ਸਾਰੀ ਉਮਰ ਗਵਾ ਲਈ ਤੈਂæææ

ਬੁੱਢੇ ਅੰਕਲ ਨੇ ਆਪਣੇ ਪੁੱਤਰ ਨੇ ਫ਼ੋਨ ਕੀਤਾ ਸੀ, “ਬੇਟਾ ਘਰ ਗੈਸਟ ਆਇਆ ਐæææਚਾਹ ਪੱਤੀ ਮੁੱਕੀ ਹੋਈ ਆæææਕੰਮ ਖ਼ਤਮ ਕਰਕੇ ਆਉਣ ਲੱਗਾ ਲੈਂਦਾ ਆਵੀਂ æææਬਰੈਡ ਵੀ ਲਿਆਉਣੇ ਨੇ ।”
ਮੁੰਡੇ ਨੇ ਸਾਫ਼ ਹੀ ਆਖ ਸੁਣਾ ਦਿੱਤਾ ਸੀ, “ਡੈਡ, ਮੇਰੇ ਕੋਲ ਬਿਲਕੁਲ ਵਕਤ ਨਹੀਂæææਤੇਰਾ ਗੈਸਟ ਆਇਆ ਐæææ ਏਹ ਤੇਰੀ ਸਿਰਦਰਦੀ ਆæææਜੋ ਸਮਾਨ ਚਾਹੀਦਾ ਆ, ਤੂੰ ਲੈ ਆ ਆਪੇæææਮੈਂ ਆਪਣਾ ਆਪ ਬਾਹਰੋ ਖਾ ਕੇ ਆਵਾਂਗਾæææ।”
ਅੰਕਲ ਨੇ ਸਿਰਫ਼ ਏਨਾ ਕਿਹਾ ਸੀ, “ਓਕੇ ਬੇਟਾ, ਧੰਨਵਾਦ ।”
ਤੇ ਮੈਂ ਤੇ ਅੰਕਲ ਘਰੋਂ ਬਾਹਰ ਆ ਗਏ ਸਾਂ। ਅੰਕਲ ਆਖ ਰਿਹਾ ਸੀ, “ਬੇਟਾ ਏਥੇ ਕਿਸੇ ਨੂੰ ਕਿਸੇ ਦੀ ਚਿੰਤਾ ਨਹੀਂæææਮੇਰੇ ਪੁੱਤਰ ਨੇ ਸਾਫ਼ ਹੀ ਆਖ ਦਿੱਤਾ ਐ ਕਿ ਤੇਰਾ ਗੈਸਟ ਆਇਆ ਐæææਉਸ ਲਈ ਤੂੰ ਹੀ ਲਿਆਉਣਾ ਐæææਜੋ ਕੁਝ ਵੀ ਲਿਆਉਣਾ ਐæææਚੱਲ ਆਪਾਂ ਲੈ ਆਉਂਦੇ ਆਂæææ।”
ਅਸੀਂ ਪੰਜ-ਸੱਤ ਮਿੰਟ ਤੁਰਦੇ ਗਏ ਤੇ ਬੱਸ ਅੱਡਾ ਆ ਗਿਆ। ਦੋ ਮਿੰਟ ਵੀ ਨਹੀਂ ਖੜ੍ਹਨਾ ਪਿਆ ਕਿ ਦੋ-ਮੰਜ਼ਿਲੀ ਲਾਲ ਲਾਰੀ ਆ ਗਈ ਤੇ ਅਸੀਂ ਉੱਤਲੇ ਪਾਸੇ ਜਾ ਬੈਠੈ। ਲੱਗਿਆ ਕਿ ਜਿਵੇਂ ਸੜਕੀ ਝੁਲੇ ਵਿੱਚ ਬੈਠ ਗਏ ਹਾਂ। ਦਸ ਮਿੰਟ ਦੇ ਸਫ਼ਰ ਬਾਅਦ ਇੱਕ ਬਜ਼ਾਰ ਵਿੱਚ ਜਾ ਉਤਰ੍ਹੇ। ਬਰੈਡ ਤੇ ਚਾਹ ਪੱਤੀ ਦੇ ਪੈਕਟ ਲਏ। ਅੰਕਲ ਨੇ ਆਖਿਆ,”ਲੈ ਹੁਣ ਲਗਦੇ ਹੱਥ ਸਬਜ਼ੀ ਵੀ ਕੁਝ ਨਾ ਕੁਝ ਲੈ ਹੀ ਜਾਂਦੇ ਆਂ।” ਉਸਨੇ ਦੋ ਵੱਡੇ ਬੈਂਗਣ ਚੁੱਕੇ ਤੇ ਲਿਫ਼ਾਫੇ ਵਿੱਚ ਪਾਏ। ਹਰੀਆਂ ਮਿਰਚਾਂ, ਧਣੀਆਂ ਤੇ ਅਧਰਕ ਵੀ ਚੁੱਕ ਕੇ ਚੁੱਕ ਕੇ ਵੱਖ-ਵੱਖ ਲਿਫ਼ਾਫਿਆਂ ਵਿੱਚ ਪਾਇਆ, ਪੈਸੇ ਦਿੱਤੇ ਤੇ ਘਰ ਮੁੜ ਆਏ।
ਵਲੈਤ ਦੀ ਅਨੋਖੀ ਤੇ ਤੇਜ਼ ਰਫ਼ਤਾਰ ਮਸ਼ੀਨੀ ਜ਼ਿੰਦਗੀ ਬਾਰੇ ਉਥੇ ਪੁਰਾਣੇ ਵੱਸੇ ਲੋਕਾਂ ਦੇ ਅਨੁਭਵ ਤੇ ਤਜੱਰਬੇ ਬਹੁਤ ਵੱਖਰੇ ਤੇ ਭਾਂਤ-ਸੁਭਾਂਤੇ ਹਨ। ਬੁੱਢੇ ਅੰਕਲ ਦੀ ਘਰ ਵਾਲੀ ਨੂੰ ਚਲਾਣਾ ਕੀਤਿਆਂ ਪੰਦਰਾਂ ਸਾਲ ਹੋ ਚੁੱਕੇ ਸਨ। ਬਾਕੀ ਬੱਚੇ ਬੜੀ ਦੇਰ ਦੇ ਜੁਦਾ-ਜੁਦਾ ਆਪਣੇ-ਆਪਣੇ ਟਿਕਾਣਿਆ ‘ਤੇ ਜਾ ਚੁੱਕੇ ਸਨ ਤੇ ਅੰਕਲ ਦਾ ਛੋਟਾ ਪੁੱਤਰ ਹੀ ਉਸ ਕੋਲ ਰਹਿੰਦਾ ਸੀ। ਉਸਦੀ ਉਮਰ ਵੀ ਹੁਣ ਚਾਲੀਆਂ ਤੋਂ ਟੱਪ ਚੱਲੀ ਸੀ, ਗੋਰੀ ਨਾਲ ਵਿਆਹ ਹੋਇਆ ਸੀ, ਜੋ ਸਿਰਫ਼ ਦੋ ਮਹੀਨੇ ਹੀ ਨਿਭ ਸਕਿਆ ਸੀ ਤੇ ਹੋਰ ਵਿਆਹ ਕਰਵਾਉਣ ਬਾਰੇ ਉਸ ਨੇ ਹਾਮੀਂ ਨਹੀ ਸੀ ਅਜੇ ਭਰੀ। ਅੰਕਲ ਨੇ ਉਸਨੂੰ ਇੱਕ ਦੋ ਵਾਰ ਕਿਹਾ ਸੀ ਤਾਂ ਇੱਕ ਦਿਨ ਉਸਨੇ ਆਖ ਹੀ ਦਿੱਤਾ ਸੀ ਕਿ ਡੈਡ ਮੇਰੀ ਨਿੱਜੀ ਜ਼ਿੰਦਗੀ ਦਾ ਅਹਿਮ ਫੈਸਲਾ ਮੈਂ ਆਪੇ ਕਰਾਗਾਂ ਤੇ ਉਸ ਦਿਨ ਤੋਂ ਅੰਕਲ ਨੇ ਉਸਨੂੰ ਕਦੇ ਨਹੀਂ ਸੀ ਵਿਆਹ ਲਈ ਕਿਹਾ। ਉਸਦੇ ਬਾਕੀ ਭੈਣ ਭਰਾ ਵੀ ਉਸਨੂੰ ਵਿਆਹ ਲਈ ਨਹੀ ਸੀ ਕਹਿੰਦੇ। ਮੁੰਡੇ ਦੇ ਸੁਭਾਅ ਵਿੱਚ ਦਿਨੋਂ ਦਿਨ ਤਲਖੀ ਆਉਂਦੀ ਜਾਂਦੀ ਸੀ। ਉਹ ਅੰਦਰੇ-ਅੰਦਰ ਤਲਖੀ ਪੀੰਂਦਾ ਰਹਿੰਦਾ। ਚੁੱਪ ਹੀ ਰਹਿੰਦਾ ਸੀ। ਆਪਣੇ ਬਾਪ ਨਾਲ ਉਹ ਹਫ਼ਤੇ ਵਿੱਚ ਇੱਕ ਅੱਧ ਵਾਰੀ ਹੀ, ਉਹ ਵੀ ਲੋੜ ਪੈਣ ‘ਤੇ ਹੀ ਬੋਲਦਾ ਸੀ। ਉਸਦੇ ਮੱਥੇ ਵੀ ਹਫ਼ਤੇ ਵਿੱਚ ਵੀ ਉਹ ਵੱਧ ਤੋਂ ਵੱਧ ਚਾਰ ਪੰਜ ਵਾਰੀ ਲਗਦਾ ਸੀ। ਜਦ ਉਹ ਕੰਮ ‘ਤੋਂ ਘਰ ਆਉਂਦਾ ਸੀ ਤਾਂ ਅੰਕਲ ਸੁੱਤਾ ਹੁੰਦਾ ਸੀ। ਜਦੋਂ ਉਹ ਦੁਪਿਹਰੇ ਕੰਮ ‘ਤੇ ਜਾਂਦਾ ਸੀ, ਤਾਂ ਅੰਕਲ ਡੇ-ਸੈਂਟਰ ਗਿਆ ਹੁੰਦਾ ਸੀ। ਅੰਕਲ ਆਥਣੇ ਰੋਟੀ ਨਹੀਂ ਸੀ ਖਾਂਦਾ। ਥੋੜਾ ਸਲਾਦ ਤੇ ਸਕੌਚ ਦਾ ਇੱਕ ਮੋਟਾ ਜਿਹਾ ਪੈੱਗ ਪੀਂਦਾ ਤੇ ਛੇਤੀ ਸੌਂ ਜਾਂਦਾ। ਸਵੇਰ ਦੀ ਰੋਟੀ ਉਹ ਗੁਰੂ ਘਰੋਂ ਖਾ ਕੇ ਡੇ-ਸੈਂਟਰ ਜਾਣ ਵਾਲੀ ਬੱਸ ਫੜ੍ਹਦਾ ਸੀ। ਮੁੰਡਾ ਬਾਹਰੋਂ ਹੀ ਖਾ ਪੀ ਲੈਂਦਾ ਸੀ। ਕਿਸੇ ਨੂੰ ਬਨਾਉਣ-ਪਕਾਉਣ ਦਾ ਰਤਾ ਫਿਕਰ ਨਹੀਂ ਸੀ। ਰਸੋਈ ਦੇ ਚੁੱਲ੍ਹੇ ਚਿਰਾਂ ਤੋਂ ਠੰਢੇ ਪਏ ਸਨ।
ਮੈਂ ਬੜੇ ਧਿਆਨ ਨਾਲ ਦੇਖਿਆ ਕਿ ਉਹਨਾਂ ਦੀ ਰਸੋਈ ਵਿੱਚ ਕਿੰਨੇ-ਕਿੰਨੇ ਸਾਲਾਂ ਤੋਂ ਵਸਤਾਂ (ਭਾਂਡੇ ਤੇ ਡੱਬੇ) ਜਿਉਂ ਦੇ ਤਿAਂ ਹੀ ਪਏ ਸਨ ਤੇ ਕਿਸੇ ਨੇ ਉਹਨਾਂ ਨੂੰ ਹੱਥ ਨਹੀਂ ਸੀ ਲਾਇਆ। ਇੱਥੇ ਮਿੱਟੀ ਜਾਂ ਗਰਦਾ ਤਾਂ ਨਹੀਂ ਸੀ ਉੱਡ-ਉੱਡ ਕੇ ਆਉਂਦਾ ਪਰ ਫਿਰ ਵੀ ਭਾਂਡੇ ਤੇ ਡੱਬਿਆਂ ਨੂੰ ਇੱਕ ਗੰਧ ਜਿਹੀ ਚੰਬੜੀ ਹੋਈ ਸੀ। ਇੱਕ ਦਿਨ ਮੈਂ ਅੰਕਲ ਨੂੰ ਕਿਹਾ ਸੀ ਕਿ ਮੈਂ ਅੱਜ ਉਸਨੂੰ ਵੇਸਣ ਦੀ ਰੋਟੀ ਬਣਾ ਕੇ ਦਿੰਦਾ ਹਾਂ ਤਾ ਇਹ ਸੁਣ ਕੇ ਅੰਕਲ ਦੀਆਂ ਅੱਖਾਂ ਵਿੱਚ ਚਮਕ ਆ ਗਈ ਤੇ ਚਿਹਰਾ ਵੀ ਖਿੜ ਪਿਆ ਸੀ। ਜਦ ਅੰਕਲ ਨੇ ਰੋਟੀ ਵਾਲ ਡੱਬਾ ਖੋਲ੍ਹਿਆ ਤਾਂ ਦੇਖਿਆ ਕਿ ਰੋਟੀ ਨੂੰ ਊਲੀ ਖਾ ਗਈ ਸੀ । ਇਹ ਰੋਟੀ ਬੜੇ ਦਿਨਾਂ ਤੋਂ ਪਈ ਹੋਈ ਸੀ। ਅੰਕਲ ਦਾ ਮਨ ਖਰਾਬ ਹੋ ਗਿਆ ਤੇ ਉਹ ਰੋਟੀ ਨੂੰ ਡਸਟਬਿਨ ਵਿੱਚ ਸੁੱਟ੍ਹ ਕੇ ਜਲਦੀ-ਜਲਦੀ ਹੱਥ ਧੋਣ ਲੱਗਿਆ। ਉਸਨੇ ਦੱਸਿਆ ਕਿ ਮਹੀਨਾ ਹੋ ਗਿਆ ਐæææਉਸਦੀ ਕੁੜੀ ਆਈ ਸੀ ਤੇ ਕੁਝ ਰੋਟੀਆਂ ਬਣਾ ਗਈ ਸੀ, ਉਹ ਕਈ ਦਿਨ ਇੱਕ ਰੋਟੀ ਕੱਢ ਕੇ ਖਾ ਲੈਂਦਾ ਰਿਹਾ ਸੀ ਤੇ ਇਹ ਵਧੀ ਪਈ ਰੋਟੀ ਖਰਾਬ ਹੋ ਗਈ ਸੀ। ਉਸ ਦਿਨ ਮੈਨੂੰ ਆਪਣੇ ਇੱਕ ਵਲੈਤੀਏ ਮਿੱਤਰ ਦੀ ਇੱਕ ਮਹਿਫਿਲ ਵਿੱਚ ਕਹੀ ਗੱਲ ਯਾਦ ਆਈ ਕਿ ਇੰਡੀਆ ਵਿੱਚ ਉਹਨਾਂ ਦਾ ਕੁੱਤਾ ਬੇਹੀ ਰੋਟੀ ਨਹੀ ਸੀ ਖਾਂਦਾ ਤਾਂ ਉਸਦੀ ਮਾਂ ਤਾਜ਼ੀ ਰੋਟੀ ਲਾਹ ਕੇ ਦਿੰਦੀ ਹੁੰਦੀ ਸੀ ਤੇ ਇਹ ਵਲੈਤ ਵਿੱਚ ਆਣ ਕੇ ਉਸਨੂੰ ਜਦ ਕਈ ਦਿਨਾਂ ਦੀ ਬੇਹੀ ਰੋਟੀ ਖਾਣੀ ਪਈ ਸੀ ਤਾਂ ਉਸ ਦਿਨ ਉਹ ਬਹੁਤ ਰੋਇਆ ਸੀ, ਉਸਨੂੰ ਆਪਣਾ ਘਰ, ਤਾਜ਼ੀ ਰੋਟੀ ਮਾਂ ਤੇ ਕੁੱਤਾ ਬਹੁਤ ਯਾਦ ਆਏ ਸਨ।
