Jagdeep Joga

ਮੰਚ ਸੰਚਾਲਕ,ਰੇਡੀਉ ਟੀ.ਵੀ. ਐਂਕਰ ਅਤੇ ਹਾਸ ਕਲਾ ਦੀ ਉੱਭਰਵੀਂ ਪਹਿਚਾਣ ਜਗਦੀਪ ਜੋਗਾ

ਹਰਮਨ ਰੇਡੀਉ ਨੇਮੈਨੂੰ ਪੂਰੀ ਦੁਨੀਆਂ ਦੇ ਪੰਜਾਬੀਆਂ ‘ਚ ਪਹਿਚਾਣ ਦਿੱਤੀ : ਜਗਦੀਪ ਜੋਗਾ
****ਸੁਖਵੀਰ ਜੋਗਾ****
ਕਿਸੇ ਵੀ ਸਟੇਜ ਪ੍ਰੋਗਰਾਮ ਦੀ ਸਫਲਤਾ ਦਾ ਮੁੱਖ ਧੁਰਾ ਮੰਚ ਸੰਚਾਲਕ ਹੁੰਦਾ ਹੈ। ਇੱਕ ਸੂਝਵਾਨ ਅਤੇ ਸਮਰੱਥ ਮੰਚ ਸੰਚਾਲਕ ਮਾੜੀਆਂ ਪ੍ਰਸਥਿਤੀਆਂ ਦੇ ਬਾਵਜੂਦ ਆਪਣੀ ਲਿਆਕਤ ਨਾਲ ਸਮਾਗਮ ਨੂੰ ਯਾਦਗਾਰੀ ਬਣਾ ਦਿੰਦਾ ਹੈ। ਅਜਿਹਾ ਹੀ ਇੱਕ ਮਿੱਠੀ ਬੋਲੀ ਅਤੇ ਹਸਮੁਖ ਚਿਹਰੇ ਵਾਲਾ ਨੌਜਵਾਨ ਹੈ ਜਗਦੀਪ ਜੋਗਾ। ਜੋ ਆਪਣੀ ਸ਼ੇਅਰੋ-ਸ਼ਾਇਰੀ ਅਤੇ ਲੱਛੇਦਾਰ ਸ਼ਬਦਾਵਲੀ ਨਾਲ ਹਰ ਮੰਚ ਨੂੰ ਰੌਣਕਾਂ ਭਰਪੂਰ ਬਣਾਉਣਦੀ ਸਮਰੱਥਾ ਰੱਖਦਾ ਹੈ।
ਵਰ੍ਹਿਆਂ ਦੀ ਮਿਹਨਤ ਅਤੇ ਆਪਣੇ ਨਿਮਰ ਸੁਭਾਅ ਸਦਕਾ, ਉਹ ਅੱਜ ਕੱਲ੍ਹ ਪੰਜਾਬ ਦੇ ਸਭਿਆਚਾਰਕ,ਖੇਡ ਮੇਲਿਆਂ, ਰੇਡੀਉ ਅਤੇ ਟੀ.ਵੀ. ਪ੍ਰੋਗਰਾਮਾਂ ਦੇ ਜ਼ਰੀਏ, ਹਰ ਪੀੜ੍ਹੀ/ਵਰਗ ਦੇ ਸਰੋਤੇ/ਦਰਸ਼ਕਾਂ ਦਾ ਚਹੇਤਾ ਬਣਿਆ ਹੋਇਆ ਹੈ।
ਸਕੂਲੀ ਪੜ੍ਹਾਈ ਸਮੇਂ ਹੀ ਕਲਾ ਨਾਲ ਜੁੜਿਆ ਜਗਦੀਪ ਸਕੂਲ ਵਿਚ ਹੁੰਦੇ ਹਰ ਸਭਿਆਚਾਰਕ ਸਮਾਗਮ ਵਿਚ ਵਧ ਚੜ੍ਹ ਕੇਭਾਗ ਲੈਂਦਾ ਸੀ। ਭੰਗੜਾ ਟੀਮ ਦਾ ਮੋਹਰੀ ਬਣਨ ਤੋਂ ਇਲਾਵਾ ਉਹ ਆਪਣੇ ਮਿੱਤਰਾਂ ਗੁਰਜੰਟ ਸਿੱਧੂ ਅਤੇ ਜਗਦੇਵ ਮਾਹੂ ਨਾਲ ਮਿਲ ਕੇ ਭੰਡਾਂ ਦੀਆਂ ਨਕਲਾਂ ਨਾਲ ਖ਼ੂਬ ਰੌਣਕਾਂ ਲਗਾਉਂਦਾ ਰਿਹਾ ਹੈ। ਫਿਰ ਉਹ ਨਹਿਰੂ ਯੁਵਾ ਕੇਂਦਰ ਮਾਨਸਾ ਦਾ ਮੈਂਬਰ ਬਣ ਕੇ ਨੇੜੇ ਤੇੜੇ ਦੇ ਪਿੰਡਾਂ ‘ਚ ਹੁੰਦੇ ਸਮਾਗਮਾਂ ‘ਚ ਆਪਣੀ ਪ੍ਰਤਿਭਾ ਦੇ ਜੌਹਰਵਿਖਾਉਣ ਲੱਗਿਆ। ਖੁੱਲ੍ਹੇ-ਡੁੱਲ੍ਹੇ ਜੁੱਸੇ ਅਤੇ ਭਰਵੇਂ ਸਰੀਰ ਵਾਲਾ ਜਗਦੀਪ ਬਾਸਕਟਬਾਲ ਦਾ ਵੀ ਰਾਸ਼ਟਰੀ ਖਿਡਾਰੀ ਰਿਹਾ ਹੈ ਅਤੇ ਇਸ ਖੇਡ ਦੇ ਬਲਬੂਤੇ ਹੀਉਹ ੧੯੯੧ ਵਿਚ ਬਤੌਰ ਖਿਡਾਰੀ ਆਈਟੀਬੀਪੀ ਵਿਚ ਭਰਤੀਹੋ ਗਿਆ। ਜਿੱਥੇ ਉਸ ਨੇ ਨੈਸ਼ਨਲ ਗੇਮਜ਼ ਪੁਲਿਸਚੰਡੀਗੜ੍ਹ, ਆਲ ਇੰਡੀਆ ਨਾਰਥ ਜ਼ੋਨ ਵੈਸਟ ਜ਼ੋਨ ਚੰਡੀਗੜ੍ਹ ਚੈਂਪੀਅਨਸ਼ਿਪ ਅਤੇ ਹੋਰ ਬਹੁਤ ਸਾਰੇ ਪ੍ਰਾਈਵੇਟ ਟੂਰਨਾਮੈਂਟਾਂ ਵਿਚ ਬੈੱਸਟ ਪਲੇਅਰ ਅਤੇ ਤਕਰੀਬਨ ਪੰਜ ਸਾਲ ਮਹਿਕਮੇ ਦਾ ਵਧੀਆ ਖਿਡਾਰੀ ਹੋਣ ਦਾ ਮਾਣ ਪ੍ਰਾਪਤ ਕੀਤਾ।
ਨਾਲ-ਨਾਲ ਜਗਦੀਪਨੇ ਕਲਾ ਦੇ ਸ਼ੌਕ ਨੂੰ ਵੀ ਸੀਨੇ ਨਾਲ ਲਗਾਈ ਰੱਖਿਆ। ਉਸਅੰਦਰ ਕਲਾ ਦਾ ਭਰਿਆ ਜਨੂਨ ਹੀ ਸੀ ਕਿ ਉਸ ਨੇ ੧੯੯੬ ਵਿਚ ਸਰਕਾਰੀ ਨੌਕਰੀ ਛੱਡ ਕੇ, ਕਲਾਕਾਰੀ ਨੂੰ ਰੁਜ਼ਗਾਰ ਦਾ ਵਸੀਲਾ ਬਣਾ ਲਿਆ। ਸ਼ੁਰੂਆਤਉਸ ਨੇ ਪ੍ਰਸਿੱਧ ਦੁਗਾਣਾ ਜੋੜੀ ਹਾਕਮ ਬਖਤੜੀਵਾਲਾ ਅਤੇਬੀਬਾ ਦਲਜੀਤ ਕੌਰ ਨਾਲ ਮੰਚ ਸੰਚਾਲਕ ਵਜੋਂ ਕੀਤੀ। ਜਿਨ੍ਹਾਂਨੇ ਉਸ ਨੂੰ ਬੱਚਿਆਂ ਵਾਂਗ ਉਂਗਲੀ ਫੜ੍ਹ ਅੱਗੇ ਤੋਰਦੇ ਹੋਏ ਸਟੇਜ ਦੀਆਂ ਬਾਰੀਕੀਆਂ ਤੋਂ ਜਾਣੂਕਰਵਾਇਆ। ਉਪਰੰਤ ਉਹ ਅਖਾੜਿਆਂ ਦਾ ਸ਼ਿੰਗਾਰ ਪੰਜਾਬੀ ਗਾਇਕ ਗਿੱਲ ਹਰਦੀਪ ਦੀ ਗਲਵੱਕੜੀ ਵਿਚਆ ਗਿਆ। ਇੱਥੇ ਹੀ ਉਸ ਦਾ ਮੇਲ ਪ੍ਰਸਿੱਧ ਗੀਤਕਾਰ ਮੱਖਣ ਬਰਾੜ ਨਾਲ ਹੋਇਆ। ਇਨ੍ਹਾਂ ਤੋਂਜਗਦੀਪ ਅੱਜ ਤੱਕ ਭਰਾਵਾਂ ਅਤੇ ਪੁੱਤਰਾਂ ਵਾਲਾ ਪਿਆਰ ਮਾਣ ਰਿਹਾ ਹੈ।
