ਫਰਾਂਸ ਤੋ ਲੇਖਕ ਪੱਤਰਕਾਰ ਸੁਖਵੀਰ ਸਿੰਘ ਸੰਧੂ ਦੀ ਲੇਖਾਂ ਤੇ ਕਹਾਣੀਆਂ ਦੀ ਆ ਰਹੀ ਪਲੇਠੀ ਬੁੱਕ (ਮੈਂ ਇੰਡੀਆ ਜਾਣਾ ! ਪਲੀਜ਼)

aਸਲੋ(ਰੁਪਿੰਦਰ ਢਿੱਲੋ ਮੋਗਾ)  ਫਰਾਂਸ ਤੋ ਅੰਤਰਰਾਸਟਰੀ ਪ੍ਰਸਿੱਧੀ ਪ੍ਰਾਪਤ ਪੱਤਰਕਾਰ ਅਤੇ ਪ੍ਰਸਿੱਧ ਲੇਖਕ ਸ੍ਰ ਸੁਖਵੀਰ ਸਿੰਘ ਸੰਧੂ(ਜਿੰਨਾ ਵੱਲੋ ਲਿਖਿਆ ਚਰਚਿਤ ਗੀਤ ਬਾਬੁਲ ਦੀ ਧੀ  ਸ੍ਰ ਮੇਜਰ ਸਿੰਘ ਸੰਧੂ ਦੀ ਸੀ ਜ਼ੀ ਪਟਿਆਲਾ ਚ ਕਾਫੀ ਪ੍ਰਚਲਿਤ ਹੋਇਆ ਹੈ) ਅਤੇ ਜਿੰਨਾ ਦੇ ਹੋਣਹਾਰ ਸਪੁੱਤਰ ਸੱਤ ਸੰਧੂ ਫਰਾਂਸ ਦਾ ਜੰਮਪਲ ਤੇ ਪੰਜਾਬੀ ਗਾਇਕ ਵੀ ਹੈ. ਸ੍ਰ ਸੁਖਵੀਰ ਸਿੰਘ ਸੰਧੂ ਜਲਦ ਹੀ ਪਲੇਠੀ ਬੁੱੱਕ (ਮੈਂ ਇੰਡੀਆ ਜਾਣਾ !ਪਲੀਜ਼) ਰੱੱਖਿਆ ਹੈ,ਪਾਠਕਾਂ ਦੇ ਹੱੱਥਾਂ ਵਿੱੱਚ ਹੋਵੇਗੀ।ਜਿਸ ਵਿੱੱਚ ਵਿਲੱੱਖਣ ਲੇਖਾਂ ਦੀ ਜਾਣਕਾਰੀ ਦੇ ਨਾਲ ਸਮਾਜਿਕ ਅਤੇ ਪਰਿਵਾਰਿਕ ਰਿਸ਼ਤਿਆਂ ਵਿਚਲੀਆਂ ਬੁਰਾਈਆਂ ਨੂੰ ਜਾਹਰ ਕਰਦੀਆਂ ਦਿਲਚਸਪ ਕਹਾਣੀਆਂ ਵੀ ਹਨ।ਮਸ਼ਹੂਰ ਨਾਵਲਕਾਰ ਲੇਖਕ ਸ਼ਿਵਚਰਨ ਜੱੱਗੀ ਕੁੱੱਸਾ ਦੀ ਦਿੱੱਤੀ ਹੋਈ ਹੌਸਲਾ ਅਫਜ਼ਾਈ ਤੇ ਪ੍ਰੇਰਨਾ ਸਦਕਾ ਹੀ ਸੁਖਵੀਰ ਸਿੰਘ ਸੰਧੂ ਇਸ ਬੁੱੱਕ ਨੂੰ ਛਪਵਾਉਣ ਵਿੱੱਚ ਕਾਮਯਾਬ ਹੋਏ ਹਨ।ਜਿਸ ਦਾ ਉਹ ਤਹਿ ਦਿਲੋਂ ਧੰਨਵਾਦ ਕਰਦੇ ਹਨ।ਉਹਨਾਂ ਇਹ ਵੀ ਕਿਹਾ ਉਹ ਹਮੇਸ਼ਾ ਉਹਨਾਂ ਦੇ ਰਿਣੀ ਰਹਿਣਗੇ।ਇਹ ਵੀ ਦੱੱਸਣ ਯੋਗ ਹੈ ਕਿ ਇਸ ਬੁੱੱਕ ਨੂੰ ਮਸ਼ਹੂਰ ਪਬਲਿਸ਼ਰ ਸੰਗਮ ਪਬਲੀਕੇਸ਼ਨ ਸਮਾਣੇ ਵਾਲਿਆਂ ਨੇ ਛਾਪਿਆ ਹੈ।ਜਿਹੜੇ ਨਾਮਵਾਰ ਲੇਖਕਾਂ ਦੀ ਲਿਖਤਾਂ ਪ੍ਰਕਾਸ਼ਿਤ ਕਰਨ ਵਿੱੱਚ ਮਸ਼ਹੂਰ ਹਨ।