ਬਕਰੀਦ ਮੌਕੇ ਪਾਈਆਂ ਗਲਵੱਕੜੀਆਂ

ਭਦੌੜ (ਮਿੰਟੂ ਖੁਰਮੀ) “ਜੇ ਅਸੀਂ ਵੱਖ ਵੱਖ ਧਰਮਾਂ ਦੇ ਤਿੱਥ ਤਿਉਹਾਰਾਂ ਮੌਕੇ ਖੁਸ਼ੀਆਂ ਵਿੱਚ ਸ਼ਰੀਕ ਹੁੰਦੇ ਹਾਂ ਤਾਂ ਇਸ ਤਰ੍ਹਾਂ ਕਰਨ ਨਾਲ ਅਸੀਂ ਨਾ ਸਿਰਫ ‘ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ’ ਦੀ ਗੁਰ ਸਿੱਖਿਆ ਦਾ ਪਾਲਣ ਕਰ ਰਹੇ ਹੁੰਦੇ ਹਾਂ ਸਗੋਂ ਭਾਈਚਾਰੇ ਦੀਆਂ ਤੰਦਾਂ ਵੀ ਮਜ਼ਬੂਤ ਕਰ ਰਹੇ ਹੁੰਦੇ ਹਾਂ।” ਉਕਤ ਵਿਚਾਰਾਂ ਦਾ ਪ੍ਰਗਟਾਵਾ ੳੁੱਘੇ ਸਮਾਜਸੇਵੀ ਸੁੱਖੀ ਨੈਣੇਵਾਲੀਅਾ ਨੇ ਬਕਰੀਦ ਦੇ ਦਿਹਾੜੇ ‘ਤੇ ਮੁਸਲਮਾਨ ਵੀਰਾਂ ਨੂੰ ਮਿਲਕੇ ਵਧਾੲੀ ਦਿੰਦਿਆਂ ਕੀਤਾ। ੳੁਹਨਾ ਕਿਹਾ ਕਿ ਸਾਡੇ ਤਿੳੁਹਾਰ ਸਾਨੂੰ ਮਿਲਜੁਲ ਕੇ ਰਹਿਣ ਦੀ ਪ੍ਰੇਰਨਾ ਦਿੰਦੇ ਹਨ। ਜਿੱਥੇ ਵੰਡਿਆ ਦੁੱਖ ਘਟਦਾ ਹੈ ਉੱਥੇ ਖੁਸ਼ੀ ਦੁੱਗਣੀ ਹੁੰਦੀ ਹੈ। ਜੇ ਅਸੀਂ ਵਾਹਿਗੁਰੂ, ਅੱਲਾ, ਭਗਵਾਨ, ਜੀਸਸ ਸਭ ਨੂੰ ਇੱਕ ਸਮਝਦੇ ਹਾਂ ਤਾਂ ਫਿਰ ਅਸੀਂ ਵੰਡੀਆਂ ਕਿਸ ਗੱਲੋਂ ਪਾਈਆਂ ਹੋਈਆਂ ਹਨ? ਉਹਨਾਂ ਸਮੂਹ ਮੁਸਲਿਮ ਭਾਈਚਾਰੇ ਨੂੰ ਹਾਰਦਿਕ ਵਧਾਈ ਪੇਸ਼ ਕੀਤੀ। ੲਿਸ ਸਮੇ ੳੁਹਨਾ ਨਾਲ ਮੰਟਾਂ ਖਾਂ, ੲਿਕਬਾਲ ਖਾਂ, ਜੰਟਾਂ ਖਾਂ, ਹੰਸਾਂ ਖਾਂ ਅਾਦਿ ਹਾਜਰ ਸਨ।IMG-20170902-WA0039