received_1548129365309524

ਬ੍ਰਿਸਬੇਨ ਵਿਖੇ ਜੱਸੜ,ਗਰੇਵਾਲ਼ ਅਤੇ ਲੱਖੇਵਾਲ ਦਾ ਸ਼ੋਅ 24 ਜੂਨ ਨੂੰ

ਬ੍ਰਿਸਬੇਨ (ਸੁਰਜੀਤ ਸੰਧੂ)ਆਸਟ੍ਰੇਲੀਆ ਦੇ ਬ੍ਰਿਸਬੇਨ ਸ਼ਹਿਰ ਵਿੱਚ 24 ਜੂਨ ਦਿਨ ਐਤਵਾਰ ਨੂੰ ਬ੍ਰਿਸਬੇਨ ਪੀ.ਟੀ.ਈ ਕੇਂਦਰ ਅਤੇ ਰਾਈਸਿੰਗ ਪੰਜਾਬੀ ਦੀ ਪੇਸ਼ਕਸ਼ ਅਤੇ ਪੈਰਾਡਾਈਜ਼ ਬਿਲਡਰ ਪਲਾਟੀਨਮ ਸਪੌਸਰ ਤੇ ਕੁਆਟੰਮ ਇੰਮੀਗ੍ਰੇਸ਼ਨ ਦੇ ਸਹਿਯੋਗ ਨਾਲ ਹੋਣ ਵਾਲੇ ਟਰਬੋਨੇਟਰ ਮੇਲੇ ਤੇ ਪੰਜਾਬ ਦੇ ਪ੍ਰਸਿੱਧ ਗਾਇਕ ਤਰਸੇਮ ਜੱਸੜ,ਹਰਦੀਪ ਗਰੇਵਾਲ ਅਤੇ ਦਰਸ਼ਨ ਲੱਖੇਵਾਲ ਵੱਲੋਂ ਰੌਕਲੀ ਸ਼ੋਅ ਗਰਾਊਡ,ਰੌਕਲੀ ਵਿਖੇ ਖੁੱਲ੍ਹਾ ਅਖਾੜਾ ਲਾਉਣ ਲਈ ਪਹੁੰਚ ਰਹੇ ਹਨ। ਦੇਸ਼ ਸੇਵਕ ਨੂੰ ਜਾਣਕਾਰੀ ਦਿੰਦਿਆਂ ਪ੍ਰੋਗਰਾਮ ਦੇ ਬ੍ਰਿਸਬੇਨ ਤੋਂ ਪ੍ਰਮੋਟਰ ਲਵਪ੍ਰੀਤ ਸਿੰਘ ਨੇ ਕਿਹਾ ਕਿ ਆਸਟ੍ਰੇਲੀਆ ‘ਚ ਰਹਿੰਦੇ ਪੰਜਾਬੀ ਨੌਜਵਾਨਾਂ ਵਿੱਚ ਇਸ ਪ੍ਰੋਗਰਾਮ ਨੂੰ ਲੈ ਕੇ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਮੇਲੇ ਵਿੱਚ ਗਿੱਧੇ ਤੋਂ ਇਲਾਵਾ ਖ਼ਾਸ ਤੌਰ ਤੇ ਮਲਵਈ-ਭੰਗੜਾ ਬੱਚਿਆਂ ਦੇ ਮਨੋਰੰਜਨ ਲਈ ਝੂਲੇ,ਬਿਜ਼ਨਸ ਸਟਾਲਾਂ ਤੋਂ ਇਲਾਵਾ ਖਾਣ-ਪੀਣ ਦੀਆੰ ਸਟਾਲਾਂ ਵੀ ਲੱਗ ਰਹੀਆਂ ਹਨ। ਉਨ੍ਹਾਂ ਅੱਗੇ ਦੱਸਿਆ ਕਿ ਇਸ ਮੇਲੇ ਵਿੱਚ ਬ੍ਰਿਸਬੇਨ ਦੇ ਕਲਾਕਾਰ ਮਲਕੀਤ ਧਾਲੀਵਾਲ(ਜਿਉਣਾਂ ਮੌੜ) ਅਤੇ ਰਾਜਦੀਪ ਲਾਲੀ ਵੀ ਆਪਣੀ ਗਾਇਕੀ ਦੇ ਜੌਹਰ ਦਿਖਾਉਣਗੇ । ਉਨ੍ਹਾਂ ਅੱਗੇ ਦੱਸਦਿਆਂ ਕਿਹਾ ਕਿ ਸੁਰੱਖਿਆ ਲਈ ਸਕਿਊਰਟੀ ਦਾ ਵੀ ਖ਼ਾਸ ਪ੍ਰਬੰਧ ਕੀਤਾ ਗਿਆ ਹੈ। ਮੇਲੇ ਦੇ ਪ੍ਰਬੰਧਕਾਂ ਵਿੱਚ ਲਵਪ੍ਰੀਤ ਸਿੰਘ,ਸ਼ਮਸ਼ੇਰ ਸਿੰਘ,ਹਰਵਿੰਦਰ ਸਿੰਘ ਅਤੇ ਬਿਕਰਮਜੀਤ ਸਿੰਘ ਸ਼ਾਮਿਲ ਹਨ। ਕਮੇਟੀ ਵੱਲੋਂ ਸਮੂਹ ਪੰਜਾਬੀ ਭਾਈਚਾਰੇ ਨੂੰ ਮੇਲੇ ਵਿੱਚ ਸ਼ਾਮਿਲ ਹੋਣ ਲਈ ਬੇਨਤੀ ਕੀਤੀ ਜਾ ਰਹੀ ਹੈ ਕਿ ਤੁਸੀਂ ਪਰਿਵਾਰਾਂ ਸਮੇਤ ਪਹੁੰਚ ਕੇ ਮੇਲੇ ਦੀ ਰੌਣਕ ਨੂੰ ਵਧਾਓ।ਉਨ੍ਹਾਂ ਉਚੇਚੇ ਤੌਰ ਤੇ ਕਿਹਾ ਕਿ ਇਹ ਮੇਲਾ ਅਲਕੋਹਲ ਰਹਿਤ ਅਤੇ ਪਰਿਵਾਰਕ ਮੇਲਾ ਹੋਵੇਗਾ। ਸਟੇਜ਼ ਦਾ ਸੰਚਾਲਨ ਜਗਦੀਪ ਸਿੱਧੂ ਵੱਲੋਂ ਕੀਤਾ ਜਾਵੇਗਾ।