31817371_1921994157813532_2753984299219812352_n

ਮਾਂ ਹੱਥੋਂ ਰਿਲੀਜ਼ ਕਰਵਾਇਆ ਗਾਇਕ ਗੁਰਜੀਤ ਸੰਧੂ ਨੇ ਆਪਣਾ ਗੀਤ “ਡਰਾਇਵਰਾਂ ਦੀ ਜਾਨ”

ਸਮਾਜਿਕ ਹੱਦਬੰਦੀ ‘ਚ ਰਹਿ ਕੇ ਕੰਮ ਕਰਨਾ ਹੀ ਮਕਸਦ- ਮਨਿੰਦਰ ਮੋਗਾ
ਨਿਹਾਲ ਸਿੰਘ ਵਾਲਾ (ਮਿੰਟੂ ਖੁਰਮੀ ਹਿੰਮਤਪੁਰਾ) ਗਾੲਿਕ ਗੁਰਜੀਤ ਸੰਧੂ ਦਾ ਸਿੰਗਲ ਟਰੈਕ “ਡਰਾੲਿਵਰਾਂ ਦੀ ਜਾਨ” ੲਿੱਕ ਸਾਦੇ ਪਰ ਵਿਲੱਖਣ ਸਮਾਗਮ ਦੌਰਾਨ ਰਿਲੀਜ਼ ਕੀਤਾ ਗਿਆ। ਸਮਾਗਮ ਦੀ ਵਿਲੱਖਣਤਾ ਇਸ ਗੱਲੋਂ ਰਹੀ ਕਿ ਗੀਤ ਦੇ ਰਿਲੀਜ਼ ਦੀ ਰਸਮ ਗੁਰਜੀਤ ਸੰਧੂ ਦੇ ਸਤਿਕਾਰਯੋਗ ਮਾਤਾ ਜੀ ਅਤੇ ਗਾੲਿਕ ਹਰਮਿਲਾਪ ਗਿੱਲ ਦੇ ਹੱਥੋਂ ਹੋੲੀ। ਗਾੲਿਕ ਹਰਮਿਲਾਪ ਗਿੱਲ ਨੇ ਵੀ ੲਿਸ ਮੁਬਾਰਕ ਮੌਕੇ ਬੋਲਦਿਆਂ ਕਿਹਾ ਕਿ ੲਿਹ ਬਹੁਤ ਵਧੀਆ ਅਤੇ ਸ਼ਲਾਘਾਯੋਗ ਕਦਮ ਹੈ ਕਿੳੁਂਕਿ ਆਪਣੀ ਮਾਂ ਤੋਂ ਵੱਡਾ ਸੈਂਸਰ ਬੋਰਡ ਹੋਰ ਕੋੲੀ ਨੀ ਹੁੰਦਾ।k ੲਿਸ ਗੀਤ ਨੂੰ ਪ੍ਰੋਡਿੳੂਸ ਕੀਤਾ ਹੈ ਕੇਨੇਡਾ ਤੋਂ ਪ੍ਰਮੋਟਰ ਜਸਵਿੰਦਰ ਖੋਸਾ ਨੇ ਤੇ ਪੇਸ਼ਕਾਰ ਮਨਿੰਦਰ ਮੋਗਾ ਹਨ। ਗੀਤ ਦਾ ਰਚੇਤਾ ਗੀਤਕਾਰ ਸੋਨੀ ਮੋਗਾ ਹੈ ਤੇ ਸੰਗੀਤਕ ਧੁਨਾਂ ‘ਚ ਨਿੰਮਾ ਵਿਰਕ ਨੇ ਪ੍ਰੋਇਆ ਹੈ। ਇਸ ਗੀਤ ਸੰਬੰਧੀ ਬੋਲਦਿਆਂ ਬਹੁਪੱਖੀ ਕਲਾਕਾਰ ਮਨਿੰਦਰ ਮੋਗਾ ਨੇ ਕਿਹਾ ਕਿ ਉਹਨਾਂ ਦੀ ਹਮੇਸ਼ਾ ਹੀ ਕੋਸ਼ਿਸ਼ ਹੁੰਦੀ ਹੈ ਕਿ ਸਾਡੇ ਮੂੰਹ ‘ਚੋਂ ਜਾਂ ਸਾਡੇ ਕੀਤੇ ਕੰਮ ‘ਚੋਂ ਕਿਸੇ ਅਜਿਹੇ ਲਫ਼ਜ਼ ਸਾਹਮਣੇ ਨਾ ਆ ਜਾਣ, ਜੋ ਅਸੀਂ ਆਪਣੀ ਮਾਂ, ਭੈਣ, ਪਤਨੀ ਜਾਂ ਬੱਚਿਆਂ ਅੱਗੇ ਬੋਲਣ ਤੋਂ ਝਿਜਕ ਮਹਿਸੂਸ ਕਰੀਏ। ਇਸੇ ਸੋਚ ਤਹਿਤ ਹੀ “ਡਰਾਇਵਰਾਂ ਦੀ ਜਾਨ” ਗੀਤ ਦੀ ਸ਼ਬਦਾਵਲੀ ਨੂੰ ਚੁਣ ਕੇ ਸ੍ਰੋਤਿਆਂ ਦੀ ਕਚਿਹਰੀ ਵਿੱਚ ਪੇਸ਼ ਕੀਤਾ ਗਿਆ ਹੈ।