ਬਰਨਾਲਾ ਵਿਖੇ ਗੈਸ ਸਿਲੰਡਰ ਨੂੰ ਅੱਗ ਲੱਗਣ ਨਾਲ ਇੱਕ ਪਰਿਵਾਰ ਦੇ 10 ਮੈਂਬਰ ਝੁਲਸੇ

ਪੀੜਤਾਂ ‘ਚ 5 ਬੱਚੇ ਵੀ ਸ਼ਾਮਲ
bnl 1ਬਰਨਾਲਾ, 30 ਅਪ੍ਰੈਲ (ਜੀਵਨ ਸ਼ਰਮਾ)-ਸਥਾਨਕ ਕੱਚਾ ਕਾਲਜ ਰੋਡ ‘ਤੇ ਸਥਿਤ ਇੱਕ ਤਿੰਨ ਮੰਜ਼ਿਲਾਂ ਇਮਾਰਤ ਵਿੱਚ ਕਿਰਾਏ ‘ਤੇ ਰਹਿ ਰਹੇ ਦਲਿਤ ਪਰਿਵਾਰ ਦੇ ਵਿਆਹ ਸਮਾਗਮ ਨੂੰ ਲੈ ਕੇ ਖੁਸ਼ੀਆਂ ਮਨਾਈਆ ਜਾ ਰਹੀਆਂ ਸਨ ਤਾਂ ਅੱਜ ਬਾਅਦ ਦੁਪਹਿਰ ਕਰੀਬ ਸਵਾ ਕੁ 1 ਵਜੇ ਘਰ ਵਿੱਚ ਪਏ ਰਸੋਈ ਗੈਸ ਸਿਲੰਡਰ ਦੀ ਪਾਇਪ ਲੀਕ ਹੋਣ ਕਾਰਨ ਅੱਗ ਲੱਗ ਗਈ ਜਿਸਦੇ ਦੇਖਦੇ ਹੀ ਦੇਖਦੇ ਅੱਗ ਨੇ ਪੂਰੇ ਘਰ ਨੂੰ ਆਪਣੀ ਲਪੇਟ ‘ਚ ਲੈ ਲਿਆ ਜਿਸਦੀ ਤੁਰੰਤ ਸੂਚਨਾ ਫਾਇਰ ਬ੍ਰਿਗੇਡ ਤੇ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਗਈ। ਘਟਨਾ ਸਥਾਨ ‘ਤੇ ਫਾਇਰ ਬ੍ਰਿਗੇਡ ਦਾ ਪੂਰਾ ਅਮਲਾ ਫਾਇਰ ਬ੍ਰਿਗੇਡ ਦੀ ਅੱਗ ਬੁਝਾਊ ਗੱਡੀ ਸਮੇਤ ਪਹੁੰਚ ਗਿਆ ਤੇ ਸਥਾਨਕ ਲੋਕਾਂ ਦੇ ਸਹਿਯੋਗ ਨਾਲ ਕਾਫ਼ੀ ਮੁਸੱਕਤ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ ਜਿਸ ‘ਚ ਇੱਕੋ ਹੀ ਪਰਿਵਾਰ ਦੇ 10 ਮੈਂਬਰ ਗੰਭੀਰ ਰੂਪ ਵਿੱਚ ਝੁਲਸੇ ਗਏ ਜਿਨ•ਾਂ ਵਿੱਚ 5 ਛੋਟੇ ਬੱਚੇ ਵੀ ਸ਼ਾਮਲ ਹਨ।
