kh

ਰਿਸ਼ਤਾ………ਜਗਰੂਪ ਕੌਰ ਖ਼ਾਲਸਾ

ਰਿਸ਼ਤਾ ਤੇ ਹਰ ਰਿਸ਼ਤਾ ਹੁੰਦਾ,
ਹਰ ਰਿਸ਼ਤਾ ਇਨਸਾਨ ਦਾ ਰਿਸ਼ਤਾ !
ਇੱਕ ਰਿਸ਼ਤਾ ਜੋ ਸਦਾ ਸਲਾਮਤ,
ਭੈਣ ਭਰਾ ਇੱਕ ਜਾਨ ਦਾ ਰਿਸ਼ਤਾ !
ਇੱਕ ਰਿਸ਼ਤਾ ਦੁਨੀਆਂਦਾਰੀ ਦਾ,
ਉਹ ਹੈ ਜਾਣ ਪਹਿਚਾਣ ਦਾ ਰਿਸ਼ਤਾ !
ਇੱਕ ਰਿਸ਼ਤਾ ਯਾਦਾਂ ਨਾਲ ਜੁੜਦਾ,
ਉਹ ਹੁੰਦਾ ਮਹਿਮਾਨ ਦਾ ਰਿਸ਼ਤਾ !
ਇੱਕ ਰਿਸ਼ਤਾ ਜੋ ਦਿੱਲ ਨਾਲ ਜੁੜਦਾ,
ਉਹ ਹੈ ਪਿਆਰ ਦੀ ਸ਼ਾਨ ਦਾ ਰਿਸ਼ਤਾ !
ਇੱਕ ਰਿਸ਼ਤਾ ਜੋ ਸਦਾ ਪਵਿੱਤਰ,
ਉਹ ਹੈ ਧਰਮ ਇਮਾਨ ਦਾ ਰਿਸ਼ਤਾ !
ਇੱਕ ਰਿਸ਼ਤਾ ਜੋ ਸਭਨੂੰ ਮਿਲਦਾ,
ਉਹ ਹੁੰਦੈ ਭਗਵਾਨ ਦਾ ਰਿਸ਼ਤਾ !
ਰਿਸ਼ਤਾ ਤਾਂ ਹਰ ਰਿਸ਼ਤਾ ਹੁੰਦਾ,
ਹਰ ਰਿਸ਼ਤਾ ਇਨਸਾਨ ਦਾ ਰਿਸ਼ਤਾ !