received_1556372727818521

ਬ੍ਰਿਸਬੇਨ ‘ਚ ਹੋੲੀ ਬਸਪਾ ਹਿਮਾੲਿਤੀਅਾਂ ਦੀ ੲਿਕੱਤਰਤਾ

ਬਸਪਾ ਦੇ ਹੱਥ ਮਜ਼ਬੂਤ ਕਰਨ ਲਈ ਅਪੀਲ – ਸੁਖਵਿੰਦਰ ਕੋਟਲੀ
ਐੱਨ.ਆਰ.ਆਈਜ਼. ਵੱਲੋਂ ਬਸਪਾ ਨੂੰ ਸਮਰਥਨ – ਕਟਾਰੀਆ
ਬ੍ਰਿਸਬੇਨ ( ਸੁਰਜੀਤ ਸੰਧੂ ) : ਬਹੁਜਨ ਸਮਾਜ ਪਾਰਟੀ ਦੀ ਸਰਕਾਰ ਬਣਾਉਣ ਸਾਨੂੰ ਸਾਰਿਆਂ ਨੂੰ ਇੱਕ ਮੰਚ ਉੱਤੇ ਇਕੱਠੇ ਹੋਣਾ ਬਹੁਤ ਜਰੂਰੀ ਹੈ । ਇਹ ਵਿਚਾਰ ਬਸਪਾ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸ਼੍ਰੀ ਸੁਖਵਿੰਦਰ ਸਿੰਘ ਕੋਟਲੀ ਜੀ ਸੀਨੀਅਰ ਨੇਤਾ ਬਸਪਾ ਪੰਜਾਬ ਨੇ ਬ੍ਰਿਸਬੇਨ ਆਸਟ੍ਰੇਲੀਆ ਵਿਖੇ ਕਹੇ ।ਅੱਜ ਦੇਸ਼ ਵਿੱਚ ਹਰ ਵਰਗ ਦੁਖੀ ਹੈ ਚਾਹੇ ਉਹ ਦਲਿਤ, ਸਿੱਖ, ਛੋਟਾ ਵਪਾਰੀ, ਮੁਲਾਜ਼ਮ, ਘੱਟ ਗਿਣਤੀ ਹੋਵੇ ਕਿਉਂਕਿ ਦੇਸ਼ ਦੀ ਹਾਕਮ ਸਰਕਾਰ ਸਿੱਧੇ ਤੇ ਅਸਿੱਧੇ ਤੌਰ ਤੇ ਜੁਲਮ ਢਾਹ ਰਹੀ ਹੈ । ਉਹਨਾਂ ਅੱਗੇ ਕਿਹਾ ਕਿ ਬਸਪਾ ਸੁਪਰੀਮੋ ਭੈਣ ਕੁਮਾਰੀ ਮਾਇਆਵਤੀ ਜੀ ਨੇ ਭਾਰਤ ਦੇ ਸਭ ਤੋਂ ਵੱਡੇ ਸੂਬੇ ਉੱਤਰ ਪ੍ਰਦੇਸ਼ ਵਿੱਚ ਚਾਰ ਵਾਰ ਰਾਜ਼ ਕੀਤਾ ਜਿਸ ਤੋਂ ਸਾਬਿਤ ਹੁੰਦਾ ਹੈ ਕਿ ਬਸਪਾ ਦੇ ਰਾਜ਼ ਵਿੱਚ ਹੀ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ ਸੰਵਿਧਾਨ ਸੁਰੱਖਿਅਤ ਹੈ । ਉਹਨਾਂ ਅੱਗੇ ਕਿਹਾ ਕਿ ਬਸਪਾ ਸੁਪਰੀਮੋ ਮਾਇਆਵਤੀ ਜੀ ਨੇ ਆਪਣੇ ਰਾਜ ਵਿੱਚ ਕੋਈ ਵੀ ਧਾਰਮਿਕ ਦੰਗੇ ਨਹੀਂ ਹੋਣ ਦਿੱਤੇ। ਨਵੇਂ ਸਕੂਲ ਤੇ ਹਸਪਤਾਲ ਖੋਲੇ ਗਏ ਸਨ । ਬੇਰੁਜ਼ਗਾਰਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਏ ਗਏ । ਉਹਨਾਂ ਤੋਂ ਬਾਅਦ ਵਿੱਚ ਸ਼੍ਰੀ ਅਜੇ ਕਟਾਰੀਆ ਇੰਚਾਰਜ ਦੋਆਬਾ ਜੋਨ ਬਸਪਾ ਐਨ ਆਰ ਆਈ ਨੇ ਸ਼੍ਰੀ ਕੋਟਲੀ ਜੀ ਦਾ ਧੰਨਵਾਦ ਕੀਤਾ ਅਤੇ ਵਿਸ਼ਵਾਸ਼ ਦਵਾਇਆ ਕਿ ਸਮੁੱਚਾ ਐਨ ਆਰ ਆਈ ਭਾਈਚਾਰਾ ਬਸਪਾ ਦੇ ਨਾਲ ਇਸ ਸੰਘਰਸ਼ ਵਿਚ ਤਨੋ, ਮਨੋ ਤੇ ਧਨੋ ਖੜਾ ਹੈ । ਉਹਨਾਂ ਅੱਗੇ ਕਿਹਾ ਕਿ ਅਸੀਂ ਬਸਪਾ ਨੂੰ ਸੱਤਾ ਤੇ ਕਾਬਜ਼ ਕਰਵਾ ਕੇ ਹੀ ਚੈਨ ਨਾਲ ਬੈਠਾਂਗੇ। ਬਾਅਦ ਵਿੱਚ ਆਏ ਹੋਏ ਲੀਡਰਾਂ ਦਾ ਸਨਮਾਨ ਕੀਤਾ ਗਿਆ । ਸੰਨੀ ਸਾਹਿਬਾ ਨੇ ਬਾਬਾ ਸਾਹਿਬ ਦੀ ਸ਼ੋਭਾ ਵਿੱਚ ਇੱਕ ਗੀਤ ਵੀ ਗਾਇਆ ਗਿਆ । ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਵਿੰਦਰ ਸਿੰਘ ਮੋਰੋਂ, ਸੁਖਵਿੰਦਰ ਸਿੰਘ, ਹਰਜੀਤ ਭੁੱਲਰ, ਮਨਜੀਤ ਭੁੱਲਰ, ਜਸ਼ ਅਹੀਰ,ਪੱਪੂ ਜਲੰਧਰੀ,ਗੁਰਪ੍ਰੀਤ ਗਦਾਰਾ,ਹਰਦੀਪ ਵਾਗਲਾ, ਅੰਕੁਸ਼ ਕਟਾਰੀਆ, ਲਖਵੀਰ ਸਿੰਘ, ਸੰਨੀ ਸਾਹਿਬਾ ਸਮੇਂ ਕਈ ਪ੍ਰਮੁੱਖ ਸ਼ੱਖਸ਼ੀਅਤਾਂ ਸ਼ਾਮਿਲ ਸਨ।