Manmeet Alisher

ਬ੍ਰਿਸਬੇਨ ਵਿਖੇ ਮਨਮੀਤ ਅਲੀਸ਼ੇਰ ਯਾਦਗਾਰੀ ਕਵੀ ਦਰਬਾਰ ਅਤੇ ਕਿਤਾਬ ਸ਼ਬਦਾਂ ਦੀ ਪਰਵਾਜ਼ ਲੋਕ ਅਰਪਿਤ

ਬ੍ਰਿਸਬੇਨ (ਹਰਮਨਦੀਪ ਗਿੱਲ) ਆਸਟਰੇਲੀਆ ਦੀ ਧਰਤੀ ਤੇ ਸਾਹਿਤਕ ਗਤੀਵਿਧੀਆਂ ਨੂੰ ਲਗਾਤਾਰ ਜ਼ਾਰੀ ਰੱਖਣ ਵਾਲੀ ਸਿਰਮੌਰ ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਸਭਾ ਬ੍ਰਿਸਬੇਨ ਵੱਲੋਂ ਕੱਲ ਸ਼ਾਮ ਬ੍ਰਿਸਬੇਨ ਦੇ ਇੰਡੋਜ਼ ਕਮਿਊਨਿਟੀ ਇਨਾਲਾ ਵਿਖੇ ਇੱਕ ਵਿਸ਼ਾਲ ਕਵੀ ਦਰਬਾਰ ਅਾਯੋਜਿਤ ਕੀਤਾ ਗਿਆ, ਜਿਸ ਵਿਚ 150 ਤੋਂ ਉੱਪਰ ਸਾਹਿਤ ਪ੍ਰੇਮੀਆੰੰ, ਕਵੀਆੰੰ ਅਤੇ ਗਾਇਕਾਂ ਨੇ ਸ਼ਮੂਲੀਅਤ ਕੀਤੀ । ਇਹ ਸਮਾਗਮ ਪਿਛਲੇ ਸਾਲ ਨਸਲਵਾਦੀ ਹਿੰਸਾ ਦੀ ਭੇਟ ਚਡ਼੍ਹ ਗਏ ਨੌਜਵਾਨ ਕਲਾਕਾਰ ਮਨਮੀਤ ਅਲੀਸ਼ੇਰ ਨੂੰ ਸਮਰਪਿਤ ਸੀ । ਉਸਦਾ ਪਰਿਵਾਰ ਇੰਡੀਆ ਤੋਂ ਆ ਕੇ ਵਿਸ਼ੇਸ ਰੂਪ ਇਹਨਾਂ ਇਤਿਹਾਸਿਕ ਪਲਾਂ ਦਾ ਹਿੱਸਾ ਬਣਿਆ । ਇਸ ਸਮਾਗਮ ਦੀ ਪ੍ਰਧਾਨਗੀ ਪ੍ਰਿੰਸੀਪਲ ਜਸਵੰਤ ਸਿੰਘ ਗਿੱਲ ਜੀ ਨੇ ਕੀਤੀ ਜੋ ਕਿ ਸਿਡਨੀ ਤੋਂ ਆਏ ਹੋਏ ਸਨ । ਪ੍ਰਧਾਨਗੀ ਮੰਡਲ ਵਿਚ ਇੰਡੋਜ਼ ਗਰੁੱਪ ਦੇ ਪ੍ਰਧਾਨ ਅਮਰਜੀਤ ਮਾਹਲ, ਸੈਕਟਰੀ ਪਰਮਜੀਤ ਸਿੰਘ ਸਰਾਏ, ਸਾਹਿਤ ਸਭਾ ਦੇ ਪ੍ਰਧਾਨ ਜਰਨੈਲ ਸਿੰਘ ਬਾਸੀ, ਮਨਮੀਤ ਦੇ ਵੱਡੇ ਭਰਾਤਾ ਅਮਿਤ ਅਲੀਸ਼ੇਰ, ਪੀ.ਆਰ.ਟੀ.ਸੀ. ਦੇ ਸਾਬਕਾ ਚੇਅਰਮੈਨ ਵਿਨਰਜੀਤ ਗੋਲਡੀ, ਰਘਬੀਰ ਸਿੰਘ ਸਰਾਏ ਅਤੇ ਪੰਜਾਬੀ ਕਲਚਰਲ ਐਸ਼ੌਸੀਏਸ਼ਨ ਪ੍ਰਧਾਨ ਅਵਨਿੰਦਰ ਸਿੰਘ ਗਿੱਲ ਸ਼ਾਮਿਲ ਸਨ । IMG-20170424-WA0025
