FB_IMG_1530210391325

ਸਾਹਾਂ ਦੇ ਸੁਰ ਨਾਲ ਸ੍ਰੋਤੇ ਕੀਲਦਾ ਛੈਲ ਛਬੀਲਾ ਗੱਭਰੂ: ਗੁਰਪ੍ਰੀਤ ਸਿੰਘ

ਲੇਖਕ: ਅੰਗਰੇਜ ਸਿੰਘFB_IMG_1530210502305
ਦੁਬਈ ਦੇ ਰੇਤਲੇ ਿਟੱਿਬਆ ਿਵੱਚ ਲੋਕ ਸਾਜ਼ਾਂ ਨਾਲ ਰੌਣਕਾ ਲਾਉਣ ਵਾਲਾ ਨੌਜਵਾਨ ਸ੍ਰ ਗੁਰਪ੍ਰੀਤ ਿਸੰਘ ਅਲਗੋਜ਼ਾ ਵਾਦਕ ਤਕਰੀਬਨ ਸਾਰੇ ਹੀ ਪੰਜਾਬੀ ਫੋਕ ਸਾਜ਼ਾਂ ਦੀ ਜੁਗਲਬੰਦੀ ਿਤਆਰ ਕਰਨ ਿਵੱਚ ਮਾਿਹਰ ਹੈ। ਬਹੁਤ ਹੀ ਿਮਲਾਪੜੇ ਤੇ ਜਮੀਨ ਨਾਲ ਜੁੜੀ ਹੋਈ ਸ਼ਖਸ਼ੀਅਤ ਸ. ਗੁਰਪ੍ਰੀਤ ਿਸੰਘ ਅਲਗੋਜ਼ਾ ਦਾ ਬਚਪਨ ਿਵੱਚ ਹੀ ਲੋਕ ਸਾਜ਼ਾ ਨਾਲ ਿਪਆਰ ਪੈ ਿਗਆ ਤੇ ਿਪਆਰ ਵੀ ਐਸਾ ਿਪਆ ਿਕ ਉਨ੍ਹਾਂ ਨੇ ਲੋਕ ਸਾਜ਼ਾਂ ਨੂੰ ਿਸੱਖ ਕੇ ਆਪਣੀ ਰੂਹ ਿਵੱਚ ਵਸਾਉਣ ਲਈ ਬਹੁਤ ਹੀ ਕਰੜੀ ਤਪੱਿਸਆ ਸ਼ੁਰੂ ਕਰ ਿਦੱਤੀ। ਿਪੰਡ ਦੇ ਬੋਹੜ ਥੱਲੇ ਬਣੀਆ ਥੜੇ ਵਾਲੀਆਂ ਸਟੇਜਾ ਤੋਂ ਲੈ ਕੇ ਅੰਤਰਰਾਸ਼ਟਰੀ ਰੰਗ ਬਰੰਗੀਆ ਲਾਈਟਾਂ ਵਾਲੀਆਂ ਸਟੇਜਾਂ ਤੱਕ ਪੇਸ਼ਕਾਰੀਆਂ ਕਰਨ ਵਾਲਾ ਿੲਹ ਨੌਜਵਾਨ ਆਪਣੀ ਕਲਾ ਦਾ ਲੋਹਾ ਮੰਨਵਾ ਚੁੱਕਾ ਹੈ।

ਗੁਰਪ੍ਰੀਤ ਸਿੰਘ ਦੇ ਸੰਘਰਸ਼ ਦੀ ਗਵਾਹ ਪੁਰਾਣੀ ਤਸਵੀਰ

ਗੁਰਪ੍ਰੀਤ ਸਿੰਘ ਦੇ ਸੰਘਰਸ਼ ਦੀ ਗਵਾਹ ਪੁਰਾਣੀ ਤਸਵੀਰ