ਜਗਦੀਪ ਕੋਲ ਲਾਜਵਾਬ ਸ਼ੇਅਰੋ-ਸ਼ਾਇਰੀ ਦਾ ਭੰਡਾਰ, ਟੋਟਕਿਆਂ ਵਰਗੀਆਂ ਹਾਸੇ ਭਰੀਆਂ ਗੱਲਾਂ, ਕਹਾਵਤਾਂ ਅਤੇ ਹਰ ਗੱਲ ਨੂੰਢੁਕਵੇਂ ਅੰਦਾਜ਼ ਵਿਚ ਕਹਿਣ ਦਾ ਵੱਲ ਉਸ ਨੂੰ ਸਫਲ ਮੰਚ ਸੰਚਾਲਕ ਅਤੇ ਹਾਸ ਕਲਾਕਾਰ ਹੋਣ ਦਾ ਰੁਤਬਾ ਦਿਵਾਉਂਦਾਹੈ। ਆਪਣੀ ਇਸ ਖ਼ੂਬੀ ਦੀ ਬਦੌਲਤ ਉਹ ਪੰਜਾਬੀ ਦੇ ਲਗਭਗ ਚਰਚਿਤ ਹਰ ਨਵੇਂ ਪੁਰਾਣੇ ਕਲਾਕਾਰ ਨੂੰਸਭਿਆਚਾਰਕ ਮੇਲਿਆਂ ਦੀਆਂ ਸਟੇਜਾਂ ਤੇ, ਦੂਰਦਰਸ਼ਨ ਕੇਂਦਰ ਜਲੰਧਰ ਦੇ ਪ੍ਰੋਗਰਾਮ ਮੇਲਾ ਦੋ ਘੜੀਆਂ,ਲਿਸ਼ਕਾਰਾ, ਰੂਹ ਪੰਜਾਬ ਦੀ, ਟੌਹਰ ਪੰਜਾਬੀਆਂ ਦੀ, ਅਤੇਅੱਜ ਕੱਲ੍ਹ ਅਖਾੜਾ ਪ੍ਰੋਗਰਾਮ ਰਾਹੀਂ ਦਿਨ ਪ੍ਰਤੀ ਦਿਨ ਲੋਕ ਦਿਲਾਂ ਵਿਚ ਛਾ ਰਿਹਾ ਹੈ। ਉਹਪੀ.ਟੀ.ਸੀ. ਚੈਨਲ ਦੇ ਲਾਫਟਰ ਦਾ ਮਾਸਟਰ ਸੀਜ਼ਨ ੨ ਵਿਚ ਵੀ ਆਪਣੀ ਭਰਵੀਂ ਹਾਜ਼ਰੀ ਲਵਾਉਣ ਤੋਂ ਇਲਾਵਾਹਰਮਨ ਰੇਡੀਉ ਆਸਟ੍ਰੇਲੀਆ ਰਾਹੀਂ ਦੁਨੀਆ ਦੇ ਵੱਖ-ਵੱਖਕੋਨਿਆਂ ਵਿਚ ਵੱਸਦੇ ਪੰਜਾਬੀਆਂ ਨਾਲ ਗੂੜ੍ਹੀਆਂ ਸਾਂਝਾਂ ਪਾਚੁੱਕਿਆ ਹੈ।
ਵੈਸੇ ਤਾਂ ਉਸ ਨੂੰਪੰਜਾਬ ਦੀਆਂ ਅਨੇਕਾਂ ਸੰਸਥਾਵਾਂ ਵੱਲੋਂ ਸਨਮਾਨਿਤ ਕੀਤਾ ਗਿਆ ਹੈ, ਪਰ ਅਸਲੀ ਸਨਮਾਨ ਉਹ ਆਪਣੇਚਹੇਤਿਆਂ ਦਾ ਪਿਆਰ ਅਤੇ ਅਦਾਰਾ ‘ਪੰਜਾਬੀ ਜਾਗਰਣ’ਵੱਲੋਂ ਪੰਜਾਬੀ ਗਾਇਕੀ ਦੇ ਮਾਣ ਗੁਰਦਾਸ ਮਾਨ ਹੱਥੋਂ ਦਿਵਾਏ ਐਵਾਰਡ ਨੂੰ ਮੰਨਦਾ ਹੈ।
