IMG_20180628_095138

ਬਰੈਂਪਟਨ ਦੇ ਨਾਗਰਿਕ ਨੇ “ਕੈਨੇਡਾ ਡੇ” ਨੂੰ ਸਮਰਪਿਤ ਬਣਾੲੀ ਵਿਲੱਖਣ ਡਾਕ ਟਿਕਟ

ਟੋਰਾਟੋ -ਜਦ ਕਨੇਡਾ ਵਿੱਚ 151 ਵਾਂ ਕਨੇਡਾ ਡੇਅ ਮਨਾਇਆ ਜਾ ਰਿਹਾ ਹੈ ।ਸਾਰੇ ਪਾਸੇ ਪਿੰਡਾਂ -ਸ਼ਹਿਰਾਂ ਵਿੱਚ ਮੇਲਿਆਂ ਵਰਗਾ ਮਾਹੌਲ ਹੈ ਸਾਰੇ ਕਨੇਡੀਅਨ ਇਸ ਵਿੱਚ ਹੁੰਮ ਹਮਾ ਕੇ ਭਾਗ ਲੈ ਰਹੇ ਹਨ ਵੱਖ ਵੱਖ ਭਾਈਚਾਰਿਆ ਤੇ ਕਨੇਡੀਅਨ ਨਾਗਿਰਕਾਂ ਵੱਲੋਂ ਦੁਨੀਆ ਦੇ ਸਭ ਤੋ ਸੋਹਣੇ ਮਲਟੀਕਰਚਲ ਵਾਲੇ ਇਸ ਦੇਸ ਵਿੱਚ ਵੱਖ ਵੱਖ ਢੰਗਾ ਨਾਲ ਯੋਗਦਾਨ ਪਾਇਆ ਜਾ ਰਿਹਾ ਹੈ ।ਇਸ ਖ਼ੁਸ਼ੀ ਦੇ ਮੌਕੇ ਭਾਰਤੀ ਮੂਲ ਦੇ ਕਨੇਡੀਅਨ ਪੰਜਾਬੀ ਕਲਾਕਾਰ ਬਲਜਿੰਦਰ ਸੇਖਾ ਨੇ ਦੇਸ ਨੂੰ ਕਨੇਡਾ ਡੇਅ ਤੇ ਮੌਕੇ ਤੇ ਯਾਦਗਾਰੀ ਡਾਕ ਟਿਕਟ ਦਾ ਡਿਜ਼ਾਈਨ ਆਪਣੇ ਵੱਲੋਂ ਭੇਟ ਕੀਤਾ ਹੈ ।ਕਨੇਡਾ ਦੇ ਇਤਿਹਾਸ ਵਿੱਚ ਪਹਿਲੀ ਵਾਰ ਕਿਸੇ ਪੰਜਾਬੀ ਮੂਲ ਦੇ ਕਨੇਡੀਅਨ ਨੇ ਅਸਲੋਂ ਦੇਸ ਪਿਆਰ ਦਾ ਨਿਵਕੇਲਾ ਤੋਹਫ਼ਾ ਭੇਟ ਕੀਤਾ ਹੈ।received_2019853691372911 ਮੀਡੀਏ ਨਾਲ ਗੱਲਬਾਤ ਕਰਦੇ ਇਸ ਯਾਦਗਾਰੀ ਟਿਕਟ ਦੇ ਰਚੇਤਾ ਬਲਜਿੰਦਰ ਸੇਖਾ ਨੇ ਦੱਸਿਆ ਕਿ ਇਸ ਪ੍ਰੋਜੇਕਟ ਤੇ ਉਹਨਾਂ ਨੇ ਤਕਰਬੀਨ ਤਿੰਨ ਮਹੀਨੇ ਖੋਜ ਕੀਤੀ ।