਧੂੜਕੋਟ ਨੇ ਬੋਲਦਿਆਂ ਕਿਹਾ ਕਿ ਬੇਸ਼ੱਕ ਸਾਡੀ ਗਿਣਤੀ ਥੋੜੀ ਹੈ ਪਰ ਅਸੀਂ ਲੋਕਾਂ ਦੇ ਸਾਥੀ ਹਾਂ ਭਾਰਤੀ ਕਮਿਊਨਿਸਟ ਪਾਰਟੀ ਨੂੰ ਮਾਣ ਹੈ ਉਹ ਲਤਾੜੇ ਜਾ ਰਹੇ ਲੋਕਾਂ ਦੇ ਹੱਕਾਂ ਲਈ ਲੜਦੀ ਰਹੀ ਹੈ ਤੇ ਅੱਗੇ ਵੀ ਉਹਨਾਂ ਦੇ ਹੱਕਾਂ ਲਈ ਲੜਦੀ ਰਹੇਗੀ । ਇਹਨਾਂ ਤੋਂ ਬਾਅਦ ਲੋਕਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਸਕੱਤਰ ਆਲ ਇੰਡੀਆ ਯੂਥ ਫੈਡਰੇਸ਼ਨ ਕਾਮਰੇਡ ਸੁਖਜਿੰਦਰ ਸਿੰਘ ਮਹੇਸ਼ਰੀ ਨੇ ਕਿਹਾ ਕਿ ਅੱਜ ਟੁੱਟੀ ਗੰਢਣ ਦਾ ਪਵਿੱਤਰ ਦਿਹਾੜਾ ਹੈ, ਪੰਜਾਬ ਦੇ ਲੋਕਾਂ ਨੇ ਸਾਫ਼ ਸੁਥਰੀ ਰਾਜਨੀਤੀ ਨੂੰ ਬੇਦਾਵਾ ਦੇ ਦਿੱਤਾ ਹੈ, ਜਿੰਨਾਂ ਚਿਰ ਪੰਜਾਬ ਦੇ ਲੋਕ ਸਾਫ਼ ਸੁਥਰੀ ਰਾਜਨੀਤੀ ਨਾਲ ਰਿਸਤਾ ਨਹੀਂ ਜੋੜਦੇ ਉਨ੍ਹਾਂ ਚਿਰ ਪੰਜਾਬ ਦੇ ਕਿਸਾਨ ਫ਼ਾਹੇ ਲੈਂਦੇ ਰਹਿਣਗੇ ਤੇ ਹਾਲੋ ਬੇਹਾਲ ਹੋਏ ਪੰਜਾਬ ਦੇ ਨੌਜਵਾਨਾਂਂ ਦੀਆਂ ਅਰਥੀਆਂ ਉਠਦੀਆਂ ਰਹਿਣ ਗੀਆਂ ।ਉਹਨਾਂ ਬੋਲਦਿਆਂ ਕਿਹਾ ਕਿਹਾ ਕਿ ਸਰਬ ਭਾਰਤ ਨੌਜਵਾਨ ਸਭਾ ਬਨੇਗਾ ਐਕਟ ਜੋ ਨੌਜਵਾਨਾਂ ਦੇ ਹੱਕਾਂ ਦੀ ਗੱਲ ਕਰਦਾ ਹੈ ਹਰ ਹਾਲਤ ਚ ਬਣਵਾ ਕੇ ਰਹੇਗੀ। ਇਸ ਸਮੇਂ ਕਰਮਵੀਰ ਕੌਰ ਬੱਧਨੀਂ ਕੌਮੀ ਕੌਂਸ਼ਲ ਮੈਂਬਰ ਗਰਲਜ਼ ਕਮੇਟੀ ਆਲ ਇੰਡੀਆ ਸਟੂਡੈਟਸ ਫ਼ੈਡਰੇਸ਼ਨ ਵਿਸ਼ੇਸ਼ ਤੌਰ ਤੇ ਪੁੱਜੇ ਹੋਏ ਸਨ, ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਸਾਡੇ ਚੁਣੇਂ ਹੋਏ ਨੁਮਾਇੰਦੇ ਆਪਣਾ ਫਰਜ਼ ਭੁੱਲ ਕੇ ਸਿਰਫ਼ ਨਿੱਜ ਨੂੰ ਮੁੱਖ ਰੱਖ ਕੇ ਚਲਦੇ ਹਨ, ਤੇ ਇਹ ਨੁਮਾਇੰਦੇ ਸਾਡੇ ਸੁਪਨਿਆਂ ਦੇ ਚੋਰ ਹਨ।ਉਹਨਾ ਕਿਹਾ ਕਿ ਬਹੁਤ ਸ਼ਰਮ ਦੀ ਗੱਲ ਹੈ ਕਿ ਜਿਹੜੇ ਲੋਕ ਸਾਡੇ ਨਾਲ ਵੱਡੇ ਵੱਡੇ ਵਾਅਦੇ ਕਰਕੇ ਸਾਡੇ ਲੀਡਰ ਬਣਨ ਦਾ ਝੂਠਾ ਹੇਜ਼ ਪਾਲਦੇ ਨੇ ਅਸਲ ਚ ਉਹ ਹੀ ਸਾਨੂੰ ਸਿੱਖਿਆ ਤੋਂ ਦੂਰ ਕਰ ਰਹੇ ਨੇਂ, ਉਹਨਾਂ ਬੋਲਦਿਆਂ ਕਿਹਾ ਕਿ ਕਨੇਡਾ ਅਮਰੀਕਾ ਆਸਟਰੇਲੀਆ ਸਟੱਡੀ ਕਰਨ ਜਾ ਰਹੇ ਨੌਜਵਾਨ ਸਾਡੇ ਮਾੜੇ ਰਾਜ ਪ੍ਬੰਧਾਂ ਦੇ ਮੂੰਹ ਤੇ ਚਪੇੜ ਹਨ, ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਜਵਾਨੀ ਨੂੰ ਸਾਂਭਣ ਵੱਲ ਕਦਮ ਉਠਾਵੇ। ਇਸ ਸਮੇਂ ਹਾਜ਼ਰ ਲੋਕਾਂ ਦੇ ਮਨੋਰੰਜ਼ਨ ਲਈ ਹਰਭਜਨ ਭੱਟੀ ਬਿਲਾਸਪੁਰ,ਇਕਬਾਲ ਬਾਲੀ ਭਾਗੀਕੇ, ਰਾਜੂ ਬਿਲਾਸਪੁਰ ਵੱਲੋਂ ਗੀਤਾਂ, ਤੇ ਰੁਜ਼ਗਾਰ ਪਾ੍ਪਤੀ ਮੰਚ ਮੋਗਾ ਵੱਲੋ ਇੰਨਕਲਾਬੀ ਕੋਰਿਓਗਾ੍ਫੀਆਂ ਕੀਤੀਆਂ ਗਈਆਂ, ਸਟੇਜ਼ ਸਕੱਤਰ ਦੀ ਜਿੰਮੇਵਾਰੀ ਜਗਜੀਤ ਸਿੰਘ ਵੱਲੋਂ ਨਿਭਾਈ ਗਈ ।