JB pb

ਸ਼ਰਾਬ …………ਬਿੰਦਰ ਜਾਨ ਏ ਸਾਹਿਤ

ਗੱਲ ਸੋਲ਼ਾ ਆਨੇ ਸੱਚ ਹੈ
ਸ਼ਰਾਬ ਬੰਦੇ ਨੂੰ ਮਾਰਦੀ

ਹੱਸਦੇ ਵੱਸਦੇ ਮੈ ਵੇਖੀ
ਸ਼ਰਾਬ ਘਰ ਉਜਾੜ ਦੀ

ਹੱਦੋ ਵੱਧ ਪੀਣ ਜਿਹੜੇ
ਮੈ ਵੇਖੀ ਪੈਰ ਉਖਾੜ ਦੀ

ਇਹ ਜਹਿਰ ਦਿਮਾਗੀ ਏ
ਭਾਈ ਤੋਂ ਭਾਈ ਪਾੜ ਦੀ

ਇਹ ਸਮਝ ਨੂੰ ਖਾ ਜਾਂਦੀ
ਦਿਲ ਜਿਗਰ ਵੀ ਸਾੜਦੀ

ਅੋਰਤ ਦੀਆਂ ਸਧਰਾਂ ਨੂੰ
ਏ ਪੈਰਾਂ ਹੇਠ ਲਤਾੜ ਦੀ

ਘਰ ਨਿਤ ਦਾ ਕਲ਼ੇਸ ਬਣੇ
ਮਾਂ ਭੂਖੇ ਨਿਆਣੇ ਤਾੜਦੀ

ਵੱਢੇ ਜੁਰਮ ਵੀ ਹੋ ਜਾਦੇ
ਵੇਖੀ ਸੂਲੀ ਉਤੇ ਚਾੜਦੀ

ਮਹਿਲਾਂ ਚੋ ਚੁਕ ਕੇ ਇਹ
ਕੁਲੀਆਂ ਵਿਚ ਜਾ ਵਾੜਦੀ

ਕਈ ਰਾਜ ਉਗਲ ਜਾਦੇ
ਦਿਲ ਦੀ ਗਲ ਉਘਾੜ ਦੀ

ਇਹ ਸੋਣ ਸੁਹਾਵਣਾ ਨਹੀ
ਇਹ ਧੁਪ ਚੰਦਰੀ ਹਾੜ ਦੀ

ਬੱਚ ਸਕਦੈਂ ਬੱਚ ਬਿੰਦਰਾ
ਏ ਸਰਾਬ ਬੰਦੇ ਨੂੰ ਮਾਰਦੀ

ਬਿੰਦਰ ਜਾਨ ਏ ਸਾਹਿਤ