ਵਿਅੰਗ:- ਲੰਡੂ ‘ਫਾਹਸ਼’ ਦਾ ਹਲਫੀਆ ਬਿਆਨ…………ਅਮਰ ‘ਸੂਫ਼ੀ’

a sufi( ਨੋਟ: ਲੰਡੂ ‘ਫਾਹਸ਼’ ਕੌਮੀ ਕੁੱਤ-ਪੁਣਾ ਸਨਮਾਨ ਪ੍ਰਾਪਤ ਗਾਇਕ ਹੈ)
ਕੱਦੂ ਦੇ ਵਿਚ. ਘੜ ਕੇ ਇਕ ਅੜਾ ਲਿਆ ਡੰਡਾ ਬਈ ..
ਨਾਲ.ਰਲਾ. ਲਿਆ. ਢੋਲਕ .ਲਈ..ਨੱਥੂ ਕਾ ਝੰਡਾ ਬਈ ..
ਦੂਹਰੇ. ਅਰਥਾਂ .ਵਾਲੇ..ਦਸ. ਵੀਹ..ਗੀਤ ਲਿਖਾ ਲਏ ਨੇ ..
ਤਾੜੀ .ਮਾਰਨ. ਵਾਲੇ. ਲੰਡੂ.. ਨਾਲ.. ਰਲਾਅ.. ਲਏ ਨੇ ..
ਸਾਜ਼ ..ਵਜਾਵਣ..ਵਾਲੇ.. ਸ਼ਹਿਰੋਂ.. ਮਿਲ .ਹੀ. ਜਾਂਦੇ ਨੇ .. …
ਸਾਰੇ… ਟੱਲੀ….ਹੁੰਦੇ… ‘ਨਾਗਣ’…ਮੋਟੀ… ਖਾਂਦੇ ..ਨੇ ..
ਇਕ.. ਨਖਰੇਲੋ.. ਅੱਲ੍ਹੜ.. ਬਿੱਲੀ ..ਗਾਵਣ .ਵਾਲੀ .ਹੈ ..
ਗਾਵਣ ..ਵੇਲੇ… ਅੱਖਾਂ… ਮਾਰ…ਰੀਝਾਵਣ.. ਵਾਲੀ..ਹੈ ..
ਅਧਨੰਗੀ.. ਜਿਹੀ ਹੋ .ਕੇ ਜਦ ਉਹ ਮੰਚ ‘ਤੇ ਆਉਂਦੀ ਹੈ ..
ਗਭਰੂ ..ਤਾਂ. ਕੀ .ਬੁੱਢਿਆਂ. ਨੂੰ .ਵੀ ਅੱਗ ਲਗਾਉਂਦੀ ਹੈ ..
ਗੰਦ ..ਖਿਲਾਰਨ. ਮੌਕੇ ..ਜਦ.. ਆਈ.. ‘ਤੇ .ਆ ਜਾਂਦੇ ..
ਗਾਣਾ ..ਸੁਣ ..ਕੇ.. ‘ਮੁੱਛਾਂ. ਵਾਲੇ’ ..ਨੀਵੀਂ.. ਪਾ.. ਜਾਂਦੇ ..
ਅਜਬ ਕਿਸਮ ਦੀ ਗਾਇਕੀ ਦੂਹਰੇ ਅਰਥ ਸੁਣਾਉਂਦੇ ਹਾਂ ..
ਅੱਲ੍ਹੜਾਂ.ਤਾਂਈੰ .ਮੁਫ਼ਤ. ‘ਚ ਆਪਾਂ ਇਸ਼ਕ਼ ਸਿਖਾਉਂਦੇ ਹਾਂ ..
ਗਾਲ੍ਹ…ਲਲਕਰਾ…ਰੇਪਾਂ..ਰੂਪਾਂ..ਦੀ…ਗੱਲ. ਕਰਦੇ..ਹਾਂ ..
ਸੱਭਿਆਚਾਰ..ਵਿਚਾਰੇ.. ਦੀ.. ਊਂ.. ਹਾਮੀ.. ਭਰਦੇ .ਹਾਂ ..
ਗਰਮਾ.. ਗਰਮ.. ਦੁਗਾਣੇ .ਬੋਲ .ਸੁਣਾਉਂਦੇ .ਹਾਂ ਮਿੱਤਰੋ ..
ਗਾਉਣਾ .ਕਾਹਦਾ. ਹੈ .ਬਸ. ਰੌਲਾ. ਪਾਉਂਦੇ. ਹਾਂ ਮਿੱਤਰੋ ..
ਲਿਸ਼ਕਣ…ਵਾਲੇ…ਝੱਗੇ ..ਉੱਤੇ ..ਝੱਗੀ…ਪਾ..ਲਈ. ਹੈ ..
ਪੱਗ .ਦਾ .ਟੌਰਾ .ਛੱਡ. ਕੇ. ਪੂਰੀ .ਟੌਹਰ .ਬਣਾ ਲਈ ਹੈ ..
ਬਿੱਲੋ.. ਨੂੰ.. ਵੀ..ਓਸੇ ..ਰੰਗ…ਦਾ..ਸੂਟ..ਸਵਾ..ਦਿੱਤੈ ..
ਛੇ .ਸੌ.. ਸੱਠਾਂ.. ਵਾਲਾ.. ਨਕਲੀ.. ਹਾਰ.. ਪਵਾ. ਦਿੱਤੈ ..
ਨਕ ਸੁਣਕਣ ਨਾ .ਜਾਣੇ ਉਸ ਤੋਂ ਇਸ਼ਕ ਕਰਾਉਂਦੇ ਹਾਂ ..
ਗਾਇਕੀ .ਦੇ .ਖੇਤਰ. ਵਿੱਚ ਨਵੀਆਂ ਪੈੜਾਂ ਪਾਉਂਦੇ ਹਾਂ ..
ਕਰਦੇ. ਪੇਸ਼. ਕੁੜੀ…ਨੂੰ..ਖੰਡ. ਖਿਡਾਉਣੇ. ਦੇ ਵਾਂਗਰ ..
ਪਿੰਡ .ਦਾ.. ਗਭਰੂ. ਹੁੰਦਾ .ਪੇਸ਼. ਪਰਾਹੁਣੇ. ਦੇ ਵਾਂਗਰ ..
ਹਰ .ਇਕ ਗੀਤ ‘ਚ .ਜੱਟ ਘੜੀਸੀ ਫਿਰਦੇ ਹਾਂ ਯਾਰੋ ..
ਕੰਜਰ-ਖਾਨਾ ..ਕਰਦੇ. ਡਾਢੇ ..ਚਿਰ.. ਦੇ…ਹਾਂ. ਯਾਰੋ ..
ਅਪਣਾ .ਤੋਰੀ ..ਫੁਲਕਾ. ਵਧੀਆ…ਚੱਲੀ .ਜਾਂਦਾ. ਹੈ ..
ਜੱਟ .ਵਿਚਾਰਾ .ਤਕੜਾ,. ਜਿਹੜਾ. ਝੱਲੀ .ਜਾਂਦਾ ਹੈ ..
ਦੋ .ਤਿੰਨ.. ਘੰਟੇ. ਗਾ .ਕੇ. ਅਪਣਾ. ਬੋਝਾ .ਭਰਦੇ ਹਾਂ ..
ਨਾਲੇ..ਕੁੜੀਆਂ..ਚਿੜੀਆਂ. ਨਾਲ..ਮਖੌਲਾਂ ਕਰਦੇ ਹਾਂ ..
ਲੁੱਚੇ.. ਗਾਇਕਾਂ. ਦਾ .ਬਾਬਾ..ਸੀ,.ਨਾਂ ਚਮਕੀਲਾ ਸੀ ..
ਗੋਲੀ.. ਮਾਰ. ਮੁਕਾ..’ਤਾ.. ਬੰਦਾ.. ਰੰਗ-ਰੰਗੀਲਾ ਸੀ ..
ਕੰਨੀਂ..ਹੱਥ ..ਲਗਾ… ਕੇ..ਹੀ.. ਨਾਂ.. ਉਸ.. ਦਾ. ਲੈਂਦੇ. ਹਾਂ ..
