ਬੀ ਪੀ ਈ ਓ ਰਾਜਿੰਦਰ ਸਿੰਘ ਨੇ ਬਲਾਕ ਫਗਵਾੜਾ 1 ਅਤੇ 2 ਦਾ ਵਾਧੂ ਕਾਰਜ ਭਾਰ ਸੰਭਾਲਿਆ

received_10208154108768831ਫਗਵਾੜਾ, 10ਨਵੰਬਰ (ਰਾਠੌਰ) ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਰਜਿੰਦਰ ਸਿੰਘ ਬੀ.ਪੀ.ਈ.ਓ. ਕਪੂਰਥਲਾ-1 ਨੂੰ ਬਲਾਕ ਫਗਵਾੜਾ ਇਕ ਅਤੇ ਦੋ ਦਾ ਸਿੱਖਿਆ ਵਿਭਾਗ ਦਾ ਵਾਧੂ ਚਾਰਜ ਦਿੱਤਾ ਗਿਆ ਹੈ, ਵੱਲੋਂ ਅੱਜ ਕਾਰਜ ਸੰਭਾਲਣ ਮੌਕੇ ਬੀ.ਪੀ.ਈ.ਓ. ਦਫ਼ਤਰ ਫਗਵਾੜਾ ਵਿਖੇ ਵੱਖ-ਵੱਖ ਅਧਿਆਪਕ ਆਗੂਆਂ ਵਿਚ ਸਤਵੰਤ ਟੂਰਾ, ਦਲਜੀਤ ਸੈਣੀ, ਸਤਨਾਮ ਸਿੰਘ, ਪਰਮਜੀਤ ਸਿੰਘ ਚੌਹਾਨ , ਗੋਰਵ ਰਾਠੌਰ , ਜਸਬੀਰ ਭੰਗੂ ਤੋਂ ਇਲਾਵਾ ਸੀ.ਐਚ.ਟੀ. ਬਲਵਿੰਦਰ ਕੌਰ, ਤੀਰਥ ਸਿੰਘ ਅਤੇ ਸਨੀ ਡੇਵਿਡ ਵੱਲੋਂ ਮੂੰਹ ਮਿੱਠਾ ਕਰਵਾਇਆ ਗਿਆ ਅਤੇ ਗੁਲਦਸਤੇ ਭੇਟ ਕਰਕੇ ਤਾਇਨਾਤੀ ਲਈ ਸ਼ੁੱਭ ਇੱਛਾਵਾਂ ਦਿੱਤੀਆਂ ਗਈਆਂ | ਰਜਿੰਦਰ ਸਿੰਘ ਨੇ ਭਰੋਸਾ ਦਿੱਤਾ ਕਿ ਅਧਿਆਪਕਾਂ ਦੇ ਕੰਮ ਪਹਿਲ ਦੇ ਅਧਾਰ ‘ਤੇ ਕਰਨਗੇ ਅਤੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਤੇ ਪੰਜਾਬ ਸਰਕਾਰ ਦੀਆਂ ਸਿੱਖਿਆ ਨੀਤੀਆਂ ਨੂੰ ਤਨਦੇਹੀ ਨਾਲ ਲਾਗੂ ਕਰਨ ਦਾ ਹਰ ਸੰਭਵ ਯਤਨ ਕਰਨਗੇ |
received_10208154103608702ਉਨ੍ਹਾਂ ਅਧਿਆਪਕਾਂ ਨੂੰ ਵੀ ਇਮਾਨਦਾਰੀ ਨਾਲ ਆਪਣੀ ਡਿਊਟੀ ਨਿਭਾਉਣ ਦੀ ਹਦਾਇਤ ਕੀਤੀ | ਇਸ ਮੌਕੇ ਮਨਜੀਤ ਗਾਟ, ਜਗਦੀਸ਼ ਸਿੰਘ, ਕਮਲ ਕੁਮਾਰ ਗੁਪਤਾ, ਜਸਵੀਰ ਲਾਲ, ਅਸ਼ੋਕ ਕੁਮਾਰ, ਰਵਿੰਦਰ ਸਿੰਘ, ਸੁਨੀਲ ਦੇਵ, ਸੀ.ਐਚ.ਟੀ. ਜੋਗਿੰਦਰ ਕੌਰ, ਰੇਨੂੰ ਬਾਲਾ, ਰਮੇਸ਼ ਲਾਲ, ਮੀਨਾ ਪ੍ਰਭਾਕਰ, ਜਤਿੰਦਰ ਪਲਾਹੀ, ਜਸਮੀਤ ਸਿੰਘ, ਵਿਨੀਤਾ ਜੋਸ਼ੀ, ਪ੍ਰਭਜੀਤ ਕੌਰ ਸੈਣੀ, ਰਾਕੇਸ਼ ਕੁਮਾਰ ਕੰਡਾ, ਹੰਸਰਾਜ ਬੰਗੜ, ਸੁਰਿੰਦਰ ਕੁਮਾਰ, ਅੰਮਿ੍ਤਪਾਲ ਕੌਰ, ਵਿਕਾਸ ਦੀਪ, ਰਾਜਵਿੰਦਰ ਕੌਰ, ਸੰਦੀਪ ਕੁਮਾਰ, ਕਮਲਜੀਤ ਕੌਰ ਅਤੇ ਮੀਨਾ ਕੁਮਾਰੀ ਆਦਿ ਵੀ ਹਾਜ਼ਰ ਸਨ |