ਸੁਪ੍ਰਸਿੱਧ ਕਹਾਣੀਕਾਰ ਤੇ ਵਿਅੰਗਕਾਰ ਡਾ ਅਮਰੀਕ ਸਿੰਘ ਕੰਡਾ ਦੀ ਚੋਣਵੀਆਂ ਕਹਾਣੀਆਂ ਦੀ ਕਿਤਾਬ “ਕੁੱਝ ਹੀਰੇ ਕੁੱਝ ਪੰਨੇ” ਰੀਲੀਜ਼

DSC05110(ਖੱਬੇ ਤੋਂ ਰਵਿੰਦਰ ਸੈਣੀ ਰਿੰਕੂ ਫਰੀਦਕੋਟ,ਨਿਰਮਲ ਬਰਾੜ ਬਲੋਚ ਪਿੰਡੀ,ਨਵਦੀਪ ਨਵੀ ਅਰੌੜਾ,ਡਾ ਅਮਰੀਕ ਸਿੰਘ ਕੰਡਾ,ਸੁਖਦੀਪ ਗਿੱਲ ਮੋਗਾ,ਬੇਅੰਤ ਗਿੱਲ ਮੋਗਾ )

ਮੋਗਾ ਵਿਖੇ ਸੁਪ੍ਰਸਿੱਧ ਕਹਾਣੀਕਾਰ ਤੇ ਵਿਅੰਗਕਾਰ ਡਾ ਅਮਰੀਕ ਸਿੰਘ ਕੰਡਾ ਦੇ ਘਰ ਇਕ ਸਾਹਤਿਕ ਮਿਲਣੀ ਦਾ ਆਯੋਜਿਣ ਕੀਤਾ ਗਿਆ । ਇਸ ਮੌਕੇ ਤੇ ਡਾ ਅਮਰੀਕ ਸਿੰਘ ਕੰਡਾ ਦੀ ਚੋਣਵੀਆਂ ਕਹਾਣੀਆਂ ਦੀ ਕਿਤਾਬ “ਕੁੱਝ ਹੀਰੇ ਕੁੱਝ ਪੰਨੇ” ਰੀਲੀਜ਼ ਕੀਤੀ ਗਈ । ਇਸ ਸਮਾਗਮ ਤੇ ਬੋਲਦਿਆਂ ਸ਼੍ਰੀ ਰਵਿੰਦਰ ਸੈਣੀ ਰਿੰਕੂ ਕਹਾਣੀਕਾਰ ਨੇ ਕਿਹਾ ਡਾ.ਅਮਰੀਕ ਸਿੰਘ ਕੰਡਾ ਪੰਜਾਬੀ ਕਹਾਣੀ ਵਿਚ ਸਥਾਪਤ ਨਾਂ ਹੈ । ਉਹ ਪਿਛਲੇ ਪੰਦਰਾਂ ਸਾਲਾਂ ਚ ਅੱਲਗ ਅੱਲਗ ਭਾਸ਼ਾਵਾਂ ਚ ਛੱਬੀ ਕਿਤਾਬਾਂ ਪੰਜਾਬੀ ਸਾਹਿਤ ਦੀ ਝੋਲੀ ਪਾਅ ਚੁੱਕੇ ਹਨ । ਉਹਨਾਂ ਦੀਆਂ ਕਹਾਣੀਆਂ ਸਮਕਾਲੀ ਪ੍ਰਸਿਥਤੀਆਂ ਨੂੰ ਉਭਾਰਦੀਆਂ ਨਵੇਂ ਸਮਾਜ ਦਾ ਦ੍ਰਿਸ਼ ਪੇਸ਼ ਕਰਦੀਆਂ ਹਨ ।ਕੰਡਾ ਜੀ ਆਪਣੀਆਂ ਕਹਾਣੀਆਂ ਵਿਚ ਜੋ ਵਿਸ਼ੇ ਲੈਂਦੇ ਨੇ ਉਹ ਆਲੇ ਦੁਆਲੇ ਨੂੰ ਮੁਖਾਤਿਵ ਹੁੰਦਾ ਹੈ । ਅਜਿਹਾ ਕਰਦਿਆਂ ਉਹ ਨਿੱਕੇ ਨਿੱਕੇ ਵੇਰਵਿਆਂ ਰਾਂਹੀ ਜਿੰਦਗੀ ਦੇ ਸੱਚ ਨੂੰ ਮੂਰਤੀਮਾਨ ਕਰਦਾ ਹੈ । ਸੁਖਦੀਪ ਗਿੱਲ ਮੋਗਾ ਨੇ ਕਿਹਾ ਅੱਜ ਜਿਹੜੀ ਵੀ ਪੰਜਾਬੀ ਕਹਾਣੀ ਲਿਖੀ ਜਾ ਰਹੀ ਹੈ । ਉਹ ਮਾਨਵੀ ਜੀਵਨ ਦੇ ਅਜਿਹੇ ਧਰਾਤਲ ਨਾਲ ਜੁੜੀ ਹੈ ਜਿੱਥੇ ਰਚਨਾਕਾਰ ਅਤੇ ਦ੍ਰਿਸ਼ਟੀਕੋਣ ਤੋਂ ਸਿਥਤੀਆਂ ਨੂੰ ਸਮਝਦਾ ਤੇ ਪੇਸ਼ ਕਰਦਾ ਹੈ । ਕੰਡੇ ਦੀ ਖੂਬੀ ਇਸ ਗੱਲ ਚ ਹੈ ਕਿ ਉਹ ਸਧਾਰਨ ਵਾਤਾਵਰਨ ਨੂੰ ਨਜ਼ਰ ਅੰਦਾਜ਼ ਨਾ ਕਰਦਾ ਹੋਇਆ ਉਸਦੀ ਚੂਲ ਨੂੰ ਫੜ੍ਹਦਿਆਂ ਗੱਲ ਦੀ ਤੈਅ ਤੱਕ ਜਾ ਕੇ ਰਚਨਾ ਨੂੰ ਨਵਾਂ ਮੋੜ ਦਿੰਦਾ ਹੈ ਬੇਅੰਤ ਗਿੱਲ ਮੋਗਾ ਨੇ ਬੋਲਦੇ ਹੋਏ ਕਿਹਾ ਕੰਡੇ ਦੀ ਸਿਰਜਨ ਪ੍ਰਕਿਰਿਆ ਉਸਦਾ ਜੀਵਨ ਅਨੁਭਵ ਕਈ ਤਰ੍ਹਾਂ ਦੇ ਰੰਗ ਵਿਖਾਉਦਾ ਹੈ ਇਹ ਰੰਗ ਆਪਣੀ ਆਪਣੀ ਸਾਰਥਿਕਤਾ ਦਰਸਾਉਂਦਿਆਂ ਅਜਿਹੀ ਥਾਂ ਬਣਾਉਂਦੇ ਹਨ । ਜਿਹੜੇ ਰਚਨਾਕਾਰ ਨੂੰ ਸਥਾਪਤੀ ਦਾ ਦਰਜ਼ਾ ਬਖ਼ਸਦੇ ਹਨ । ਅਜਿਹੇ ਰੰਗਾਂ ਨੂੰ ਫੜਨ ਲਈ ਕੰਡੇ ਦੀ ਰਚਨਾ ਨਾਲ ਜੁੜਨਾ ਅਤਿ ਜਰੂਰੀ ਹੈ । ਨਵਦੀਪ ਨਵੀ ਫਰੀਦਕੋਟ ਨੇ ਕੰਡੇ ਨੂੰ ਕਹਾਣੀ ਦੀਆਂ ਬਾਰੀਕੀਆਂ ਦਾ ਜਾਦੂਗਰ ਤੇ ਗੁੱਝੀਆਂ ਚੋਟਾਂ ਮਾਰਦਾ ਕਿਹਾ । ਨਿਰਮਲ ਬਰਾੜ ਪਿੰਡੀ ਬਲੋਚ ਕੰਡੇ ਨੂੰ ਸ਼ਹਿਰੀ ਮੱਧਵਰਗੀ ਕਹਾਣੀਕਾਰ ਦਸਿਆ । ਇਸ ਸਮਾਗਮ ਦੀ ਇਕ ਖਾਸ ਗੱਲ ਇਹ ਰਹੀ ਕਿ ਡਾ ਅਮਰੀਕ ਸਿੰਘ ਕੰਡਾ ਨੇ ਇਹ ਆਪਣੀ ਕਿਤਾਬ ਕਿਸੇ ਸਿਆਸੀ ਜਾਂ ਪੁਰਾਣੇ ਲੇਖਕਾਂ ਤੋਂ ਜਾਂ ਕੋਈ ਨਾਮਵਰ ਹਸਤੀ ਤੋਂ ਨਹੀਂ ਂ ਸਗੋਂ ਨਵੇਂ ਉਭਰ ਰਹੇ ਲੇਖਕਾਂ ਤੋਂ ਰਿਲੀਜ਼ ਕਰਵਾਈ । ਅੰਤ ਚ ਡਾ ਅਮਰੀਕ ਸਿੰਘ ਕੰਡੇ ਨੇ ਸਭ ਦਾ ਧੰਨਵਾਦ ਕੀਤਾ । ਇਸ ਮੌਕੇ ਤੇ ਰਵਿੰਦਰ ਸੈਣੀ ਰਿੰਕੂ ਫਰੀਦਕੋਟ,ਸੁਖਦੀਪ ਗਿੱਲ ਮੋਗਾ,ਬੇਅੰਤ ਗਿੱਲ ਮੋਗਾ,ਨਵਦੀਪ ਨਵੀ ਅਰੋੜਾ ਫਰੀਦਕੋਟ ਤੇ ਨਿਰਮਲ ਬਰਾੜ ਬਲੋਚ ਪਿੰਡੀ ਹਾਜ਼ਿਰ ਸਨ