IMG-20190120-WA0002

ਬਾਪੂ ਨਿਰੰਜਨ ਸਿੰਘ ਹਿੰਮਤਪੁਰਾ ਨੂੰ ਵੱਖ ਵੱਖ ਆਗੂਆਂ ਨੇ ਸ਼ਰਧਾ ਦੇ ਫ਼ੁੱਲ ਭੇਂਟ ਕੀਤੇ

ਨਿਹਾਲ ਸਿੰਘ ਵਾਲਾ 20 ਜਨਵਰੀ (ਸੁਖਮੰਦਰ ਹਿੰਮਤਪੁਰੀ/ ਮਿੰਟੂ ਖੁਰਮੀ) ਬਾਪੂ ਨਿਰੰਜਣ ਸਿੰਘ ਜੋ ਪਿਛਲੇ ਦਿਨੀਂ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਸਨ ਉਹਨਾਂ ਦੀ ਅੰਤਿਮ ਅਰਦਾਸ ਅੱਜ ਨਾਮਧਾਰੀ ਡੇਰਾ ਹਿੰਮਤਪੁਰਾ ਵਿਖੇ ਹੋਈ ਸਹਿਜ ਪਾਠ ਦੇ ਭੋਗ ਤੋ ਬਾਅਦ ਜਥੇਦਾਰ ਪ੍ਰੀਤਮ ਸਿੰਘ ਭੈਣੀ ਸਾਹਿਬ ਵਾਲਿਆਂ ਨੇ ਕੀਰਤਨ ਕੀਤਾ ਅਤੇ ਵੱਖ ਵੱਖ ਰਾਜਨੀਤਕ,ਧਾਰਮਿਕ,ਸਮਾਜਸੇਵੀ ਅਤੇ ਕ੍ਰਾਂਤੀਕਾਰੀ ਬੁਲਾਰਿਆਂ ਨੇ ਸਰਧਾ ਦੇ ਫੁੱਲ ਭੇਂਟ ਕੀਤੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਯੂਨੀਅਨ ਦੇ ਸੂਬਾ ਪ੍ਰਧਾਨ ਧੰਨ ਮੱਲ ਗੋਇਲ ਨੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਸ੍ ਨਿਰੰਜਨ ਸਿੰਘ ਜੀ ਆਪਣੀ 94 ਸਾਲਾਂ ਦੀ ਲੰਮੀ ਉਮਰ ਭੋਗਦਿਆਂ ਸਾਦਾ ਜੀਵਨ ਗੁਜਾਰਿਆ ਉਹਨਾਂ ਕਿਹਾ ਕਿ ਸ੍ ਨਿਰੰਜਨ ਸਿੰਘ ਨੇ ਆਪਣੀ ਜਿੰਦਗੀ ਵਿੱਚ ਹਮੇਸਾ ਨਸਿਆਂ ਤੋ ਰਹਿਤ ਜਿੰਦਗੀ ਬਤੀਤ ਕੀਤੀ ਉਹਨਾ ਕਿਹਾ ਨਿਰੰਜਨ ਸਿੰਘ ਦੇ ਪੁੱਤਰ ਲਛਮਣ ਸਿੰਘ ਰਿਟਾ: ਇੰਸਪੈਕਟਰ ਪੰਜਾਬ ਰੋਡਵੇਜ਼ ਅਤੇ ਹੁਣ ਬਲਾਕ ਸੰਮਤੀ ਮੈਂਬਰ ਹਨ ਅਤੇ ਦੂਸਰੇ ਪੁੱਤਰ ਡਾ ਗੁਰਮੇਲ ਸਿੰਘ ਮਾਛੀਕੇ IMG-20190120-WA0002ਸੂਬਾ ਪ੍ਧਾਨ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਯੂਨੀਅਨ ਦੇ ਪਿਤਾ ਜੀ ਦੇ ਜਾਣ ਨਾਲ ਉਹਨਾਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਅਤੇ ਹਮੇਸਾ ਬਾਪ ਦੀ ਘਾਟ ਮਹਿਸੂਸ ਹੁੰਦੀ ਰਹੇਗੀ ਇਸ ਸਮੇਂ ਮਨਜੀਤ ਸਿੰਘ ਐਮ ਐਲ ਏ ਹਲਕਾ ਨਿਹਾਲ ਸਿੰਘ ਵਾਲਾ ਨੇ ਵੀ ਹਾਜਰੀ ਲਵਾਈ ਇਹਨਾਂ ਤੋ ਇਲਾਵਾ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਕਾਕਾ ਸਿੰਘ,ਡੀ ਐਸ ਪੀ ਸੱਤਪਾਲ ਸਿੰਘ ਗਿੱਲ,ਮਜਦੂਰ ਆਗੂ ਜੀਵਨ ਬਿਲਾਸਪੁਰ,ਜੋਗਾ ਸਿੰਘ ਤਲਵੰਡੀ,ਐਸੀ ਵਿੰਗ ਦੇ ਪ੍ਰਧਾਨ ਸੁਰਜੀਤ ਸਿੰਘ ਸੀਤਾ,ਇਨਕਲਾਬੀ ਲੋਕ ਮੋਰਚਾ ਤੋ ਸਵਰਨਜੀਤ ਸਿੰਘ,ਡੈਮੋਕਰੇਟਿਕ ਮੁਲਾਜ਼ਮ ਫਡਰੇਸਨ ਤੋ ਡਾ ਜਗਰਾਜ ਸਿੰਘ ਟੱਲੇਵਾਲ,ਡਾ ਕੁਲਵੰਤ ਰਾਏ ਪੰਡੋਰੀ,ਡਾ ਅਮਰਜੀਤ ਕੁੱਕੂ,ਸਤਵੰਤ ਸਿੰਘ,ਹਰਦਿਆਲ ਸਿੰਘ ਚੇਅਰਮੈਨ ਤੇ ਪੰਜਾਬ ਰੋਡਵੇਜ਼ ਸਮੂਹ ਸਟਾਫ ਤੋ ਇਲਾਵਾ ਕਮਲਜੀਤ ਸਿੰਘ ਬਰਾੜ ਸਪੋਕਸਮੈਨ ਪੰਜਾਬ ਕਾਂਗਰਸ ਪਾਰਟੀ ,ਸਵਰਨਜੀਤ ਸਿੰਘ,ਪਰਮਜੀਤ ਸਿੰਘ ਨੰਗਲ ਸਾਬਕਾ ਚੇਅਰਮੈਨ ਨੇ ਬਾਪੂ ਨਿਰੰਜਨ ਸਿੰਘ ਨੂੰ ਸਰਧਾ ਦੇ ਫੁੱਲ ਭੇਂਟ ਕਰਦਿਆਂ ਸਰਧਾਂਜਲੀ ਭੇਂਟ ਕੀਤੀ ਅੰਤ ਵਿੱਚ ਪਿੰਡ ਦੇ ਸਰਪੰਚ ਅੱਪੂ ਜੋਸੀ ਨੇ ਪਹੁੰਚੇ ਬੁਲਾਰਿਆਂ ਅਤੇ ਜਥੇਬੰਦੀਆਂ ਦੇ ਆਗੂਆਂ ਦਾ ਧੰਨਵਾਦ ਕੀਤਾ ਇਸ ਸਮੇਂ ਪਿੰਡ ਹਿੰਮਤਪੁਰਾ ਅਤੇ ਮਾਛੀਕੇ ਦੀ ਸਮੂਹ ਪੰਚਾਇਤਾਂ ਤੋ ਇਲਾਵਾ ਜੱਗਾ ਸਿੰਘ ਮੌੜ,ਡਾ ਜਸਵਿੰਦਰ ਸਿੰਘ,ਰਣਧੀਰ ਸਿੰਘ ਭਗਵੰਤ ਸਿੰਘ ਦੁੱਨੇਕੇ ,ਬਲਦੇਵ ਸਿੰਘ ਧੂਰਕੋਟ ਡਾ ਜੋਗਿੰਦਰਪਾਲ ਰੌਂਤਾ ਤੋ ਇਲਾਵਾ ਰਿਸ਼ਤੇਦਾਰਾਂ ਤੋਂ ਇਲਾਵਾ ਸਿਆਸੀ ਅਤੇ ਗੈਰ ਸਿਆਸੀ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੇ ਪਰਿਵਾਰਾਂ ਨਾਲ ਹਮਦਰਦੀ ਦਾ ਪ੍ਗਟਾਵਾ ਕੀਤਾ