ਜਿਹੜਾ ਉਸ ਤੋਂ ਰਹਿ ਗਿਆ ਗੰਦ ਉਹ ਪਾਉਂਦੇ ਰਹਿੰਦੇ ਹਾਂ ..
ਕਿਹੜਾ..ਪੁੱਛਦੈ. ਯਾਰੋ ਅਜਕਲ ਗਾਇਕੀ ਸੁੱਚੀ. ਨੂੰ ..
ਨੇੜੇ…ਖੰਘਣ… ਦੇਈ…ਦਾ.. ਨਈੰ ..ਲੰਡੀ..ਬੁੱਚੀ ਨੂੰ ..
ਜਿੰਨਾ ..ਮਰਜ਼ੀ.. ਜੋਰ.. ਲਗਾ..ਲਓ. ਏਦਾਂ. ਗਾਵਾਂਗੇ ..
ਅਪਣੇ.. ਵਿਰਸੇ.. ਦੇ ..ਫੁਲ.. ਛੇਤੀ.. ਗੰਗਾ. ਪਾਵਾਂਗੇ ..
ਲੱਤ .ਕਿਸੇ ਦੀ, ਬਾਂਹ ਕਿਸੇ ਦੀ, ਗੀਤ ਬਣਾ ਲਈਦੈ ..
ਸੀ. ਡੀ.. ਕੱਢਣ..ਵੇਲੇ.. ਅਪਣਾ.ਨਾਂ..ਛਪਵਾ ਲਈਦੈ ..
ਵਿਰਸੇ..ਵੁਰਸੇ.. ਤੋਂ. ਕੀ ..ਲੈਣੈ,..ਨੋਟ. ਕਮਾਉਂਦੇ ਹਾਂ ..
ਭੁੱਖੇ…ਮਰਦੇ.. ਸਾਂ,.. ਕਾਰਾਂ. ‘ਤੇ. ਜਾਂਦੇ .ਆਉਂਦੇ ਹਾਂ ..
ਅਪਣੇ..ਗੀਤਾਂ.. ਦੇ. ਵਿਚ .ਤੇਜ਼. ‘ਮਸਾਲਾ’. ਹੁੰਦਾ ਹੈ ..
ਲੁੱਚ-ਪੁਣੇ ..ਦਾ .ਇਕ..ਵਧੀਆ. ਉਪਰਾਲਾ. ਹੁੰਦਾ ਹੈ ..
ਕਿਹੜਾ. ਹੈ .ਜੋ .ਸਾਡੀ ਗਾਇਕੀ ਤੋਂ ਪਰਭਾਵਤ ਨਈੰ ..
ਅਪਣੇ. ਮੂੰਹੋਂ .ਪ੍ਰਸ਼ੰਸ਼ਾ. ਦੀ.. ਅਪਣੀ .ਆਦਤ.. ਨਈੰ ..
ਅਪਣੇ ਜਿੰਨੀ. ਵਿਰਸੇ .ਦੀ .ਕੁਈ ਸੇਵਾ ਕਰਦਾ ਨਈੰ ..
ਲੱਗੇ. ਰਹਿਣਾ. ਹੈ. ਇਹ ਜਿੰਨੀ ਦੇਰ ਨਿਘਰਦਾ ਨਈੰ ..
ਗਾਲ੍ਹਾਂ ..ਕੱਢ, .ਮਖੌਲਾਂ .ਕਰ.. ਕੇ.. ਲੁੱਟੀ. ਜਾਂਦੇ. ਹਾਂ ..
ਨਾਲੇ..ਜੜ੍ਹ..ਵਿਰਸੇ..ਦੀ…ਮੂਲੋਂ ..ਪੁੱਟੀ.. ਜਾਂਦੇ.. ਹਾਂ ..
‘ਸੂਫ਼ੀ’ .ਸਾਡੇ…ਕੰਮ. ‘ਚ. ਐਵੇਂ.. ਲੱਤ .ਅੜਾਉਂਦਾ ਹੈ ..
ਬੰਦਾ .ਬਣ ਜਾ .ਨਈੰ .ਸਾਨੂੰ. ਸਮਝਾਉਣਾ..ਆਉਂਦਾ ਹੈ .. ……………..
0091 98555 43660……………… …..