ਇੱਕ ਸ਼ਾਮ ਬੁੱਢੇ ਅੰਕਲ ਦੀਆਂ ਅੱਖਾਂ ਵਿੱਚ ਆਏ ਅੱਥਰੂਆਂ ਨੇ ਮੇਰਾ ਮਨ ਵੀ ਪਿੰਘਲਾ ਦਿੱਤਾ ਸੀ। ਉਸ ਦਿਨ ਅੰਕਲ ਨੇ ਸਕੌਚ ਦੇ ਦੋ ਵੱਡੇ ਪੈੱਗ ਲਾਏ ਸਨ। ਉਸਦੀ ਕਹੀ ਗੱਲ ਨੇ ਮੈਨੂੰ ਮੈਨੂੰ ਪਰਦੇਸੀਆਂ ਦੇ ਦੁੱਖਾ ਬਾਰੇ ਗੰਭੀਰਤਾ ਨਾਲ ਸੋਚਣ ਲਈ ਮਜਬੂਰ ਕਰ ਦਿੱਤਾ ਸੀ। ਉਸਨੇ ਕਿਹਾ,”ਮੇਰੀ ਵਾਈਫ਼ ਮਰੀ ਨੂੰ ਪੰਦਰਾਂ ਸਾਲ ਹੋ ਗਏ ਨੇæææਏਥੋਂ ‘ਕੱਲਾ ਗਿਆ ਸਾਂ ਉਸਦੇ ਫੁੱਲ ਲੈ ਕੇ ਤੇ ਡੇਢ ਹਫ਼ਤੇ ਬਾਅਦ ਵਾਪਿਸ ਆ ਗਿਆ ਸਾਂæææਅੱਜ ਤੀਕ ਨਹੀਂ ਗਿਆæææਸੱਚੀ ਗੱਲ ਐ ਨਾ ਦਿਲ ਕਰਦਾ ਐ ਜਾਣ ਨੂੰæææਪਿੱਛੇ ਵੀ ਕੀ ਰਹਿ ਗਿਆæææਭਾਈ ਮੇਰਾ ਕਦ ਦਾ ਮਰ ਗਿਆ ਸੀ ਤੇ ਭੈਣ ਨਾਲ ਦੁਸ਼ਮਣੀ ਵਰਗਾ ਕੰਮ ਬਣਿਆ ਪਿਆ ਐæææਜ਼ਮੀਨ ਭਾਣਜਿਆਂ ਨੇ ਦੱਬੀ ਹੋਈ ਆæææਸੱਚੀ ਗੱਲ ਅਸੀਂ ਪਰਦੇਸੀਆਂ ਨੇ ਗੁਆਇਆ ਬਹੁਤਾ ਕੁਛ ਆ ਤੇ ਕਮਾਇਆ ਘੱਟ ਆæææਏਹ ਕਾਹਦੀ ਜਿੰæਦਗੀ ਐ ਜੇ ਬੰਦਾ ਆਪਣੀ ਮਾਂ ਦਾ ਮੂੰਹ ਵੀ ਨਾ ਦੇਖ ਸਕੇ ਆਖਰੀ ਵਾਰ ਤੇ ਮਾਂ ਵੀ ਢਿੱਡ ‘ਚ ਲੈ ਕੇ ਮਰ ਜਾਏ ਕਿ ਪੁੱਤਰ ਕਦੋਂ ਆਵੇਗਾ ਪਰਦੇਸੋਂ ਤੇ ਇੱਥੇ ਬਹੁਤ ਅਜਿਹੇ ਲੋਕ ਹੈਗੇ ਐ ਜਿੰਨ੍ਹਾਂ ਦੇæææਕਿਸੇ ਦੀ ਮਾਂ ਤੇ ਕਿਸੇ ਦਾ ਪਿਓ ਤੇ ਕਿਸੇ ਦਾ ਭਰਾ ਤੁਰਗੇ ਤੇ ਉਹ ਏਥੇ ਪੱਥਰਾਂ ਦੇ ਦੇਸ਼ ਵਿੱਚ ਬੈਠੇ ਧਾਹਾਂ ਮਾਰਦੇ ਰਹੇæææਆਖਰੀ ਵਾਰ ਦੀ ਮਿਲਣੀ ਲਈ ਜਾ ਈ ਨਹੀਂ ਸਕੇæææਏਹੋ ਝੋਰਾ ਸਾਰੀ ਉਮਰਾ ਦਾ ਦਿਲ ਵਿੱਚੋਂ ਮੁਕਦਾ ਈ ਨਹੀਂæææਅਜੇ ਸਾਨੂੰ ਉਧਰਲੇ ਲੋਕ ਕਹਿੰਦੇ ਨੇ ਕਿ ਵਲੈਤੀਏ ਸੁਰਗ ‘ਚ ਰਹਿੰਦੇ ਐæææਇਹਨਾਂ ਨੂੰ ਕੋਈ ਫ਼ਿਕਰ-ਫਾਕਾ ਨਹੀਂ ਐæææਜੇ ਜਾਈਦਾ ਐ ਤਾਂ ਹਰ ਕੋਈ ਮਤਲਬ ਦੀ ਨੀਤ ਨਾਲ ਆਣ ਕੇ ਮਿਲਦਾ ਐæææਕੋਈ ਕਹਿੰਦਾ ਐ ਸਾਡਾ ਮੁੰਡਾ ਜਾਂ ਕੁੜੀ ਮੰਗਵਾ ਲਓ ਵਲੈਤ ਵਿੱਚæææਕੋਈ ਪੈਸਿਆਂ ਦੀ ਮੰਗ ਕਰਦਾ ਐæææਜੇ ਕਿਸੇ ਨੂੰ ਸੱਚੀ ਗੱਲ ਕਹੀਏ ਵਈ ਕੁਝ ਨਹੀਂ ਪਿਆ ਜੇ ਵਲੈਤ ਵਿੱਚ ਤਾਂ ਰੁੱਸ ਜਾਂਦੇ ਨੇ ਤੇ ਕਹਿੰਦੇ ਨੇ ਕਿ ਤੁਸੀਂ ਕਿਉਂ ਗਏ ਸੀ? ਤੁਸੀਂ ਫਿਰ ਵਾਪਿਸ ਕਿਉਂ ਨਹੀਂ ਮੁੜਦੇ?ਸਾਡੀ ਗੱਲ ਬੇਟਾ ਧੋਬੀ ਦੇ ਕੁੱਤੇ ਵਾਲੀ ਆææਨਾ ਏਧਰ ਆਣ ਕੇ ਵੱਸ ਸਕਦੇ ਆਂ ਤੇ ਓਧਰ ਜਿਹੜੇ ਦਿਹਾੜੇ ਕੱਟ ਰਹੇ ਆਂ ਉਹ ਤੂੰ ਵੇਖ ਈ ਚੱਲਿਆ ਐਂæææਲੋਕਾਂ ਨੇ ਆਣ ਕੇ ਸਖ਼ਤ ਮਿਹਨਤਾਂ ਕਰਕੇ ਆਪਣੇ ਕਾਰੋਬਾਰ ਵੀ ਸੈੱਟ ਕਰ ਲਏæææਕੱਖਾਂ ਵਾਲੇ ਲੱਖਾਂ ਦੇ ਹੋ ਗਏ ਪਰ ਮਨਾਂ ਅੰਦਰ ਇੱਕ ਬੈਚੈਨਗੀ ਨੇ ਵਾਸਾ ਕਰ ਲਿਆæææਬੰਦਾ ਮਸ਼ੀਨ ਨਾਲ ਰਹਿ ਕੇ ਮਸ਼ੀਨ ਹੋਕੇ ਰਹਿ ਗਿਆæææਬੇਟਾ ਸਾਡੇ ਐਥੇ ਇੱਕ ਗਵੱਈਆ ਰਹਿੰਦਾ ਐ ਕੰਗ਼ææeੈ ਐੱਸ ਕੰਗ਼ææਬੜੇ ਸਾਲ ਪਹਿਲਾਂ ਉਹਨੇ ਇੱਕ ਗੀਤ ਗਾਇਆ ਸੀæææਉਹ ਗੀਤ ਮੈਨੂੰ ਬੜਾ ਚੰਗਾ ਲਗਦਾ ਐæææਲੈ ਤੈਨੂੰ ਵੀ ਸੁਣਾਵਾਂæææਤੇ ਅੰਕਲ ਗਾਉਣ ਲੱਗਿਆ:
ਸਾਰੀ ਉਮਰ ਗਵਾ ਲਈ ਤੈਂ
ਜਿੰਦੜੀਏ ਕੁਝ ਨਾ ਜਹਾਨ ਵਿੱਚੋਂ ਖੱਟਿਆæææ