ਸ. ਗੁਰਪ੍ਰੀਤ ਿਸੰਘ ਦੱਸਦਾ ਹੈ ਿਕ ਛੋਟੇ ਹੁੰਿਦਆ ਉਹ ਆਪਣੇ ਦਾਦਾ ਜੀ ਨਾਲ ਦੁਿਪਹਰ ਨੂੰ ਲੰਮੇ ਿਪਆ ਰੇਡੀਉ ’ਤੇ ਚਲ ਰਹੇ ਗੁਰਮੀਤ ਬਾਵਾ ਦੇ ਗੀਤ ਿਵੱਚ ਅਲਗੋਜੇ ਵੱਜਦੇ ਸੁਣ ਿਰਹਾ ਸੀ ਉਸ ਵੇਲੇ ਉਸ ਨੇ ਆਪਣੇ ਦਾਦਾ ਜੀ ਨੂੰ ਪੁੱਿਛਆ ਿਕ ਿੲਹ ਕੀ ਵੱਜ ਿਰਹਾ ਹੈ। ਦਾਦਾ ਜੀ ਦੇ ਦੱਸਣ ’ਤੇ ਿਕ ਿੲਹ ਅਲਗੋਜੇ ਹਨ ਉਸ ਨੇ ਅਲਗੋਿਜਆਂ ਦੀ ਮੰਗ ਦਾਦਾ ਜੀ ਅੱਗੇ ਰੱਖ ਿਦੱਤੀ। ਸ. ਗੁਰਪ੍ਰੀਤ ਿਸੰਘ ਦੇ ਦੱਸਣ ਮੁਤਾਬਕ ਲੱਕੜ ਦੇ ਚੋਟੀ ਦੇ ਕਾਰੀਗਰ ਉਨ੍ਹਾਂ ਦੇ ਦਾਦਾ ਜੀ ਨੇ ਆਪਣੀ ਵਰਕਸ਼ਾਪ ਿਵੱਚ ਉਸਨੂੰ ਅਲਗੋਜੇ ਿਤਆਰ ਕਰ ਕੇ ਿਦੱਤੇ ਿਜੰਨਾਂ ਿਵੱਚ ਉਸਨੇ ਪਿਹਲਾਂ ਫੂਕਾਂ ਮਾਰੀਆਂ ਪਰ ਿੲਹ ਅਲਗੋਜੇ ਪੂਰੀ ਤਰ੍ਹਾਂ ਨਾਲ ਵੱਜਣ ਦੇ ਕਾਿਬਲ ਨਹੀਂ ਸਨ। ਹੋਲੀ ਹੋਲੀ ਿੲਹ ਸ਼ੌਕ ਪੂਰੀ ਤਰਾ ਉਸਦੀ ਰੂਹ ਿਵੱਚ ਘੁਲ ਿਗਆ।
ਆਪਣੇ ਸੁਰੂਆਤੀ ਿਦਨਾਂ ਿਵੱਚ ਸਭ ਤੋਂ ਪਿਹਲਾਂ ਸ. ਮੰਗਲ ਿਸੰਘ ਜੀ ਸੁਨਾਮੀ ਦੇ ਭਤੀਜੇ ਸ. ਮਲਕੀਤ ਿਸੰਘ ਜੀ ਤੋ ਅਲਗੋਜੇ ਵਜਾਉਣ ਦੀ ਮੁੱਡਲੀ ਿਸੱਿਖਆ ਲਈ। ਿੲਸ ਤੋਂ ਬਾਅਦ ਉਸਤਾਦ ਮੋਤੀ ਰਾਮ ਜੀ ਪਿਟਆਲੇ ਵਾਲੇ, ਪੋ ਮੇਜਰ ਿਸੰਘ ਜੀ ਤੋਂ ਅਲਗੋਿਜਆ ਿਵੱਚ ਮੁਹਾਰਤ ਹਾਿਸਲ ਕੀਤੀ। ਿੲਸ ਤੋਂ ਿੲਲਾਵਾ ਮਾਸਟਰ ਤਾਰਾ ਚੰਦ ਜੀ ਨਾਲ ਰਿਹ ਕੇ ਉਨ੍ਹਾਂ ਦੀ ਸੰਗਤ ਕੀਤੀ ਅਤੇ ਨਾਲ ਉਨ੍ਹਾਂ ਕੋਲੋਂ ਅਲਗੋਿਜਆਂ ਿਵੱਚ ਹੋਰ ਗੁਰ ਿਸੱਖੇ। ਪੰਜਾਬੀ ਲੋਕ ਸਾਜ਼ਾਂ, ਲੋਕ ਨਾਚਾਂ ਿਵੱਚ ਪੰਜਾਬੀ ਯੂਨੀਵਰਸਟੀ ਪਿਟਆਲਾ ਵੱਲੋਂ ਗੋਲਡ ਮੈਡਲ ਹਾਿਸਲ ਕਰ ਚੁੱਕੇ ਿੲਸ ਨੌਜਵਾਨ ਕਲਾਕਾਰ ਨੇ ਿਵਦੇਸ਼ਾਂ ਦੀ ਧਰਤੀ ਉੱਤੇ ਆਪਣੀ ਕਲਾ ਦਾ ਲੋਹਾ ਮਨਵਾਉਿਦਆਂ ਵਰਲਡ ਕੰਪੀਟੀਸ਼ਨ ਿੲੰਗਲੈਡ ਿਵੱਚ ਿਤੰਨ ਵਾਰ ਿਹੱਸਾ ਿਲਆ। 2009 ਿਵੱਚ ਤਾਬੇ ਦਾ ਮੈਡਲ ਿੲਸ ਨੌਜਵਾਨ ਦੀ ਝੋਲੀ ਿਪਆ 2008 ਿਵੱਚ ਪੰਜਾਬੀ ਯੂਨੀਵਰਸੀਟੀ ਪਿਟਆਲਾ ਿਵਖੇ ਬੈਸਟ ਅਲਗੋਜ਼ਾ ਵਾਦਕ ਸਨਮਾਨ ਨਾਲ ਿੲਸ ਨੌਜਵਾਨ ਨੂੰ ਿਨਵਾਿਜ਼ਆ ਿਗਆ। ਿੲੰਗਲੈਡ ਿਵਖੇ ਹੋਏ ਕੰਪੀਟੀਸ਼ਨ ਿਵੱਚ ਭਾਗ ਲੈਣ ਦਾ ਮੌਕਾ ਦੇਣ ਲਈ ਉਹ ਸ. ਗੁਰਸੇਵਕ ਿਸੰਘ ਿਸੱਧੂ (ਫੌਜੀ) ਦਾ ਬਹੁਤ-ਬਹੁਤ ਧੰਨਵਾਦੀ ਹੈ। ਦੁਬਈ ਿਵਖੇ ਆਪਣੀ ਰੋਜ਼ੀ ਰੋਟੀ ਲਈ ਟਰੱਕ ਡਰਾਈਵਰ ਦਾ ਕੰਮ ਕਰਨ ਵਾਲੇ ਿੲਸ ਨੌਜਵਾਨ ਨੇ ਆਪਣੇ ਕੰਮ ਦੇ ਨਾਲ ਪੰਜਾਬੀ ਸੱਿਭਆਚਾਰ ਦੀ ਸੇਵਾ ਕਰਨਾ ਦੁਬਈ ਆ ਕੇ ਵੀ ਜਾਰੀ ਰੱਿਖਆ। ਛੁੱਟੀ ਵਾਲੇ ਿਦਨ ਿੲਸ ਨੌਜਵਾਨ ਨੇ ਬੱਿਚਆਂ ਨੂੰ ਭੰਗੜੇ ਦੀਆਂ ਿਨਸ਼ਕਾਮ ਕਲਾਸਾਂ ਦੇਣੀਆਂ ਸ਼ੁਰੂ ਕੀਤੀਆਂ, ਿਜਸ ਿਵੱਚ ਬਹੁਤ ਸਾਰੇ ਬੱਿਚਆਂ ਨੂੰ ਅਸਲ ਭੰਗੜੇ ਿਵੱਚ ਿਨੰਪੁਨ ਕੀਤਾ। ਦੁਬਈ ਿਵਖੇ ਹੋਏੇ ਵੱਖ ਵੱਖ ਪ੍ਰੋਗਰਾਮਾਂ ਿਵੱਚ ਆਪਣੀਆਂ ਿਨਸ਼ਕਾਮ ਸੇਵਾਵਾਂ ਿਬਨਾ ਿਕਸੇ ਲਾਲਚ ਤੋਂ ਿੲਸ ਨੌਜਵਾਨ ਨੇ ਿਦੱਤੀਆ।ਸਾਰਾ ਿਦਨ ਟਰੱਕ ਚਲਾਉਣਾ ਿਫਰ ਜਾ ਕੇ ਭੰਗੜੇ ਦੀਆਂ ਕਲਾਸਾਂ ਲਾਉਣੀਆਂ ਤੇ ਅਲਗੋਜੇ ਤੇ ਫੋਕ ਸਾਜ਼ਾ ਦੀਆਂ ਪੇਸ਼ਕਾਰੀਆਂ ਕਰਨੀਆਂ ਿਬਨਾ ਜਨੂੰਨੀ ਜਜ਼ਬੇ ਤੋਂ ਸੰਭਵ ਨਹੀਂ ਹਨ। ਉੱਚੇ ਲੰਮੇ ਕੱਦ, ਦਰਸ਼ਨੀ ਦਾਹੜੇ ਅਤੇ ਪ੍ਰਭਾਵਸ਼ਾਲੀ ਸ਼ਖਸ਼ੀਅਤ ਵਾਲੇ ਨੌਜਵਾਨ ਸ. ਗੁਰਪ੍ਰੀਤ ਿਸੰਘ ਦਾ ਕਿਹਣਾ ਹੈ ਿਕ ਲੋਕ ਸਾਜ਼ਾਂ ਦੇ ਕਲਾਕਾਰਾਂ ਦੀ ਆਰਿਥਕ ਹਾਲਤ ਬਹੁਤੀ ਚੰਗੀ ਨਹੀਂ ਿਜਸ ਤੋਂ ਉਹ ਬਹੁਤ ਿਚੰਤਤ ਰਿਹਦਾ ਹੈ। ਉਹ ਕਿਹੰਦਾ ਹੈ ਿਕ ਬਹੁਤ ਹੀ ਿਮਹਨਤ ਅਤੇ ਲਗਨ ਨਾਲ ਸਾਡੇ ਪੁਰਿਖਆਂ ਨੇ ਲੋਕ ਸਾਜ਼ਾਂ ਦੀ ਖੋਜ ਕਰ ਕੇ ਉਨ੍ਹਾਂ ਨੂੰ ਪੰਜਾਬੀ ਸੱਿਭਆਚਾਰ ਦੇ ਖਜ਼ਾਨੇ ਿਵੱਚ ਜੋਿੜਆ। ਪਰ ਿੲਹ ਬੜੇ ਦੁੱਖ ਦੀ ਗੱਲ ਹੈ ਿਕ ਅੱਜ ਿੲਹ ਖਜ਼ਾਨਾ ਖਤਮ ਹੋ ਿਰਹਾ ਹੈ ਅਤੇ ਉਹ ਿਦਨ ਦੂਰ ਨਹੀ ਿਜਸ ਿਦਨ ਿੲਹ ਸਾਜ਼ ਿਸਰਫ ਅਜਾਿੲਬ ਘਰਾਂ ਿਵੱਚ ਪਏ ਹੀ ਦਖਾਈ ਦੇਣਗੇ ਿਕਉਂਕੀ ਉਨ੍ਹਾਂ ਨੂੰ ਵਜਾਉਣ ਵਾਲਾ ਕੋਈ ਨਹੀਂ ਿਮਲੇਗਾ। ਉਹ ਅਪਣੀ ਕਹਾਣੀ ਦੱਸਦਾ ਹੈ ਿਕ ਜੇ ਉਹ ਦੁਬਈ ਆ ਕੇ ਿਮਹਨਤ ਮਜਦੂਰੀ ਨਾ ਕਰਦਾ ਤਾਂ ਲੋਕ ਸਾਜ਼ਾਂ ਦੀ ਕਮਾਈ ਨਾਲ ਉਹ ਦੋ ਟਾਿੲਮ ਦੀ ਰੋਟੀ ਵੀ ਨਾ ਕਮਾ ਸਕਦਾ!