20 Feb 2017 KhurmiUK 11

ਤੇਰੀ ਕਵਿਤਾ………..ਪਰੀਤ ਖੁਰਮੀ

ਮੈਂ ਕਿਹਾ
ਤੂੰ ਮੇਰੀਆਂ ਕਵਿਤਾਵਾਂ
ਕਿਉਂ ਨਹੀਂ ਪੜਦਾ….??
ਕਹਿੰਦਾ
ਕਮਲੀਏ, ਤੂੰ ਹੱਸਦੀ ਹੈਂ
ਤਾਂ ਕਵਿਤਾ ਲੱਗਦੀ ਏ
ਤੂੰ ਬੋਲਦੀ ਹੈਂ
ਤਾਂ ਕਵਿਤਾ ਲੱਗਦੀ ਏ
ਤੇ ਮੈਂ ਤੈਨੂੰ
ਸਾਰਾ ਦਿਨ ਕਵਿਤਾ ਵਾਂਗ
ਹੀ ਤਾਂ ਦੇਖਦਾ ਹਾਂ
ਵੈਸੇ ਤੈਨੂੰ
ਇਕ ਸੱਚੀ ਗੱਲ ਆਖਾਂ….??
ਜਿਵੇਂ ਤੂੰ ਝੱਲੀ
ਤੇਰੀ ਕਵਿਤਾ ਵੀ ਤਾਂ
ਝੱਲੀ ਹੀ ਹੋਣੀ ਏ
…………….!!!!!