IMG_20180701_123534

ਪਿੰਡ ਹਿੰਮਤਪੁਰਾ ਦੇ ਨਸ਼ਾ ਤਸਕਰਾਂ ਨੂੰ ਚੇਤਾਵਨੀ ਹਿਤ ਪਿੰਡ ‘ਚ ਬੈਨਰ ਲਗਾੲੇ!

ਪਿੰਡ ਦੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਦਾ ੳੁਪਰਾਲਾ
ਨਿਹਾਲ ਸਿੰਘ ਵਾਲਾ (ਮਿੰਟੂ ਖੂਰਮੀਂ ਹਿੰਮਤਪੁਰਾ) ਮਾਲਵੇ ਦੇ ਮਸ਼ਹੂਰ ਪਿੰਡ ਹਿੰਮਤਪੁਰੇ ਚ ਅੱਜ ਨਸ਼ਿਆਂ ਦੇ ਕਹਿਰ ਤੋਂ ਨਿਜ਼ਾਤ ਪਾਉਣ, ਪਿੰਡ ਦੇ ਨੌਜਵਾਨਾਂ ਨੂੰ ਇਸ ਨਸ਼ਿਆਂ ਰੂਪੀ ਸਾਹ ਸੂਤਣੀ ਸਰਾਲ ਦੇ ਪਰਕੋਪ ਤੋਂ ਬਚਾਉਣ ਲਈ ਹਿੰਮਤਪੁਰੇ ਦੇ ਨੌਜਵਾਨਾਂ ਦਾ ਇੱਕ ਵੱਡਾ ਇਕੱਠ ਪਿੰਡ ਦੇ ਖੇਡ ਮੈਦਾਨ ਚ ਕੀਤਾ ਗਿਆ! ਜਿਸ ‘ਚ ਹਿੰਮਤਪੁਰਾ ਦੇ ਬਜੁਰਗਾਂ ਅਤੇ ਨੌਜਵਾਨਾਂ ਨੇ ਵੱਡੀ ਗਿਣਤੀ ਚ ਹਿੱਸਾ ਲਿਆ| ਇਹ ਇਕੱਠ ਪਿੰਡ ਦੇ ਨਸ਼ਾ ਤਸਕਰਾਂ ਨੂੰ ਆਖ਼ਰੀ ਚੇਤਾਵਨੀਂ ਦੇਣ ਦੇ ਤੌਰ ਤੇ ਕੀਤਾ ਗਿਆ ਸੀ, ਤਾਂ ਕਿ ਉਹ ਆਪਣੇ ਗਲਤ ਕੰਮਾਂ ਤੋਂ ਬਾਜ ਆ ਜਾਣ! ਇਸ ਸਮੇਂ ਇਕੱਤਰ ਹੋਏ ਨੌਜਵਾਨਾਂ ਅਤੇ ਪਿੰਡ ਦੇ ਪਤਵੰਤੇ ਲੋਕਾਂ ਨੂੰ ਪੱਪੂ ਜੋਸ਼ੀ ਹਿੰਮਤਪੁਰਾ ਨੇ ਸੰਬੋਧਨ ਕਰਦਿਆਂ ਕਿਹਾ ਕਿ mintu khurmi 23ਗੁਰੂਆਂ ਪੀਰਾਂ ਦੇ ਨਾਮ ‘ਤੇ ਵਸਦਾ ਪੰਜਾਬ, ਤੋਪਾਂ ਅੱਗੇ ਹਿੱਕ ਡਾਹ ਕੇ ਖ਼ੜਨ ਵਾਲੇ ਪੰਜਾਬੀ, ਸਵਾ ਲੱਖ਼ ਨਾਲ ਇੱਕ ਇੱਕ ਲੜਨ ਵਾਲੇ ਪੰਜਾਬੀ, ਕਾਬੁਲ ਕੰਧਾਰ ਤੱਕ ਰਾਜ ਭਾਗ ਕਾਇਮ ਕਰਨ ਵਾਲੇ ਪੰਜਾਬੀ, ਕਿਸੇ ਖੱਬੀ ਖਾਨ ਦੀ ਟੈਂ ਨਾ ਮੰਨਣ ਵਾਲੇ ਤਕੜੇ ਜੁੱਸਿਆਂ ਦੇ ਮਾਲਕ ਪੰਜਾਬੀ ਅੱਜ ਚੁੱਟਕੀ ਭਰ ਸਮੈਕ ਦੇ ਨਸ਼ੇ ਨੇ ਮਧੋਲ ਦਿੱਤੇ ਨੇ, ਤੇ ਜੀਭ ਥੱਲੇ ਰੱਖ਼ਣ ਵਾਲੀ ਗੋਲੀ ਨਾਲ ਮਰ ਰਹੇ ਨੇ, ਜੋ ਬੇਹੱਦ ਮੰਦਭਾਗੀ ਗੱਲ ਹੈ! ਉਹਨਾਂ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵੀਰੋ ਅਸੀਂ ਇਕੱਲੇ ਇਕੱਲੇ ਕੁੱਝ ਨਹੀਂ ਕਰ ਸਕਦੇ, ਆਓ ਏਕਾ ਕਰਕੇ ਨਸ਼ਿਆਂ ਦੇ ਵਪਾਰੀਆਂ ਦਾ ਮੁਕਾਬਲਾ ਕਰੀਏ! ਆਪਣਾ ਆਪਣਾ ਪਿੰਡ ਨਸ਼ਿਆਂ ਦੇ ਕਬਜ਼ੇ ਚੋਂ ਛੁਡਵਾਉਣ ਵੱਲ ਕਦਮ ਪੁੱਟੀਏ,ਉਹਨਾਂ ਪਿੰਡ ਦੇ ਨਸ਼ਾ ਤਸਕਰਾਂ ਨੂੰ ਲਾਹਨਤਾਂ ਪਾਉਂਦਿਆਂ ਕਿਹਾ ਕਿ ਲੋਕਾਂ ਦੇ ਘਰ ਉਜ਼ਾੜ ਕੇ ਆਪਣੇ ਮਹਿਲ ਪਾਉਣ ਦਾ ਇਹ ਤਰੀਕਾ ਬਹੁਤ ਮਾੜਾ ਹੈ! ਨਸ਼ੇ ਦਾ ਸ਼ਿਕਾਰ ਹੋਏ ਬੱਚਿਆਂ ਦੀਆਂ ਮਾਵਾਂ ਦੇ ਕੀਰਨੇ ਤੁਹਾਨੂੰ ਬਦਦੁਆਵਾਂ ਦਿੰਦੇ ਨੇ, ਹਟ ਜਾਓ ਇਹਨਾਂ ਮਾੜੇ ਕੰਮਾਂ ਤੋਂ ਨਹੀਂ ਤੁਹਾਡੀਆਂ ਇਹ ਮਾੜੀਆਂ ਹਰਕਤਾਂ ਤੁਹਾਨੂੰ ਲੈ ਬੈਠਣਗੀਆਂ! ਇਸ ਇਕੱਠ ਤੋਂ ਉਪਰੰਤ ਪੱਪੂ ਜੋਸ਼ੀ ਹਿੰਮਤਪੁਰਾ ਵੱਲੋਂ ਨਸ਼ਿਆਂ ਦੇ ਖ਼ਿਲਾਫ ਆਪਣੇ ਖ਼ਰਚੇ ‘ਤੇ ਬਣਵਾਏ ਤਕਰੀਬਨ ਦਸ ਹਜ਼ਾਰ ਦੇ ਫ਼ਲੈਕਸੀ ਪੋਸਟਰ ਪਿੰਡ ਵਿੱਚ ਵੱਖ਼ ਵੱਖ਼ ਥਾਵਾਂ ਤੇ ਜਿਨ੍ਹਾਂ ਚ ਨੌਜਵਾਨਾਂ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕਰਨ ਦੇ ਨਾਲ ਨਾਲ ਨਸ਼ਾ ਤਸਕਰਾਂ ਨੂੰ ਲਾਹਣਤਾਂ ਪਾਈਆਂ ਗਈਆਂ ਹਨ, ਵੀ ਨੌਂਜਵਾਨਾਂ ਵੱਲੋਂ ਲਗਾਏ ਗਏ| ਇਸ ਸਮੇਂ ਹੋਰਨਾਂ ਤੋਂ ਇਲਾਵਾ ਕਾਂਗਰਸ ਪਾਰਟੀ ਦੇ ਪੰਡਤ ਪਾਲ ਸਿੰਘ, ਮੈਂਬਰ ਪੰਚਾਇਤ ਜਸਵਿੰਦਰ ਸਿੰਘ ਬੰਟੀ, ਕਡੰਕਟਰ ਲਛਮਣ ਸਿੰਘ, ਸਾਬਕਾ ਮੈਂਬਰ ਸੇਵਾ ਸਿੰਘ, ਮੈਂਬਰ ਦਰਸਨ ਸਿੰਘ ਭੰਗੂ, ਮੰਦਰ ਸਿੰਘ ਈਨਾਂ, ਬਲਵੀਰ ਸਿੰਘ ਟਰਾਸਪੋਰਟਰ, ਮੇਜਰ ਸਿੰਘ ਈਨਾਂ, ਮਨਜੀਤ ਸਿੰਘ ਈਨਾਂ, ਲਖ਼ਵੀਰ ਸਿੰਘ, ਬੀਰ ਸਿੰਘ ਬੱਸਣ, ਸਮਨ ਕਲੇਰ, ਅਮਨਜੋਤ ਸਿੰਘ, ਅੰਤਰਰਾਸਟਰੀ ਕਬੱਡੀ ਖ਼ਿਡਾਰੀ ਗੁੱਗੂ ਹਿੰਮਤਪੁਰਾ,ਕਾਕਾ ਹਿੰਮਤਪੁਰਾ, ਲੱਖ਼ੀ ਬਰਾੜ ਹਿੰਮਤਪੁਰਾ, ਬਿੰਦੂ ਜੈਦ ਤੇ ਹੋਰ ਬਹੁਤ ਸਾਰੇ ਨੌਂਜਵਾਨ ਹਾਜ਼ਰ ਸਨ|