ਬੇਟੀ……… ਹਰਫੂਲ ਭੁੱਲਰ

FB_IMG_1540971047849ਸਭ ਤੋਂ ਪਿਆਰੀ, ਮੈਨੂੰ ਤਾਂ ਮੇਰੀ ਬੇਟੀ ਲੱਗਦੀ ਏ,
ਜਿਹਦੇ ਨੈਣਾਂ ਵਿਚ ਜੋਤ, ਸਦਾ ਹੀ ਪਿਆਰ ਦੀ ਜਗਦੀ ਏ,
ਸਭ ਤੋਂ ਪਿਆਰੀ, ਮੈਨੂੰ ਤਾਂ ਮੇਰੀ ਬੇਟੀ ਲੱਗਦੀ ਏ!

ਜਿਸ ਦੇ ਜਨਮ ਲੈਂਦੀਆਂ ਹੀ, ਅਸੀਂ ਭਾਗਾਂ ਵਾਲੇ ਹੋਏ,
ਚਾਵਾਂ ਨੂੰ ਸਾਡੇ ਬੂਰ ਪਿਆ, ਖੁਸ਼ ਦੂਣ ਸਵਾਏ ਹੋਏ।
ਮੰਨਿਆ ਧੀਆਂ ਧਨ ਬਿਗਾਨਾ, ਰੀਤ ਨਿਆਰੀ ਜੱਗਦੀ ਏ,
ਸਭ ਤੋਂ ਪਿਆਰੀ, ਮੈਨੂੰ ਤਾਂ ਮੇਰੀ ਬੇਟੀ ਲੱਗਦੀ ਏ!

ਕੰਮ ਕਰਨ ਤੇ ਪੜਨ ਵਿੱਚ, ਵੀ ਧੀ ਹੈ ਹੁਸ਼ਿਆਰ ਬੜੀ,
ਫੋਨ ਕਰੂ ਜੇ ਲੇਟ ਮੈਂ ਹੋਵਾ, ਮਿਲਦੀ ਬੂਹੇ ਨਾਲ਼ ਖੜੀ,
ਵੇਖ ਕੇ ਮੈਨੂੰ ਖੁਸ਼ ਹੋ ਪਗਲੀ, ਕਮਲਿਆਂ ਵਾਂਗੂ ਭੱਜਦੀ ਏ।
ਸਭ ਤੋਂ ਪਿਆਰੀ, ਮੈਨੂੰ ਤਾਂ ਮੇਰੀ ਬੇਟੀ ਲੱਗਦੀ ਏ!

ਮਾਂ ਤੋਂ ਵੀ ਹੁਣ ਹੋਈ ਲੰਬੀ, ਵਿਹੜੇ ਕਿੱਕਲੀ ਪਾਉਂਦੀ ਏ,
ਹਰ ਖੁਆਇਸ਼ ਮੈਂ ਪੁਰੀ ਕਰਾਂ, ਮੂੰਹੋਂ ਜੋ ਫ਼ਰਮਾਉਂਦੀ ਏ’,
ਯੁੱਗ ਯੁੱਗ ਜੀਵੇ ਧੀ ਰਾਣੀ, ਇਸ ਨਾਲ਼ ਹੀ ਕੀਮਤ ਪੱਗਦੀ ਏ,
ਸਭ ਤੋਂ ਪਿਆਰੀ, ਮੈਨੂੰ ਤਾਂ ਮੇਰੀ ਬੇਟੀ ਲੱਗਦੀ ਏ!

ਸਦਾ ਹੀ ਚੰਗੇ ਧੀਆਂ-ਪੁੱਤਰਾਂ, “ਭੁੱਲਰਾ” ਨਾਮ ਕਮਾਇਆ ਏ,
ਸਿਰ ਉੱਚਾ ਕਰ ਦੱਸਣ ਮਾਪੇ, ਹੀਰਾ ਸਾਡਾ ਜਾਇਆ ਏ,
ਜੇ ਔਲਾਦ ਸਿਆਣੀ ਹਰਫੂਲ ਸਿਆ, ਕੁਲ ਦੀ ਇੱਜ਼ਤ ਵੱਧਦੀ ਏ,
ਸਭ ਤੋਂ ਪਿਆਰੀ, ਮੈਨੂੰ ਤਾਂ ਮੇਰੀ ਬੇਟੀ ਲੱਗਦੀ ਏ!

ਹਰਫੂਲ ਸਿੰਘ ਭੁੱਲਰ
9876870157