ਘਟਨਾ ਸਥਾਨ ਤੋਂ ਮਿਲੀ ਜਾਣਕਾਰੀ ਅਨੁਸਾਰ ਕੱਚਾ ਕਾਲਜ ਰੋਡ ‘ਤੇ ਸਥਿਤ ਸ੍ਰੀਚੰਦ ਦੇ ਪੁੱਤਰ ਵਿਜੇ ਕੁਮਾਰ ਦੇ ਵਿਆਹ ਨੂੰ ਲੈ ਕੇ ਖੁਸ਼ੀਆਂ ਭਰਿਆ ਮਾਹੌਲ ਉਦੋਂ ਗਮੀ ਵਿੱਚ ਬਦਲ ਗਿਆ ਜਦੋਂ ਅੱਜ ਬਾਅਦ ਦੁਪਹਿਰ ਗੈਸ ਸਿਲੰਡਰ ਦੀ ਲੀਕੇਜ਼ ਹੋਣ ਕਾਰਨ ਘਰ ਨੂੰ ਭਿਆਨਕ ਅੱਗ ਲੱਗ ਗਈ ਜਿਸ ਦੀ ਲਪੇਟ ‘ਚ ਸ੍ਰੀਚੰਦ, ਪ੍ਰੇਮ ਰਾਣੀ, ਸੰਤੋਸ਼ ਕੁਮਾਰ, ਪ੍ਰੇਮ ਕੌਰ, ਪੂਨਮ, ਫਕੀਰ ਚੰਦ ਤੋਂ ਇਲਾਵਾ ਨੰਨ•ੇ ਬੱਚੇ ਅੰਕੁਸ਼ (11), ਜਤਿਨ (2), ਪੱਲਵੀ (8) ਤੇ ਇਸ਼ੀਕਾ (5) ਸਾਰੇ ਬੱਚੇ 70 ਫੀਸਦੀ ਗੰਭੀਰ ਰੂਪ ਵਿੱਚ ਝੁਲਸੇ ਗਏ। ਡਾਕਟਰਾਂ ਦੀ ਟੀਮ ਨੇ ਝੁਲਸੇ ਹੋਏ ਪਰਿਵਾਰ ਮੈਂਬਰਾਂ ਦਾ ਇਲਾਜ ਸ਼ੁਰੂ ਕਰ ਦਿੱਤਾ। ਇਸ ਹਾਦਸੇ ਵਿੱਚ ਘਰੇਲੂ ਸਮਾਨ ਵੀ ਕਾਫ਼ੀ ਹੱਦ ਤੱਕ ਜਲ ਕੇ ਰਾਖ ਹੋ ਗਿਆ। ਪੁਲਿਸ ਨੇ ਸਿਵਲ ਹਸਪਤਾਲ ਵਿੱਚ ਪਹੁੰਚ ਕੇ ਪੀੜਿਤਾਂ ਦੇ ਬਿਆਨ ਕਲਮਬੰਦ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸਫਾਈ ਸੇਵਕ ਯੂਨੀਅਨ ਦੇ ਅਸ਼ੋਕ ਕੁਮਾਰ ਤੇ ਫਕੀਰ ਚੰਦ ਨੇ ਕਿਹਾ ਕਿ ਸ੍ਰੀਚੰਦ ਇੱਕ ਸਫਾਈ ਸੇਵਕ ਹੋਣ ਸਦਕਾ ਉਸ ਦੀ ਆਰਥਿਕ ਸਥਿਤੀ ਪਹਿਲਾਂ ਹੀ ਕਾਫ਼ੀ ਕਮਜ਼ੋਰ ਸੀ ਦੂਸਰਾ ਉਸਦੇ ਘਰ ਪਿਛਲੇ ਦਿਨੀ ਚੋਰੀ ਵੀ ਹੋ ਗਈ ਸੀ ਜਿਸ ਕਰਕੇ ਉਸਦਾ ਪਰਿਵਾਰ ਬਹੁਤ ਹੀ ਮੰਦਹਾਲੀ ਸਥਿਤੀ ਵਿੱਚੋਂ ਗੁਜ਼ਰ ਰਿਹਾ ਸੀ। ਉਨ•ਾਂ ਜ਼ਿਲ•ਾ ਪ੍ਰਸਾਸ਼ਨ ਤੇ ਸਰਕਾਰ ਤੋਂ ਮੰਗ ਕੀਤੀ ਕਿ ਉਸਦੇ ਗੰਭੀਰ ਜਖ਼ਮੀ ਪਰਿਵਾਰਕ ਮੈਂਬਰਾਂ ਦਾ ਮੁਫ਼ਤ ਇਲਾਜ ਕੀਤਾ ਜਾਵੇ ਅਤੇ ਆਰਥਿਕ ਮੱਦਦ ਵੀ ਮੁਹੱਈਆ ਕਰਵਾਈ ਜਾਵੇ।