ਮੇਰੀ ਨਜ਼ਰੇ “ਓ ਪੰਜਾਬ ਸਿਆਂ”………………….. -ਸੰਜੀਵ ਝਾਂਜੀ

ਗੀਤ ਸੁਨਣ ਦਾ ਮੈਂ ਕੋਈ ਬਾਹਲਾ ਸ਼ੋਕੀਨ ਤਾਂ ਨਹੀਂ ਪਰ ਵਧੀਆ ਗੀਤਾਂ ਨੂੰ ਛਡਦਾ ਵੀ ਨਹੀਂ . ਬਹੁਤੇ ਗੀਤ ਮੈ Gurdas Maan ਸਾਹਿਬ ਦੇ ਹੀ ਸੁਣਦਾ ਤੇ ਪਸੰਦ ਕਰਦਾ ਹਾਂ . ਕਿਉਂ ਜੋ ਇਨ੍ਹਾਂ ‘ਚ ਸਚਾਈ ਹੁੰਦੀ ਹੈ , ਇਹ ਸਮੇਂ ਦੇ ਹਾਣੀ ਹੁੰਦੇ ਹਨ ਤੇ ਵਿਰਸੇ ਤੇ ਆਲੇ-ਦੁਆਲੇ ਦਾ ਬਹੁਤ ਕੁਝ ਆਪਣੇ ਵਿਚ ਸਮੋਏ ਹੁੰਦੇ ਹਨ. ਸ਼ਾਇਦ ਇਸੇ ਲਈ ਗੁਰਦਾਸ ਮਾਨ ਸਾਹਿਬ ਮੇਰੇ ਪੰਸਦੀਦਾ ਗੀਤਕਾਰ ਤੇ ਗਾਇਕ ਹਨ. ਇਹ ਵੀ ਨਹੀ ਕੀ ਮੈ ਹੋਰ ਗਾਇਕਾਂ ਦੇ ਗੀਤ ਨਹੀਂ ਸੁਣਦਾ. ਜਦੋ ਕਿਤੋ ਸੁਣ ਲਵਾਂ , ਵਧੀਆ ਲੱਗੇ, ਤਾਂ ਸੁਣਦਾ ਹੀ ਨਹੀ ਸਾਂਭਦਾ ਵੀ ਹਾਂ.
ਬੀਤੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਇਕ ਗੀਤ ਕਾਫੀ ਵਾਰ ਆਇਆ. ਪਹਿਲਾਂ ਤਾਂ ਮੈ ਗੋਲਿਆ ਹੀ ਨਹੀ , ਪਰ ਅੱਜ ਸੋਚਿਆ ਮਨਾਂ ਸੁਨਾ ਤਾਂ ਸਹੀ , ਹੈ ਕੀ ? ਅੱਜ ਮੈ ਉਸ ਵੇਲੇ ਇਹ ਗੀਤ ਸੁਨਣ ਲੱਗਾ ਹਾਂ, ਜਦੋ ਇਸ ਨੂੰ ਸੁਨਨ ਵਾਲਿਆਂ ਦੀ ਗਿਣਤੀ 79000 ਟੱਪ ਚੁੱਕੀ ਹੈ . ਇਹ ਗੀਤ ਕਿਸੇ ਗੀਤਕਾਰ ਦਾ ਲਿਖਿਆ ਜਾਂ ਗਾਇਕ ਦਾ ਨਹੀ ਹੈ ….. ਇਹ ਤਾਂ ਮੇਰੇ ਫੇਸਬੁਕ ਫਰੈਂਡ ਤੇ ਨਾਮੀ ਲੇਖਕ ਤੇ ਪੱਤਰਕਾਰ Mandeep Khurmi Himmatpura ਦਾ ਗਾਇਆ ਲਿਖਿਆ ਹੈ …… ‘ਕੱਲੀ ‘ਕੱਲੀ ਲਾਈਨ ਸੁਨਨ ਵਾਲੀ ਹੈ, ਕੱਲਾ ਕੱਲਾ ਸ਼ਬਦ ਵਜ਼ਨਦਾਰ ਹੈ ……… ਗੀਤ ਹੈ …”ਓ ਪੰਜਾਬ ਸਿਆਂ”
ਸਮਾਂ ਮਿਲੇ ਤਾਂ ਸੁਨ ਕੇ ਵੇਖੋ ……
ਜ਼ਬਰ-ਜੁਲਮ ਨੂੰ ਤੂੰ ਸਦਾ ਠਲ ਪਾਉਂਦਾ ਆਇਆ ਏ
ਆਪਣੇ ਬੇਗਾਨੇ ਨੂੰ ਤੂੰ ਹਿੱਕ ਨਾਲ ਲਾਉਂਦਾ ਆਇਆ ਏ
ਭਰ ਭਰ ਡੁੱਲਣ ਵਾਲੀ ਝੋਲੀ, ਖਾਲੀ ਪੱਲੇ ਨਾ ਧੇਲੀ …..
ਓ ਪੰਜਾਬ ਸਿਆਂ ! ਹੁਣ ਤੇਰਾ ਅੱਲਾ ਵੀ ਨਹੀਂ ਬੇਲੀ …..

