01 June 2018 KhurmiUK 01

ਮਿਡਸਮਰ ਦਿਵਸ ਤੇ ਪੰਜਾਬੀ ਰੰਗ ਵਿੱਚ ਰੰਗਿਆ ਸਵੀਡਨ ਦਾ ਸਹਿਰ ਗੌਥਨਬਰਗ

ਲੰਡਨ (ਮਨਦੀਪ ਖੁਰਮੀ) ਬੀਤੇ ਦਿਨੀ ਸਵੀਡਨ ਦੇ ਸਹਿਰ ਗੌਥਨਬਰਗ ਵਿਖੇ ਮਿਡਸਮਰ ਦਿਵਸ ਮੇਲੇ ਦੇ ਰੂਪ ਵਿੱਚ ਮਨਾਇਆ ਗਿਆ। ਇਸ ਮੇਲੇ ਦਾ ਪ੍ਰਬੰਧ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗੌਥਨਬਰਗ ਦੀ ਪ੍ਰਬੰਧਕ ਕਮੇਟੀ ਅਤੇ ਗੌਥਨਬਰਗ ਦੀ ਸੰਗਤ ਨੇ ਬਹੁਤ ਹੀ ਵਧੀਆ ਢੰਗ ਨਾਲ ਕੀਤਾ।06 July 2018 KhurmiUK 02 ਪੰਜਾਬੀ ਭਾਈਚਾਰੇ ਵੱਲੋਂ ਇਸ ਮੇਲੇ ਵਿੱਚ ਵਧ ਚੜ੍ਹ ਕੇ ਸ਼ਿਰਕਤ ਕੀਤੀ ਗਈ। ਸਭ ਤੋਂ ਪਹਿਲਾਂ ਛੋਟੇ ਬੱਚਿਆਂ ਦੀਆਂ ਦੌੜਾਂ ਕਰਵਾਈਆਂ ਗਈਆਂ। ਇਸ ਵਿੱਚ ਜੇਤੂ ਰਹੇ ਬੱਚਿਆਂ ਨੂੰ ਪ੍ਰਬੰਧਕਾਂ ਵੱਲੋਂ ਜੇਤੂ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਬਾਅਦ ਬੱਚਿਆਂ ਦੇ ਫੁੱਟਬਾਲ ਮੁਕਾਬਲੇ ਕਰਵਾਏ ਗਏ। ਇਸ ਦੌਰਾਨ ਜਵਾਨਾਂ ਅਤੇ ਔਰਤਾਂ ਦੇ ਦੌੜ ਮੁਕਾਬਲੇ, ਖੋ-ਖੋ ਮੁਕਾਬਲੇ ਅਤੇ ਰੱਸਾ ਕੱਸੀ ਮੁਕਾਬਲੇ ਵੀ ਕਰਵਾਏ ਗਏ । ਗੁਰੂ ਘਰ ਵੱੱਲੋਂ ਲੰਗਰ ਅਟੁੱਤ ਵਰਤਾਇਆ ਗਿਆ । ਮੇਲੇ ਦੀ ਸਮਾਪਤੀ ਗਿੱਧੇ ਤੇ ਭੰਗੜੇ ਦੀਆਂ ਟੀਮਾਂ ਨੇ ਰੌਣਕਾਂ ਲਗਾ ਕੇ ਕੀਤੀ। ਪ੍ਰਬੰਧਕਾਂ ਨੇ ਪੰਜਾਬੀ ਭਾਈਚਾਰੇ ਦੇ ਲੋਕਾਂ ਦੇ ਦਿਲੀ ਸਹਿਯੋਗ ਅਤੇ ਮੇਲੇ ਦੀਆਂ ਰੌਣਕਾਂ ਨੂੰ ਵਧਾਉਣ ਲਈ ਧੰਨਵਾਦ ਕੀਤਾ।