bittu

” ਮਹਾਂ-ਦੁੱਖ “

ਜਦੋਂ ਮਾਪੇ ਤੁਰ ਜਾਵਣ
ਜਿੰਦਗੀ,
ਬੈਸਾਖੀਆਂ ਸਹਾਰੇ
ਤੁਰਨ ਲੱਗਦੀ|

ਜਦੋਂ ਔਲਾਦ ਮੁੱਕਜੇ
ਜਿੰਦਗੀ,
ਹੰਢਾਵੇ ਬੇਵੱਸੀ ਅਧਰੰਗ ਦੀ |

ਇੱਕੋ ਜਿਹੀ,
ਚਾਲ ਪੀੜ ਦੀ,

ਇੱਕੋ ਜਿਹਾ,
ਰੰਗ ਜ਼ਖਮ ਦਾ,

ਇੱਕੋ ਜਿਹਾ,
ਝੋਰਾ ਘੋਰਦਾ,

ਇੱਕੋ ਜਿਹਾ,
ਪਹਾੜ .ਗਮ ਦਾ ,

ਜਦੋਂ ਮਾਪੇ ਤੁਰ ਜਾਵਣ
ਜਦੋਂ ਔਲਾਦ ਮੁੱਕਜੇ |

——-ਬਿੱਟੂ ਬਰਾੜ
9814056786