ਪਿੰਡ ਠੱਕਰਕੀ ਦੇ ਪ੍ਰਾਇਮਰੀ ਸਕੂਲ ਵਿਖੇ ਬਲਾਕ-1 ਪੱਧਰ ਦੀਆਂ ਖੇਡਾਂ ਸ਼ੁਰੂ

ਫਗਵਾੜਾ (ਰਾਠੌਰ) ਸਰਕਾਰੀ ਪ੍ਰਾਇਮਰੀ ਸਕੂਲ ਠੱਕਰਕੀ ਬਲਾਕ ਫਗਵਾੜਾ-1 ਵਿਖੇ 40ਵੀਂਆਂ ਦੋ ਰੋਜ਼ਾ ਸਕੂਲ ਪੱਧਰੀ ਖੇਡਾਂ ਬਲਾਕ ਸਿੱਖਿਆ ਅਫ਼ਸਰ ਰਜਵੰਤ ਕੌਰ ਦੀ ਸਰਪ੍ਰਸਤੀ ਹੇਠ ਸ਼ੁਰੂ ਹੋਈਆਂ | ਇਨ੍ਹਾਂ ਖੇਡਾਂ ਦਾ ਉਦਘਾਟਨ ਬੀਪੀਈਓ ਰਜਵੰਤ ਕੌਰ ਮੁਲਤਾਨੀ ਅਤੇ ਸਰਪੰਚ ਸੁਖਜਿੰਦਰ ਸਿੰਘ ਨੇ ਸਾਂਝੇ ਤੌਰ ਤੇ ਕੀਤਾ |received_10207908880838286 ਇਸ ਤੋਂ ਪਹਿਲਾਂ ਰਜਵੰਤ ਕੌਰ ਮੁਲਤਾਨੀ ਨੇ ਸ਼ਮਾ ਰੋਸ਼ਨ ਦੀ ਰਸਮ ਨਿਭਾਈ | ਉਨ੍ਹਾਂ ਖਿਡਾਰੀਆਂ ਨਾਲ ਜਾਣ ਪਹਿਚਾਣ ਕਰਦੇ ਹੋਏ ਕਿਹਾ ਕਿ ਪੜ੍ਹਾਈ ਦੇ ਨਾਲ ਹੀ ਖੇਡਾਂ ਵਿਚ ਭਾਗ ਲੈਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ ਅਤੇ ਚੁਣੌਤੀਆਂ ਨੂੰ ਸਵੀਕਾਰ ਕਰਨ ਦਾ ਹੌਸਲਾ ਮਿਲਦਾ ਹੈ |
ਖੇਡ ਕੋਆਰਡੀਨੇਟਰ ਮਾਸਟਰ ਅਜੇ ਕੁਮਾਰ ਸ਼ਰਮਾ ਨੇ ਦੱਸਿਆ ਕਿ ਅੱਜ ਪਹਿਲੇ ਦਿਨ ਖੋ-ਖੋ, ਕਬੱਡੀ, ਦੌੜਾਂ, ਲੰਬੀ ਛਾਲ, ਫੁੱਟਬਾਲ ਅਤੇ ਕੁਸ਼ਤੀ ਮੁਕਾਬਲੇ ਕਰਵਾਏ ਗਏ | ਖੇਡਾਂ ਵਿਚ ਰੈਫ਼ਰੀ ਦੀ ਭੂਮਿਕਾ ਮਾਸਟਰ ਪਰਮਜੀਤ ਸਿੰਘ ਚੌਹਾਨ, ਗੌਰਵ ਰਾਠੌਰ, ਪ੍ਰਭਜੀਤ ਕੌਰ, ਨਵਜੀਤ ਜੱਗੀ, ਕਮਲ ਗੁਪਤਾ, ਹਰਪ੍ਰੀਤ ਸਿੰਘ, ਰਾਣੀ ਚਾਚੋਕੀ, ਜਸਵੀਰ ਸੈਣੀ, ਰਾਮਪਾਲ, ਸਰਬਜੀਤ ਕੁਮਾਰ ਅਤੇ ਤੀਰਥ ਸਿੰਘ ਨੇ ਨਿਭਾਈ | ਇਸ ਮੌਕੇ ਹੈੱਡ ਟੀਚਰ ਕੁਲਵਿੰਦਰ, ਸੁਮਿਤਾ, ਸੰਦੀਪ ਕੁਮਾਰੀ ਤੋਂ ਇਲਾਵਾ ਸੀ.ਐਚ.ਟੀ. ਹਰਜਿੰਦਰ ਕੌਰ, ਰੇਨੂੰ ਬਾਲਾ, ਨਰੇਸ਼ ਬਾਲਾ, ਨਛੱਤਰ ਕੌਰ, ਕੁਲਵਿੰਦਰ ਕੌਰ, ਜਸਬੀਰ ਲਾਲ, ਜਸਪਾਲ ਲੰਬੜਦਾਰ, ਪ੍ਰਵਾਸੀ ਭਾਰਤੀ ਦਵਿੰਦਰ ਸਿੰਘ, ਜੋਗਿੰਦਰ ਸਿੰਘ, ਬਲਜੀਤ ਸਿੰਘ, ਪਿ੍ੰਸੀਪਲ ਵਰਿੰਦਰ ਮੋਹਨ, ਪੰਚਾਇਤ ਮੈਂਬਰ ਲੇਖਰਾਜ, ਭਜਨ ਕੌਰ, ਸੋਮ ਪ੍ਰਕਾਸ਼, ਤਰਲੋਚਨ ਸਿੰਘ, ਸੁਰਜੀਤ ਸਿੰਘ, ਰਣਜੀਤ ਕੌਰ, ਸੰਦੀਪ ਕੁਮਾਰ, ਅਨੁ ਧੀਰ, ਵਿਨੀਤਾ ਜੋਸ਼ੀ, ਨਿਖਿਲ, ਪਰਮਿੰਦਰ ਕੌਰ, ਕਸ਼ਮੀਰ ਕੌਰ, ਬਲਵਿੰਦਰ ਕੁਮਾਰ, ਕਮਲਜੀਤ ਕੌਰ, ਰੁਪਿੰਦਰ ਕੌਰ, ਸਨੀ ਡੇਵਿਡ ਕਲਰਕ, ਜਸਬੀਰ ਭੰਗੂ ਆਦਿ ਵੀ ਹਾਜ਼ਰ ਸਨ |