1

ਭਾਰਤ-ਬਰਤਾਨਵੀ ਸੰਬੰਧਾਂ ‘ਚ ਪਾਏ ਵਡਮੁੱਲੇ ਯੋਗਦਾਨ ਬਦਲੇ ਸਾਂਸਦ ਵੀਰੇਂਦਰ ਸ਼ਰਮਾ ਦਾ ਸਨਮਾਨ

-ਜਨਮਭੂਮੀ ਤੇ ਕਰਮਭੂਮੀ ਦੋਵਾਂ ਪ੍ਰਤੀ ਵਫ਼ਾਦਾਰ ਰਹਿਣਾ ਮੇਰਾ ਫ਼ਰਜ਼- ਵੀਰੇਂਦਰ ਸ਼ਰਮਾ
ਲੰਡਨ (ਮਨਦੀਪ ਖੁਰਮੀ) ਬਰਤਾਨੀਆ ‘ਚ ਭਾਰਤੀ ਮੂਲ ਦੇ ਸਭ ਤੋਂ ਸੀਨੀਅਰ ਸੰਸਦ ਮੈਂਬਰਾਂ ‘ਚੋਂ ਇੱਕ ਵੀਰੇਂਦਰ ਸ਼ਰਮਾ ਨੂੰ ਭਾਰਤ-ਬਰਤਾਨਵੀ ਸਬੰਧਾਂ ਦੇ ਮਾਮਲੇ ‘ਚ ਉਨਾਂ ਦੇ ਬਹੁਮੁੱਲੇ ਯੋਗਦਾਨ ਲਈ ਡਾਥ ਸਤਿ ਪਾਲ ਮੈਮੋਰੀਅਲ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਹੈ। ਈਲਿੰਗ ਸਾਊਥਾਲ ਤੋਂ ਲੇਬਰ ਪਾਰਟੀ ਦੇ ਸੰਸਦ ਮੈਂਬਰ ਨੂੰ ਬੁੱਧਵਾਰ ਨੂੰ ਲੰਡਨ ‘Ḕਚ ਆਯੋਜਿਤ ਇਕ ਸਮਾਰੋਹ ਦੌਰਾਨ ਸਨਮਾਨਿਤ ਕੀਤਾ ਗਿਆ। ਉਨ•ਾਂ ਨੂੰ ਇਹ ਸਨਮਾਨ ਐਨਥ ਆਰਥ ਆਈਥ ਸਨਅਤਕਾਰ ਲਾਰਡ ਸਵਰਾਜ ਪਾਲ ਨੇ ਦਿੱਤਾ ਜੋ ਡਾ: ਸਤਿ ਪਾਲ ਦੇ ਛੋਟੇ ਭਰਾ ਹਨ। ਸਨਮਾਨ ਮਿਲਣ ਤੋਂ ਬਾਅਦ ਜਗਬਾਣੀ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਵੀਰੇਂਦਰ ਸ਼ਰਮਾ ਨੇ ਕਿਹਾ ਕਿ ਡਾ: ਸਤਿ ਪਾਲ ਦੀ ਯਾਦ ‘ਚ ਦਿੱਤਾ ਗਿਆ ਇਹ ਸਨਮਾਨ ਮਿਲਣਾ ਹੀ ਉਹਨਾਂ ਲਈ ਮਾਣ ਵਾਲੀ ਗੱਲ ਹੈ। ਭਾਰਤ ਉਹਨਾਂ ਦੀ ਜਨਮਭੂਮੀ ਹੈ ਤੇ ਬਰਤਾਨੀਆ ਕਰਮਭੂਮੀ ਹੋਣ ਕਰਕੇ ਉਹਨਾਂ ਦਾ ਫਰਜ਼ ਵੀ ਬਣਦਾ ਹੈ ਕਿ ਦੋਵੇਂ ਭੂਮੀਆਂ ਲਈ ਬਣਦਾ ਹਰ ਫ਼ਰਜ਼ ਅਦਾ ਕੀਤਾ ਜਾਵੇ। ਜਿਕਰਯੋਗ ਹੈ ਡਾ: ਸਤਿ ਪਾਲ ਅਤੇ ਵੀਰੇਂਦਰ ਸ਼ਰਮਾ ਦੋਵੇਂ ਹੀ ਭਾਰਤ ਦੇ ਪੰਜਾਬ ਸੂਬੇ ਦੇ ਜਲੰਧਰ ਦੇ ਰਹਿਣ ਵਾਲੇ ਹਨ। ਇਸ ਸਨਮਾਨ ਪ੍ਰਾਪਤੀ ਲਈ ਗ੍ਰੇਟਰ ਲੰਡਨ ਅਸੰਬਲੀ ਮੈਂਬਰ ਡਾ: ਉਂਕਾਰ ਸਹੋਤਾ, ਉੱਘੇ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ, ਸਾਹਿਤਕਾਰ ਡਾ: ਤਾਰਾ ਸਿੰਘ ਆਲਮ, ਕੁਲਵੰਤ ਕੌਰ ਢਿੱਲੋਂ, ਗਾਇਕ ਰਾਜ ਸੇਖੋਂ, ਸ਼ਾਇਰ ਬਿੱਟੂ ਖੰਘੂੜਾ, ਚਰਨਜੀਤ ਸੰਧੂ, ਅਮਨਦੀਪ ਧਾਲੀਵਾਲ ਬਠਿੰਡਾ, ਉਮਰਾਓ ਅਟਵਾਲ ਆਦਿ ਵੱਲੋਂ ਵਧਾਈ ਪੇਸ਼ ਕੀਤੀ ਗਈ।