ਇਤਿਹਾਸ ਫੋਲ ਲੋ, ਅੱਜ ਵੇਖ ਲੋ, ਕੱਲਾ ਕੱਲਾ ਸ਼ਬਦ ਸਚ੍ ਹੈ …

ਅੱਗੇ ਸੁਣੋ:-
ਤੀਆਂ, ਛਿੰਜਾਂ ਯਾਦ ਬਣ ਗਏ, ਚਾਅ ਖੁਦਕੁਸ਼ੀਆਂ ਕਰ ਗਏ
ਖੁਸ਼ੀਆਂ ਵੱਲ ਨੂੰ ਜਾਂਦੇ ਸੀ ਜੋ ਰਾਹ ਖੁਦਕੁਸ਼ੀਆਂ ਕਰ ਗਏ
ਭਲੇ ਦਿਨਾਂ ਦੇ ਮੁੜ ਪਰਤਣ ਦੀ ਆਸ ਵੀ ਬਣੀ ਪਹੇਲੀ
ਓ ਪੰਜਾਬ ਸਿਆਂ ! ਹੁਣ ਤੇਰਾ ਅੱਲਾ ਵੀ ਨਹੀਂ ਬੇਲੀ …..

ਬਿਲਕੁਲ ਸਚ ਗੱਲ ਐ , ਤੀਆਂ, ਛਿੰਜਾਂ ਤਾਂ ਹੁਣ ਇਤਿਹਾਸ ਬਣ ਗਈਆ , ਤੀਆਂ ਦੇ ਹੁਣ ਮੇਲੇ ਨਹੀ ਲਗਦੇ , ਇਹਨਾ ਦਾ ਵਜੂਦ ਤਾਂ ਹੁਣ ਸਕੂਲਾਂ-ਕਾਲਜਾਂ ਦੀਆਂ ਸਟੇਜਾਂ ਤੇ ਹੀ ਰਹਿ ਗਿਆ ….. ਪੰਜਾਬ ਖੁਸ਼ੀਆਂ ਵਿਹੂਣਾ ਹੋਇਆ ਪਿਆ ……

ਇਥੇ ਹੀ ਬਸ ਨਹੀ ਅਗਲੇ ਪਹਿਰੇ ਤਾਂ ਹੋਰ ਵੀ ਸਚਾਈ ਨੂੰ ਬਿਆਨ ਕਰਦੇ ਹਨ ….. ਮੇਰੇ ਹਿਸਾਬ ਨਾਲ ਪੰਜਾਬ ਦੀ ਅਸਲ ਪਿਕਚਰ ਪੇਸ਼ ਕੀਤੀ ਹੈ ਖੁਰਮੀ ਸਾਹਿਬ ਨੇ …… ਵਧਾਈ ਦੇ ਹਕਦਾਰ ਨੇ …… ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਕਲਮ ਦੀ ਧਨੀ ਇਸ ਸ਼ਕਸ਼ੀਅਤ ਦੀ ਅਵਾਜ਼ ਹੋਰ ਸਚਾਈ ਨੂੰ ਉਜਾਗਰ ਕਰੇਗੀ ….. ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਸੇਵਾ ਕਰਦੀ ਰਹੇਗੀ . ਇਸ ਗੀਤ ਨਾਲ ਖੁਰਮੀ ਸਾਹਿਬ ਨੇ ਮਾਨ ਸਾਹਿਬ ਵਾਂਗ ਸਚਾਈ ਪੇਸ਼ ਕੀਤੀ ਹੈ….. ਮੈਂ ਇਸ ਗੀਤ ਦੇ ਬੁਲੰਦੀਆਂ ਛੂਹਣ ਦੀ ਕਾਮਨਾ ਕਰਦਾ ਹਾਂ
-ਸੰਜੀਵ ਝਾਂਜੀ