Rajeshwar

ਧਰਮਿੰਦਰ ਸਿੰਘ ਸਿੱਧੂ ਨੂੰ ਸਦਮਾਂ-ਦਾਦੀ ਦਾ ਅਕਾਲ ਚਲਾਣਾ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪੰਜਾਬੀ ਵੈਬਸਾਈਟ ਚੱਕ ਬਖਤੂ ਡਾਟ ਕਾਂਮ ਦੇ ਸੰਚਾਲਕ ਅਤੇ ਪੰਜਾਬੀ ਸੋਸ਼ਲ ਨੈਟਵਰਕ ਬੈਲਜ਼ੀਅਮ ਦੇ ਸਰਗਰਮ ਆਗੂ ਧਰਮਿੰਦਰ ਸਿੰਘ ਸਿੱਧੂ ਨੂੰ ਉਸ ਵੇਲੇ ਭਾਰੀ ਸਦਮਾਂ ਲੱਗਾ ਜਾ ਉਹਨਾਂ ਦੇ ਦਾਦੀ ਜੀ ਅਕਾਲ ਚਲਾਣਾ ਕਰ ਗਏ। ਸੰਖੇਪ ਬਿਮਾਰੀ ਪਿਛੋ 84 ਸਾਲ ਦੀ ਉਮਰ ਭੋਗਦਿਆਂ ਮਾਤਾ ਕਰਤਾਰ ਕੌਰ ਜੀ ਪਿਛਲੀ ਦਿਨੀ ਗੁਰਪੁਰੀ ਜਾ ਬਿਰਾਜੇ। ਉਹਨਾਂ ਨਮਿੱਤ ਰੱਖੇ ਗਏ ਸਹਿਜ ਪਾਠ ਦਾ ਭੋਗ ਅਤੇ ਅੰਤਮ ਅਰਦਾਸ 9 ਜਨਵਰੀ ਦਿਨ ਸੁੱਕਰਵਾਰ ਨੂੰ ਪਿੰਡ ਚੱਕ ਬਖਤੂ ਵਿਖੇ ਪਾਇਆ ਜਾ ਰਿਹਾ ਹੈ।
ਵੱਖ-ਵੱਖ ਆਗੂਆਂ ਵੱਲੋਂ ਅਫਸੋਸ਼ ਦਾ ਪ੍ਰਗਟਾਵਾ
ਸਿੱਧੂ ਪਰਿਵਾਰ ਨਾਲ ਇਸ ਦੁੱਖ ਦੀ ਘੜੀ ਵਿੱਚ ਅਫਸੋਸ਼ ਜਾਹਰ ਕਰਨ ਵਾਲਿਆਂ ਵਿੱਚ ਹੋਰਨਾਂ Ḕਤੋਂ ਇਲਾਵਾ ਵਿਸ਼ਵ ਪ੍ਰਸਿੱਧ ਲੇਖਕ ਸਿਵਚਰਨ ਜੱਗੀ ਕੁੱਸਾ, ਲੇਖਕ ਮਨਦੀਪ ਖੁਰਮੀ ਲੰਡਨ, ਬਲਵਿੰਦਰ ਸਿੰਘ ਚਾਹਲ ਇਟਲੀ, ਬਰੱਸਲਜ਼ ਦੇ ਉੱਘੇ ਕਾਰੋਬਾਰੀ ਤਰਸੇਮ ਸਿੰਘ ਸ਼ੇਰਗਿੱਲ, ਭਾਈ ਕਰਮਜੀਤ ਸਿੰਘ ਪੈਡਰੋ ਫਰਾਂਸ, ਬਚਿੱਤਰ ਸਿੰਘ ਬਰਨਾਲਾ, ਪੰਜਾਬੀ ਸੋਸ਼ਲ ਨੈਟਵਰਕ ਦੇ ਸਮੂਹ ਅਹੁਦੇਦਾਰਾਂ ਗੁਰਤੇਜ ਸਿੰਘ ਸੰਧੂ, ਪ੍ਰਗਟ ਸਿੰਘ ਜੋਧਪੁਰੀ, ਬਖਸੀਸ਼ ਸਿੰਘ ਜੇਜੀ, ਜੁਗਿੰਦਰ ਸਿੰਘ ਫੌਜੀ, ਸੁਨੀਲ ਕੁਮਾਰ ਹੈਪੀ, ਅਮਰਜੀਤ ਸਿੰਘ ਸੰਗੜ, ਅਮਰੀਕ ਸਿੰਘ ਪੁਰੇਵਾਲ, ਨਿਰਮਲ ਸਿੰਘ ਛਿੰਂਦਾ, ਇੰਡੋ-ਬੈਲਜ਼ ਜਰਨਲਿਸਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਸਿੰਘ ਭੋਗਲ, ਮੀਤ ਪ੍ਰਧਾਨ ਹਰਚਰਨ ਸਿੰਘ ਢਿੱਲ੍ਹੋਂ, ਖਜਾਨਚੀ ਹਰਜੀਤ ਸਿੰਘ ਨੰਦੜਾ, ਸਕੱਤਰ ਬਲਵਿੰਦਰ ਸਿੰਘ ਖੱਖ, ਹਰਜੋਤ ਸਿੰਘ ਸੰਧੂ ਹੌਲੈਂਡ, ਗੁਰਮਤਿ ਪ੍ਰਚਾਰ ਲਹਿਰ ਦੇ ਮੁੱਖੀ ਭਾਈ ਸੁਰਿੰਦਰ ਸਿੰਘ ਠੀਕਰੀਵਾਲਾ, ਇੰਟਰਨੈਸ਼ਨਲ ਸਿੱਖ ਕੌਂਸਲ ਦੇ ਪ੍ਰਧਾਨ ਭਾਈ ਜਗਦੀਸ਼ ਸਿੰਘ ਭੂਰਾ, ਵੇਟਲਿਫਟਰ ਤੀਰਥ ਰਾਮ, ਚੜ੍ਹਦੀ ਕਲਾ ਸਪੋਰਟਸ ਕਲੱਬ ਦੇ ਸਮੂਹ ਆਗੂ, ਦਲ ਖਾਲਸਾ ਆਗੂ ਭਾਈ ਜਗਮੋਹਣ ਸਿੰਘ ਮੰਡ, ਬੱਬਰ ਖਾਲਸਾ ਆਗੂ ਭਾਈ ਹਰਵਿੰਦਰ ਸਿੰਘ ਭਤੇੜੀ, ਭਾਈ ਗੁਰਦਿਆਲ ਸਿੰਘ ਢਕਾਣਸੂ ਅਤੇ ਭਾਈ ਜਸਵੀਰ ਸਿੰਘ ਧੰਦੋਈ ਆਦਿ ਆਗੂ ਸਾਮਲ ਹਨ ਜਿਨ੍ਹਾਂ ਨੇ ਪਰਿਵਾਰ ਨੂੰ ਵਾਹਿਗੁਰੂ ਦਾ ਭਾਣਾ ਮੰਨਣ ਦਾ ਕਹਿੰਦਿਆਂ ਵਾਹਿਗੁਰੂ ਅੱਗੇ ਅਰਦਾਸ ਕੀਤੀ ਹੈ ਕਿ ਉਹ ਵਿਛੜੀ ਆਤਮਾ ਨੂੰ ਅਪਣੇ ਚਰਨਾਂ ਵਿੱਚ ਨਿਵਾਸ ਬਖ਼ਸੇ।