Pargat jodhpuri

ਬੰਦੀ ਸਿੰਘਾਂ ਦੀ ਰਿਹਾਈ ਲਈ ਪੈਰਿਸ ਵਿੱਚ ਭਾਈ ਪੈਡਰੋ ਭੁੱਖ ਹੜਤਾਲ ‘ਤੇ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਭਾਈ ਗੁਰਬਖਸ਼ ਸਿੰਘ ਵੱਲੋਂ ਗੁਰਦਵਾਰਾ ਲਖਨੌਰ ਸਾਹਿਬ ਵਿਖੇ ਪਿਛਲੇ 42 ਦਿਨਾਂ Ḕਤੋਂ ਰੱਖੀ ਭੁੱਖ ਹੜਤਾਲ ਨੂੰ ਹਿਮਾਇਤ ਕਰਦਿਆਂ ਵਿਸ਼ਵ ਭਰ Ḕਚੋਂ ਕਈ ਥਾਵਾਂ Ḕਤੇ ਭੁੱਖ ਹੜਤਾਲਾਂ ਕਰਨ ਦੀਆਂ ਖ਼ਬਰਾਂ ਹਨ। ਇਸੇ ਤਰਾਂ ਹੀ ਫਰਾਂਸ ਦੀ ਰਾਜਧਾਨੀ ਪੈਰਿਸ ਵਿਖੇ ਵੀ ਸਿੱਖ ਆਗੂ ਭਾਈ ਕਰਮਜੀਤ ਸਿੰਘ ਪੈਡਰੋ ਨੇ ਬੁੱਧਵਾਰ 24 ਦਸੰਬਰ Ḕਤੋਂ ਭੁੱਖ ਹੜਤਾਲ ਆਰੰਭ ਦਿੱਤੀ ਹੈ। ਪੈਰਿਸ ਦੇ ਗੁਰਦਵਾਰਾ ਸੰਤ ਬਾਬਾ ਪ੍ਰੇਮ ਸਿੰਘ ਜੀ ਵਿਖੇ ਭੁੱਖ ਹੜਤਾਲ ਸੁਰੂ ਕਰਨ ਸਮੇਂ ਭਾਈ ਪੈਡਰੋ ਨੂੰ ਗੁਰੂਘਰ ਦੇ ਵਜੀਰ ਭਾਈ ਸੁਰਜੀਤ ਸਿੰਘ ਨੇ ਸਿਰੋਪਾ ਦੇ ਸਨਮਾਨਿਤ ਕੀਤਾ। ਇਸ ਸਮੇਂ ਉਹਨਾਂ ਦੇ ਨਾਲ ਭਗਤ ਰਵੀਦਾਸ ਸਭਾ ਦੇ ਹਰਵਿੰਦਰ ਸਹਿਗਲ, ਮੇਜਰ ਸਿੰਘ, ਸੋਢੀ ਸਿੰਘ ਹੱਪੋਵਾਲ ਅਤੇ ਭਾਈ ਸਮਸ਼ੇਰ ਸਿੰਘ ਅਮ੍ਰਿਤਸਰੀਆ ਹਾਜਰ ਸਨ।
ਕੱਲ ਦੂਸਰੇ ਦਿਨ ਭਾਈ ਪੈਡਰੋ ਦਾ ਹਾਲ-ਚਾਲ ਪੁੱਛਣ ਆਉਣ ਵਾਲਿਆਂ ਵਿੱਚ ਬਾਬਾ ਰਣਜੀਤ ਸਿੰਘ ਅੰਬਾਲਾ, ਮੱਖਣ ਸਿੰਘ ਹਕੀਮਪੁਰ, ਅਮਨਦੀਪ ਸਿੰਘ ਥਿੰਦ, ਸੁਖਵੀਰ ਸਿੰਘ ਕੰਗ, ਵਿਨੋਦ ਬਠਿੰਡਾ, ਰਣਜੀਤ ਸਿੰਘ ਰਾਣਾ ਅਤੇ ਇਕਵਾਲ ਸਿੰਘ ਭੱਟੀ ਨੇ ਉਹਨਾਂ ਦੇ ਪੰਥਕ ਕਾਰਜ ਲਈ ਵਧਾਈ ਦਿੱਤੀ। ਪ੍ਰੈਸ ਨਾਲ ਗੱਲਬਾਤ ਕਰਦਿਆਂ ਭਾਈ ਕਰਮਜੀਤ ਸਿੰਘ ਪੈਡਰੋ ਨੇ ਕਿਹਾ ਅਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖਾਂ ਨੂੰ ਰਿਹਾਅ ਨਾਂ ਕਰਨਾਂ ਭਾਰਤ ਸਰਕਾਰ ਦੀ ਘੱਟਗਿਣਤੀਆਂ ਨੂੰ ਦਬਾ ਕੇ ਰੱਖਣ ਦੀ ਨੀਤੀ ਦਾ ਹਿੱਸਾ ਹੈ ਜਿਸ ਵਿਰੁੱਧ ਅਸੀਂ ਸਾਂਤੀਪੂਰਵਕ ਸੰਘਰਸ਼ ਜਾਰੀ ਰੱਖਾਗੇਂ। ਇਥੇ ਜਿਕਰਯੋਗ ਹੈ ਕਿ ਇਸ Ḕਤੋਂ ਪਹਿਲਾਂ ਵੀ ਦੋ ਵਾਰ ਭਾਈ ਕਰਮਜੀਤ ਸਿੰਘ ਪੈਡਰੋ ਸਿੱਖ ਮੰਗਾਂ ਦੇ ਹੱਕ ਭੁੱਖ ਹੜਤਾਲ ਰੱਖ ਚੁੱਕੇ ਹਨ।