ਪ੍ਰੋਗਰਾਮ ਦੀ ਸ਼ੁਰੂਆਤ ਗੀਤਕਾਰ ਸੁਰਜੀਤ ਸੰਧੂ ਦੇ ਬਹੁਤ ਹੀ ਭਾਵੁਕ ਗੀਤ ‘ਮਨਮੀਤ ਯਾਦ ਰਹੂਗਾ’ ਦੇ ਨਾਲ ਹੋਈ, ਇਸ ਉਪਰੰਤ ਗ਼ਜ਼ਲਗੋ ਰੁਪਿੰਦਰ ਸੋਜ਼, ਸ਼ਿਵ ਭਾਗੀਰਥ ਜੀ, ਗਾਇਕ ਪਾਲ ਰਾਊਕੇ, ਸ਼ਾਇਰਾ ਰੂਪ ਸੇਖੋ, ਗਾਇਕਾ ਅਮਨਦੀਪ ਕੌਰ, ਕਵਿਤਰੀ ਹਰਜੀਤ ਸੰਧੂ, ਰੀਤਿਕਾ ਅਹੀਰ, ਕਵੀ ਸਰਬਜੀਤ ਸੋਹੀ, ਹਰਮਨਦੀਪ ਗਿੱਲ, ਤਜਿੰਦਰ ਭੰਗੂ, ਰਵਿੰਦਰ ਨਾਗਰਾ ਆਦਿ ਲਿਖਾਰੀਆਂ ਨੇ ਆਪਣੀਆੰੰ ਰਚਨਾਵਾਂ ਦਰਸ਼ਕਾਂ ਦੇ ਸਨਮੁੱਖ ਕੀਤੀਆਂ । ਪ੍ਰੋਗਰਾਮ ਦੇ ਸਿਖ਼ਰਲੇ ਪਲਾਂ ਵਿਚ ਇੰਡੋਜ਼ ਪੰਜਾਬੀ ਸਾਹਿਤ ਸਭਾ ਦੇ ਸੈਕਟਰੀ ਨੌਜਵਾਨ ਕਵੀ ਸਰਬਜੀਤ ਸੋਹੀ ਵੱਲੋਂ ਸੰਪਾਦਿਤ ਆਸਟਰੇਲੀਅਨ ਲਿਖਾਰੀਆਂ ਦਾ ਦੂਸਰਾ ਕਾਵਿ-ਸੰਗ੍ਰਹਿ ‘ਸ਼ਬਦਾੰ ਦੀ ਪਰਵਾਜ਼’ ਲੋਕ ਹੱਥਾਂ ਵਿਚ ਸੌਂਪਿਆ ਗਿਆ । ਇਸ ਕਵੀ ਦਰਬਾਰ ਵਿਚ ਪ੍ਰਧਾਨਗੀ ਮੰਡਲ ਤੋਂ ਇਲਾਵਾ ਡਾ ਅੰਬੇਡਕਰ ਮਿਸ਼ਨ ਸੁਸਾਇਟੀ ਦੇ ਪ੍ਰਧਾਨ ਸ੍ਰੀ ਅਕੁੰਸ਼ ਕਟਾਰੀਆ, ਇੰਡੋਜ਼ ਥੀਏਟਰ ਦੇ ਡਾਇਰੈਕਟਰ ਰਛਪਾਲ ਹੇਅਰ, ਇੰਡੋਜ਼ ਸਪੋਰਟਸ ਅਕੈਡਮੀ ਦੇ ਚੇਅਰਮੈਨ ਬਲਦੇਵ ਨਿੱਜਰ, ਪੀਸ ਐਂਡ ਹਾਰਮੋਨੀ ਦੇ ਪ੍ਰਤੀਨਿਧ ਜਸਵਿੰਦਰ ਰਾਣੀਪੁਰ ਜੀ ਅਤੇ ਪਰਥ ਤੋਂ ਵਿਸ਼ੇਸ ਰੂਪ ਵਿਚ ਆਏ ਲੇਖਕ ਅਮਨ ਭੰਗੂ ਜੀ ਨੇ ਆਪਣੇ ਵਿਚਾਰ ਰੱਖੇ । ਇਸ ਮੌਕੇ ਜਿਥੇ ਮਨਮੀਤ ਦੇ ਪਰਿਵਾਰਿਕ ਮੈਂਬਰਾਂ ਨੂੰ ਯਾਦ-ਚਿੰਨ੍ਹਾਂ ਨਾਨ ਨਿਵਾਜਿਆ ਗਿਆ, ਉਥੇ ਬ੍ਰਿਸਬੇਨ ਦੇ ਮੋਹਰਲੀ ਕਤਾਰ ਦੇ ਸਮਾਜ-ਸੇਵੀ ਸ੍ਰ ਜਸਪਾਲ ਸਿੰਘ ਸੰਧੂ ਜੀ ਨੂੰ ਸਵਰਗੀ ਮਨਮੀਤ ਦੇ ਮਰਨੋਂ ਉਪਰੰਤ ਕੀਤੇ ਗਏ ਯਤਨਾਂ ਅਤੇ ਦਾਨ ਕਾਰਜ ਲਈ ਸਨਮਾਨਿਤ ਕੀਤਾ ਗਿਆ । ਮਨਮੀਤ ਅਲੀਸ਼ੇਰ ਦੀ ਯਾਦ ਵਿਚ ਬ੍ਰਿਸਬੇਨ ਵਿਖੇ ਵਿਸ਼ਾਲ ਖੂਨ-ਦਾਨ ਕੈਂਪ ਦਾ ਆਯੋਜਨ ਕਰਨ ਵਾਲੀ ਸੰਸਥਾ ਡਾ ਬੀ ਆਰ ਅੰਬੇਡਕਰ ਮਿਸ਼ਨ ਸੁਸਾਇਟੀ ਦੇ ਸੈਕਟਰੀ ਸ੍ਰੀ ਸਤਵਿੰਦਰ ਟੀਨੂੰ ਜੀ ਦਾ ਵੀ ਸਨਮਾਨ ਕੀਤਾ ਗਿਆ । ਇਸ ਕਵੀ ਦਰਬਾਰ ਵਿਚ ਜਿਥੇ ਮਨਮੀਤ ਨੂੰ ਸਰਧਾਂਜਲੀ ਵਜੋਂ ਬਹੁਤ ਸਾਰੀਆੰੰ ਰਚਨਾਵਾਂ ਕਹੀਆੰ ਗਈਆਂ, ਉਥੇ ਬੋਲਣ ਵਾਲੇ ਬੁਲਾਰਿਆਂ ਵੱਲੋਂ ਮਨਮੀਤ ਅਲੀਸ਼ੇਰ ਦੀਆੰ ਪੈਡ਼ਾਂ ਨੂੰ ਵੱਡੀਆੰੰ ਕਰਨ ਦੀ ਵਚਨਬੱਧਤਾ ਵੀ ਦੁਹਰਾਈ ਗਈ । ਇਸ ਮੌਕੇ ਸ਼ਹਿਰ ਦੀ ਨਾਮਵਰ ਸਖ਼ਸ਼ੀਅਤ ਰਘਬੀਰ ਸਿੰਘ ਸਰਾਏ ਨੇ ਸਭਾ ਦੇ ਕਾਰਜਾਂ ਦੀ ਸ਼ਲਾਘਾ ਕਰਦੇ ਹੋਏ 500 ਡਾਲਰ ਦੀ ਰਾਸ਼ੀ ਸਭਾ ਦੀ ਕਾਰਜਕਾਰਣੀ ਨੂੰ ਭੇਟ ਕੀਤੀ । ਲਗਾਤਾਰ ਸਾਢੇ ਤਿੰਨ ਘੰਟੇ ਚਲੇ, ਇਸ ਲੰਬੇ ਸਮਾਗਮ ਵਿਚ ਅੰਤ ਤੱਕ ਹਰ ਸਰੋਤੇ ਦਾ ਬੈਠਾ ਰਹਿਣਾ ਅਤੇ ਔਰਤ ਵਰਗ ਦੀ ਭਰਵੀਂ ਹਾਜ਼ਰੀ ਨੇ ਆਏ ਹੋਏ ਮਹਿਮਾਨਾਂ ਨੂੰ ਬਹੁਤ ਪ੍ਰਭਾਵਿਤ ਕੀਤਾ । ਮੀਡੀਆ ਵੱਲੋਂ ਸੀਨੀਅਰ ਪੱਤਰਕਾਰ ਮਹਿੰਦਰਪਾਲ ਕਾਂਹਲੋ ਜੀ ਹਾਜ਼ਰ ਸਨ । ਸਟੇਜ ਸੈਕਟਰੀ ਦੀ ਭੂਮਿਕਾ ਪ੍ਰਸਿੱਧ ਤਰਕਸ਼ੀਲ ਲੇਖਕ ਮਨਜੀਤ ਬੋਪਾਰਾਏ ਅਤੇ ਪੰਜਾਬੀ ਮੀਡੀਆ ਦੇ ਪੇਸ਼ਕਰਤਾ ਦਲਵੀਰ ਹਲਵਾਰਵੀ ਜੀ ਨੇ ਸਾਂਝੇ ਰੂਪ ਵਿਚ ਨਿਭਾਈ ।