FB_IMG_1547377946750

ਮਾਘੀ ਮੇਲਾ ਤਖਤੂਪੁਰਾ ਸਾਹਿਬ ਵਿਖੇ ਸੀ.ਪੀ.ਅਾੲੀ. ਕਾਨਫਰੰਸ 14-15 ਜਨਵਰੀ ਨੂੰ

ਨਿਹਾਲ ਸਿੰਘ ਵਾਲਾ (ਮਿੰਟੂ ਖੁਰਮੀਂ ਹਿੰਮਤਪੁਰਾ) ਤਿੰਨ ਸਿੱਖ ਗੁਰੂ ਸਾਹਿਬਾਨਾਂ ਦੀ ਚਰਨ ਛੋਹ ਪਾ੍ਪਤ ਮਾਲਵੇ ਦੇ ਪ੍ਰਸਿੱਧ ਪਿੰਡ ਤਖਤੂਪੁਰਾ ਸਾਹਿਬ ਵਿਖੇ ਮਾਘੀ ਦੇ ਮੇਲੇ ਤੇ ਹਰ ਵਾਰ ਦੀ ਤਰ੍ਹਾ ਇਸ ਵਾਰ ਵੀ ਸੀ ਪੀ ਆਈ ਆਪਣੀ ਕਾਨਫ਼ਰੰਸ ਕਰੇਗੀ! ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਕੱਤਰ ਸੀ ਪੀ ਆਈ ਕੁਲਦੀਪ ਭੋਲਾ ਨੇ ਦੱਸਿਆ

ਕਾ. ਕੁਲਦੀਪ ਭੋਲਾ

ਕਾ. ਕੁਲਦੀਪ ਭੋਲਾ

ਕਿ 14 ਜਨਵਰੀ ਨੂੰ ਜ਼ਿਲ੍ਹਾ ਮੋਗਾ ਦੇ ਮੁੱਖ ਬੁਲਾਰੇ ਜਿਲ੍ਹਾ ਸਕੱਤਰ ਕਾ ਕੁਲਦੀਪ ਭੋਲਾ,ਕਾ ਜਗਜੀਤ ਸਿੰਘ,ਸੁਖਜਿੰਦਰ ਮਹੇਸ਼ਰੀ ਸੂਬਾ ਸਕੱਤਰ ਆਲ ਇੰਡੀਆ ਨੌਜਵਾਨ ਸਭਾ, ਵਿੱਕੀ ਮਹੇਸ਼ਰੀ ਕੌਮੀ ਜਨਰਲ ਸਕੱਤਰ ਆਲ ਇੰਡੀਆ ਸਟੂਡੈਂਟਸ ਫ਼ੈਡਰੇਸਨ,ਕਰਮਵੀਰ ਬੱਧਨੀਂ ਨੈਂਸ਼ਨਲ ਕਨਵੀਨਰ ਗਰਲਜ਼ ਕਮੇਟੀ ਆਲ ਇੰਡੀਆ ਸਟੂਡੈਂਟਸ ਫ਼ੈਡਰੇਸਨਗੁਰਸਰਨ ਸਿੰਘ ਦਾਤੇਵਾਲ ਕਾ ਮੰਗਤ ਰਾਏ ਨਿਹਾਲ ਸਿੰਘ ਵਾਲਾ, ਕਾ ਮਹਿੰਦਰ ਸਿੰਘ ਧੂੜਕੋਟ,ਸੁਬੇਦਾਰ ਜੋਗਿੰਦਰ ਸਿੰਘ, ਕਾ ਸੁਖਦੇਵ ਭੋਲਾ, ਕਾ ਸਿਕੰਦਰ ਸਿੰਘ ਮਧੇਕੇ, ਆਦਿ ਆਗੂ ਹਾਜ਼ਰੀਨ ਨੂੰ ਸੰਬੋਧਨ ਕਰਨਗੇ, ਅਤੇ ਦੂਸਰੇ ਦਿਨ ਸੀਪੀਆਈ ਦੇ ਸੂਬਾਈ ਆਗੂ ਕਾਮਰੇਡ ਬੰਤ ਬਰਾੜ ਅਤੇ ਭਾਰਤੀ ਕਮਿਊਨਿਸਟ ਪਾਰਟੀ ਦੇ ਨੈਸ਼ਨਲ ਕੌਂਸਲ ਮੈਂਬਰ ਕਾਮਰੇਡ ਜਗਰੂਪ ਆਪਣੇ ਵਿਚਾਰ ਪੇਸ਼ ਕਰਨਗੇ! ਉਹਨਾਂ ਦੱਸਿਆ ਕਿ ਨਾਲ ਨਾਲ ਕੋਰਿਓਗਰਾਫ਼ੀਆਂ, ਨਾਟਕ ਅਤੇ ੲਿਨਕਲਾਬੀ ਗੀਤ ਸੰਗੀਤ ਵੀ ਚਲਦਾ ਰਹੇਗਾ, ਉਹਨਾਂ ਲੋਕਾਂ ਨੂੰ ਕਾਨਫ਼ਰੰਸ ਚ ਸ਼ਾਮਿਲ ਹੋਣ ਦੀ ਬੇਨਤੀ ਕੀਤੀ ।