ਮਨਦੀਪ ਖੁਰਮੀ ਹਿੰਮਤਪੁਰਾ

ਮੇਰਾ ਉਦੇਸ਼ :- ਬੇਸ਼ੱਕ ਮੇਰੇ ਪਿਤਾ ਜੀ ਅੱਜ ਅੱਖਾਂ ਤੋਂ ਓਝਲ ਹਨ ਪਰ ਉਹਨਾਂ ਵੱਲੋਂ ਦਿੱਤੀ ਕਿਸੇ ਵੀ ਕੰਮ ਨੂੰ ਲਗਨ ਨਾਲ ਕਰਨ ਅਤੇ ਪਿੱਛੇ ਮੁੜ ਕੇ ਨਾ ਦੇਖਣ ਦੀ ਸਿੱਖਿਆ ਦਾ ਹੀ ਨਤੀਜਾ ਹੈ ਕਿ ਮੈਂ ਆਪਣੇ ਪਿੰਡ ਹਿੰਮਤਪੁਰਾ ਨੂੰ ਵਿਸ਼ਵ ਦੇ ਨਕਸ਼ੇ ‘ਤੇ ਦੇਖਣ ਦਾ ਸੁਪਨਾ ਪਾਲਿਆ ਹੈ। ਓਹ ਸੁਪਨਾ, ਜਿਸ ਨੂੰ ਆਪਣੀ ਨੀਂਦ ਦੇ ਘੰਟਿਆਂ ‘ਚੋਂ ਕੁਝ ਘੰਟੇ ਘਟਾ ਕੇ ਪਾਣੀ ਦੇ ਰੂਪ ‘ਚ ਦੇ ਰਿਹਾ ਹਾਂ। ਕੋਸ਼ਿਸ਼ ਹੈ ਕਿ ਹਿੰਮਤਪੁਰਾ ਡੌਟ ਕਾਮ ਨੂੰ ਪਾਠਕ ‘ਵਿਸ਼ਵ ਭਰ ਦੇ ਪੰਜਾਬੀ ਅਖ਼ਬਾਰਾਂ ਦੇ ਸੰਗ੍ਰਿਹ‘ ਵਜੋਂ ਪਿਆਰ ਦੇਣਗੇ। ਮੇਰੀਆਂ ਯਾਦਾਂ ‘ਚ ਹਰ ਪਲ ਮੇਰੇ ਨਾਲ ਰਹਿੰਦੇ ਹੋਏ ਮੇਰੇ ਪਿਤਾ ਜੀ ਮੈਨੂੰ ਰਾਹ ਦੱਸਦੇ ਰਹਿੰਦੇ ਹਨ। ਉਸ ਸਖ਼ਸ਼ ਨਾਲ ਵਾਅਦਾ ਹੈ ਕਿ ਆਖਰੀ ਸਾਹ ਤੱਕ ਉਸਦੇ ਚਿਤਵੇ ਪਰ ਅਧੂਰੇ ਰਹਿ ਗਏ ਸੁਪਨਿਆਂ ਦੇ ਬੂਟਿਆਂ ਨੂੰ ਇੱਕ ਫਲਦਾਰ ਰੁੱਖ ਬਨਾਉਣ ਲਈ ਯਤਨਸ਼ੀਲ ਰਹਾਂਗਾ। ਹਰ ਸਾਹ ਨਾਲ ਸਿਜਦਾ….. ਓਸ ਕਰਮਸ਼ੀਲ ਤੇ ਕਿਰਤੀ ਮਨੁੱਖ ਨੂੰ…
ਇੱਕ ਬੇਨਤੀ ਤੁਹਾਨੂੰ :- ਵਿਸ਼ਵ ਭਰ ਦੇ ਪੰਜਾਬੀ ਅਖ਼ਬਾਰਾਂ ਦੇ ਸੰਗ੍ਰਿਹ’ ਵਜੋਂ ਸੇਵਾ ਨਿਭਾ ਰਿਹਾ ਹਿੰਮਤਪੁਰਾ ਸਿਰਫ ਮੇਰਾ ਜਾਂ ਸਾਡਾ ਪਿੰਡ ਹੀ ਨਹੀਂ ਹੈ ਸਗੋਂ ਹੁਣ ਹਰ ਪੰਜਾਬੀ ਦਾ ਆਪਣਾ ਪਿੰਡ ਬਣ ਗਿਆ ਹੈ| ਜੇਕਰ ਤੁਸੀਂ ਕੋਈ ਸੁਝਾਓ ਦੇਣਾ ਚਾਹੁੰਦੇ ਹੋ ਤਾਂ ਬੇਝਿਜਕ ਹੋ ਕੇ ਸੰਪਰਕ ਕਰ ਸਕਦੇ ਹੋ| ਧੰਨਵਾਦੀ ਹੋਵਾਂਗੇ|
ਤੁਹਾਡਾ ਆਪਣਾ,
ਮਨਦੀਪ ਖੁਰਮੀ ਹਿੰਮਤਪੁਰਾ {ਇੰਗਲੈਂਡ}
ਮੁਖ ਸੰਚਾਲਕ
ਮੋ:- 0044 75191 12312
ਈਮੇਲ:- himmatpura@mail.com