kh

ਮੈਂ ਧੀ ਸੋਹਣੇ ਪੰਜਾਬ ਦੀ

ਜਗਰੂਪ ਕੌਰ ਖ਼ਾਲਸਾ
ਮੈਂ ਧੀ ਸੋਹਣੇ ਪੰਜਾਬ ਦੀ,
ਮੈਨੂੰ ਪੰਜ ਆਬਾਂ ਦਾ ਮਾਣ।
ਮੈਨੂੰ ਦਸ ਗੁਰੂਆਂ ਦੀ ਥਾਪਣਾ,
ਮੇਰਾ ਉੱਤਮ ਅਦਬ ਇਮਾਨ।
ਮੇਰੀ ਰਗ ਰਗ ਦੇ ਵਿੱਚ ਰਹਿਮਤਾਂ
ਦਾ ਵੱਖਰਾ ਨਾਮ ਨਿਸ਼ਾਨ।
ਮੇਰੀ ਹਿੰਮਤ ਵਾਂਗੂੰ ਪਰਬਤਾਂ,
ਜਾਏ ਟੱਕਰ ਨਾਲ ਤੂਫਾਨ।
ਇੱਥੇ ਭਾਗੋ ਵਰਗੀਆਂ ਜਨਮੀਆਂ,
ਜੋ ਜਾਣੇ ਕੁੱਲ ਜਹਾਨ।
ਮੈਂ ਭਲਾ ਮੰਗਾਂ ਸਰਬੱਤ ਦਾ,
ਤੇ ਹਰ ਇੱਕ ਲਈ ਸਨਮਾਨ !