Gurnam Kaur cheema

ਮੇਰਾ ਪਿਆਰਾ ਸਕੂਲ

ਮੈਨੂੰ ਮੇਰਾ ਸਕੂਲ ਬੜਾ ਪਿਆਰਾ ਲੱਗਦਾ।
ਏਥੋਂ ਵਾਲਾ ਕਿਤੇ ਨਾ ਨਜ਼ਾਰਾ ਲੱਭਦਾ।

ਸੁਬਾਹ ਜਦੋਂ ਆ ਕੇ ਕਰੀਏ ਪ੍ਰੇਅਰ ਜੀ।
ਮੁੱਕ ਜਾਵੇ ਦਿਲਾਂ ਵਿੱਚੋਂ ਤੇਰ_ਮੇਰ ਜੀ।
ਭਲਾ ਜਦੋਂ ਮੰਗਦੇ ਹਾਂ ਸਾਰੇ ਜਗ ਦਾ।
ਮੈਨੂੰ ਮੇਰਾ ਸਕੂਲ ਬੜਾ ਪਿਆਰਾ ਲੱਗਦਾ।

ਮੈਡਮਾਂ ਤੇ ਸਰ ਰੀਝ ਲਾ ਪੜ੍ਹਾਉਣ ਜੀ।
ਜ਼ਿੰਦਗੀ ਦੇ ਕਈ ਸੁਪਨੇ ਦਿਖਾਉਣ ਜੀ।
ਲੱਗਦੇ ਨੇ ਮੈਨੂੰ ਦੂਜਾ ਰੂਪ ਰੱਬ ਦਾ।
ਮੈਨੂੰ ਮੇਰਾ ਸਕੂਲ ਬੜਾ ਪਿਆਰਾ ਲੱਗਦਾ।

ਸਭ ਮੰਦਰਾਂ ਤੋਂ ਉੱਚਾ ਵਿੱਦਿਆ ਦਾ ਮੰਦਰ ਹੈ।
ਜਿਥੋਂ ਲੈ ਗਿਆਨ ਕਈਆਂ ਛੂਹਿਆ ਅੰਬਰ ਹੈ।
ਹੋਊ ਮੇਰੇ ‘ਤੇ ਵੀ ਮਿਹਰ ‘ਗੁਰਨਾਮ ਚੀਮਾ’ ਨੂੰ ਲੱਗਦਾ।
ਮੈਨੂੰ ਮੇਰਾ ਸਕੂਲ ਬੜਾ ਪਿਆਰਾ ਲੱਗਦਾ।

ਗੁਰਨਾਮ ਕੌਰ ਪੰਜਾਬੀ ਲੈਕਚਰਾਰ (ਸਟੇਟ ਐਵਾਰਡੀ)
ਸ.ਸੀ.ਸੈਕੰ.ਸਕੂਲ ਸਠਿਆਲਾ (ਲੜਕੇ)
ਜ਼ਿਲ੍ਹਾ ਅੰਮ੍ਰਿਤਸਰ
ਮੋਬਾਇਲ ਨੰ: 95010_17153