ਜਗਦੀਪ ਆਪਣੀਆਂਹੁਣ ਤੱਕ ਦੀਆਂ ਪ੍ਰਾਪਤੀਆਂ ਲਈ ਆਪਣੇ ਮਿੱਤਰ/ਪਿਆਰਿਆਂ ‘ਚੋਂ ਗੁਲਜ਼ਾਰ ਅਜ਼ੀਜ਼, ਜਗਦੇਵ ਬਰਾੜ,ਮਨਿੰਦਰ ਮੋਗਾ, ਯਾਦੂ ਭੁੱਲਰ, ਵੀਰੂ ਰੋਮਾਣਾ, ਸੁਖਵੀਰ ਜੋਗਾ, ਹਰਜੀਤ ਜੋਗਾ, ਨਰੇਸ਼ ਰੂਪਾਣਾ, ਸਰਬਜੀਤ ਸਾਬੀ,ਅਮਨਦੀਪ ਸਿੱਧੂ ਹਰਮਨ ਰੇਡੀਉ, ਬਲਜਿੰਦਰ ਚੀਮਾ, (ਆਸਟ੍ਰੇਲੀਆ), ਮਿੰਟੂ ਬਰਾੜ, ਹਰਮੰਦਰ ਕੰਗ,ਸ਼ੇਰ ਸਿੰਘ ਪੱਪੂ ਅਤੇ ਜਗਜੀਤ ਸਿੱਧੂ ਦੁਬਈ, ਹਰਦੀਪ ਸਿੱਧੂ, ਸੁਖਚੈਨ ਮੰਨੂ, ਪ੍ਰਿਤਪਾਲ ਚਹਿਲ,ਜਗਦੀਸ਼ ਦੀਸ਼ਾ, ਜਿੰਦਾ ਕੈਨੇਡਾ, ਚਰਨ ਗਿੱਲ ਕੈਨੇਡਾ,ਇਕਬਾਲ ਮੋਹਨ ਬਰਾੜ, ਜਗਤਾਰ ਅਕਲੀਆ ਅਤੇ ਜਗਰਾਜ ਸਿੰਘਮਲੇਸ਼ੀਆ ਆਦਿ ਵੱਲੋਂ ਹਰ ਕਦਮ ਤੇ ਮਿਲੇ ਸਹਿਯੋਗ ਦਾ ਜ਼ਿਕਰ ਬੜੇ ਮਾਣ ਨਾਲ ਕਰਦਾ ਹੈ।
ਰਿਟਾਇਰਡ ਡੀ.ਅੱੈਸ.ਪੀ. ਪਿਤਾ ਸੁਰਜੀਤ ਸਿੰਘ ਅਤੇ ਮਾਤਾ ਹਰਦੇਵ ਕੌਰ ਦਾ ਪੇਟਕਰੋੜੀ ਦਾ ਪੁੱਤ, ਸ਼ਹੀਦ ਹੌਲਦਾਰ ਸੁਖਵਿੰਦਰ ਸਿੰਘ, ਸ਼ੂਟਿੰਗ ਕੋਚ ਸਤਨਾਮ ਜੋਗਾ ਅਤੇ ਦਰਸ਼ਨ ਕੌਰ ਦਾਪਿਆਰਾ ਵੀਰ ਜਗਦੀਪ ਜੋਗਾ, ਆਪਣੀ ਜੀਵਨ ਸਾਥਣ ਜਗਮੀਤ ਕੌਰ, ਬੇਟੀ ਖ਼ੁਸ਼ਪ੍ਰੀਤਕੌਰ ਅਤੇ ਬੇਟੇ ਅਨਮੋਲ ਦੀਪ ਨਾਲ ਆਪਣੇ ਜੱਦੀ ਪਿੰਡ ਜੋਗਾ (ਮਾਨਸਾ) ਵਿਖੇ ਜ਼ਿੰਦਗੀ ਦੇ ਹੁਸੀਨ ਪਲਾਂ ਨੂੰ ਮਾਣ ਰਿਹਾ ਹੈ।
-ਸੁਖਵੀਰ ਜੋਗਾ
ਝੱਬਰ ਰੋਡ, ਜੋਗਾ- 1515 10 (ਮਾਨਸਾ), ਪੰਜਾਬ।
ਮੋਬਾਇਲ : 98150-13046
e-mail : sukhvirjoga0rediffmail.com