ਇਸ ਡਿਜ਼ਾਈਨ ਵਿੱਚ ਕਨੇਡਾ ਦੀ ਪਾਰਲੀਮੈਂਟ ਦੇ ਸਾਹਮਣੇ ਕਨੇਡੀਅਨ ਖੁਸ਼ੀਆਂ ਵਿੱਚ ਨੱਚ ਰਹੇ ਹਨ ।ਕਨੇਡਾ ਦਾ ਮਾਣਮੱਤਾ ਰਾਸ਼ਟਰੀ ਝੰਡਾ ਲਹਿਰਾ ਰਹੇ ਸ੍ਰੀ ਸੇਖਾ ਦੀ ਤਸਵੀਰ ਉੱਪਰ ਟੀ ਸਰਟ ਤੇ ਹੇਠ “ਗੋ ਕਨੇਡਾ “ ਲਿਖਿਆ ਹੋਇਆ ਜਿਹੜਾ ਦੇਸ ਨੂੰ ਦੁਨੀਆ ਵਿੱਚ ਤਰੱਕੀ ਵੱਲ ਹੋਰ ਵੱਧਣ ਲਈ ਪ੍ਰੇਰ ਰਿਹਾ ਹੈ ।ਕਨੇਡਾ ਦੇ ਉਨਟਾਰੀਓ ਸੂਬੇ ਦੇ ਬਰੈਪਟਨ ਸ਼ਹਿਰ ਦੇ ਨਾਗਰਿਕ ਬਲਜਿੰਦਰ ਸੇਖਾ ਵੱਲੋਂ ਕਨੇਡਾ ਪੋਸਟ ਰਾਹੀਂ ਆਪਣੇ ਵੱਲੋਂ ਪ੍ਰਿੰਟ ਕੀਤੀਆ ਗਈਆ ਹਨ ।
ਯਾਦ ਰਹੇ ਬੀਤੇ ਸਾਲ ਬਲਜਿੰਦਰ ਸੇਖਾ ਵੱਲੋਂ 150 ਵੇ ਸਾਲ ਗ੍ਰਿਹਾ ਮੌਕੇ ਦਿਲਖੁਸ ਥਿੰਦ ਦੇ ਸੰਗੀਤ ਨਾਲ ਗਾਏ “ਗੋ ਕਨੇਡਾ “ ਗੀਤ ਨੇ ਕਨੇਡਾ ਤੋ ਇਲਾਵਾ ਦੁਨੀਆ ਭਰ ਵਿੱਚ ਕਨੇਡਾ ਤੇ ਪੰਜਾਬੀ ਬੋਲੀ ਦਾ ਵੱਖਰਾ ਮੁਕਾਮ ਹਾਸਿਲ ਕੀਤਾ ਸੀ ।ਹੁਣ ਉਹਨਾਂ ਨੇ ਹੋਰ ਅੱਗੇ ਕਦਮ ਰੱਖਦੇ ਹੋਏ ਆਪਣੀ ਟੀਮ ਦੇ ਸਹਿਯੋਗ ਨਾਲ ਇਹ ਡਾਕ ਟਿਕਟ ਤਿਆਰ ਕੀਤੀ ਹੈ ।ਸਾਰੇ ਕਨੇਡਾ ਵਿੱਚ ਇਸ ਨਿਵੇਕਲੀ ਡਾਕ ਟਿਕਟ ਦੀ ਖ਼ਬਰ ਨਾਲ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ ।ਸੇਖਾ ਨੇ ਕਿਹਾ “ਉਹਨਾਂ ਵੱਲੋਂ ਡਿਜਾਇਨ ਕੀਤੀ ਟਿਕਟ ਦੇ ਨਾਲ ਉਹ ਪਹਿਲੀ ਚਿੱਠੀ ਆਪਣੇ ਜੱਦੀ ਸੇਖਾ ਕਲਾਂ (ਪੰਜਾਬ ) ਦੇ ਵਸਨੀਕਾਂ ਨੂੰ ਪਾਉਣ ਗੇ ।