ਸੱਚਾ ਪਿਅਾਰ……..ਹਰਫੂਲ ਸਿੰਘ ਭੁੱਲਰ

received_492544921228773ਜਿੱਥੇ ਪਿਆਰ ਪਤਲਾ ਹੋਵੇ, ਉੱਥੇ ਗ਼ਲਤੀਆਂ ਮੋਟੀਆਂ ਹੁੰਦੀਆਂ ਹਨ। ਸੱਚਾ ਪਿਆਰ ਤਾਂ ਖੋਤਿਆਂ ਨੂੰ ਵੀ ਨੱਚਣਾ ਸਿਖਾ ਦਿੰਦਾ ਹੈ। ਪਿਆਰ ਸਾਰੀਆਂ ਹੀ ਕਲਾਵਾਂ ਦਾ ਗੁਰੂ ਮੰਨਿਆ ਗਿਆ ਹੈ। ਪਿਆਰ ਭਾਵੇ ਅੰਨਾ ਹੁੰਦਾ, ਪਰ ਵੇਖ ਬਹੁਤ ਤੱਕ ਸਕਦਾ ਹੈ। ਪਿਆਰ ਹਮੇਸ਼ਾ ਦੂਸਰਿਆਂ ਦੀਆਂ ਭਾਵਨਾਵਾਂ ਦਾ ਖ਼ਿਆਲ ਰੱਖਦਾ ਹੈ। ਜਿਹੜਾ ਵੀ ਜੋੜਾ ਇਕ ਦਿਨ ਖ਼ੁਸ਼ੀ ਦਾ ਇਕੱਠੇ ਬਿਤਾਉਂਦਾ ਹੈ, ਉਸ ਨੂੰ ਪਿਆਰ ਦੇ ਸੌ ਦਿਨਾਂ ਦਾ ਵਰਦਾਨ ਮਿਲਦਾ ਹੈ। ਜਿਥੇ ਪਿਆਰ, ਉੱਥੇ ਅਮਨ-ਸ਼ਾਤੀ ਵੀ ਹੁੰਦੇ ਹਨ। ਪਿਆਰ ਇਕ ਚੀਜ੍ ਹੈ ‘ਤੇ ਹਵਸ ਦੂਸਰੀ! ਦੂਜਿਆਂ ਨੂੰ ਪਿਆਰ ਕਰਨਾ ਅਸਲ ਵਿਚ ਆਪਣੇ ਆਪ ਨੂੰ ਪਿਆਰ ਕਰਨਾ ਵੀ ਹੁੰਦਾ ਹੈ। ਔਰਤਾਂ ਪੂਰਾ ਪਿਆਰ ਹੀ ਹੁੰਦੀਆਂ ਹਨ, ਨਫ਼ਰਤ ਇਹਨਾਂ ਵਿੱਚ ਬੰਦਾ ਪੈਂਦਾ ਕਰਦਿ ਹੈ! ਜੇਕਰ ਔਰਤ ਰੁੱਸਦੀ ਹੈ, ‘ਤਾਂ ਮਰਦ ਵੱਲੋਂ ਮਨਾਏ ਜਾਣ ਦੀ ਭਾਵਨਾ ਰੱਖਦੀ ਐ, ਕਿ ਆਦਮੀ ਉਸ ਨੂੰ ਮਨਾਏਗਾ। ਮੈਂ ਮਹਿਸੂਸ ਕੀਤਾ ਕਿ ਘਰਵਾਲੀ ਸਿਰਫ਼ ਉਦੋਂ ਤੱਕ ਤੁਹਾਡੀ ਹੁੰਦੀ ਹੈ, ਜਦੋਂ ਤਕ ਉਹ ਤੁਹਾਡੇ ਨਾਲ ਰੁੱਸਦੀ ਹੈ, ਲੜਦੀ ਹੈ, ਹੰਝੂ ਕੱਡਦੀ ਹੈ ‘ਤੇ ਤੁਹਾਨੂੰ ਦੋ-ਚਾਰ ਤਾਨੇ-ਮੇਣੇ ਦਿੰਦੀ ਹੈ, ‘ਤੇ ਉਹ ਕਹਿੰਦੀ ਹੈ, ਜੋ ਵੀ ਉਹਦੇ ਮਨ ਵਿੱਚ ਹੁੰਦਾ ਹੈ, ਬਿਨਾਂ ਸੋਚੇ ਬਿਨਾਂ ਸਮਝੇ ਬੇਧੜਕ ਹੋ ਕੇ….! ਪਰ ਜਦੋਂ ਉਹ ਸਮਝ ਲਵੇ ਕਿ, ਮੇਰੇ ਰੁੱਸਣ ਦਾ, ਮੇਰੇ ਹੰਝੂਆਂ ਦਾ ਤੁਹਾਡੇ ਤੇ ਕੋਈ ਫਰਕ ਨਹੀਂ ਹੈ, ਤਾਂ ਉਹ ਇੱਕ ਦਿਨ ਰੁੱਸਣਾ ਛੱਡ ਦਿੰਦੀ ਹੈ, ਰੋਣਾ ਛੱਡ ਦਿੰਦੀ ਹੈ, ਤੇ ਤੁਹਾਡੀ ਹਰ ਗੱਲ ਦਾ ਜਵਾਬ ਹੱਸ ਕੇ ਦੇਣ ਲੱਗ ਜਾਂਦੀ ਹੈ, ਸਮੇਟ ਲੈੰਦੀ ਹੈ ਉਹ ਆਪਣੇ ਆਪ ਨੂੰ, ਤੇ ਤੁਸੀਂ ਸਮਝਣ ਲਗਦੇ ਹੋ ਕੇ ਸਭ ਠੀਕ ਹੋ ਗਿਆ, ਤੁਸੀਂ ਸਮਝ ਹੀ ਨਹੀਂ ਪਾਉਂਦੇ ਕਿ ਉਹ ਸ਼ਾਤ ਨਹੀਂ ਹੈ! ਉਹ ਜਿਉਂਦੇ ਜੀਅ ਮਰ ਚੁੱਕੀ ਹੈ, ਕਿਤੇ ਨਾ ਕਿਤੇ ਉਸ ਨੇ ਆਪਣੀਆਂ ਇੱਛਾਵਾਂ ਦਾ ਗਲਾ ਘੁੱਟ ਦਿੱਤਾ ਹੈ… ਤੇ ਹੁਣ ਜੋ ਤੁਹਾਡੇ ਕੋਲ ਹੈ, ਉਹ ਤੁਹਾਡੀ ਨਾਲ ਰਹਿ ਕੇ ਵੀ ਤੁਹਾਡੀ ਨਹੀਂ ਹੈ!received_545524472577278
ਔਰਤ ਨੂੰ ਸਿਰਫ਼ ਪਿਆਰ ਤੇ ਇੱਜ਼ਤ ਦੀ ਭੁੱਖ ਹੁੰਦੀ ਹੈ, ਰਿਸ਼ਤਿਆਂ ਦੇ ਜੋੜ ਵਿੱਚ ਇੱਕ ਐਸਾ ਰਿਸ਼ਤਾ ਵੀ ਹੁੰਦਾ ਹੈ, ਜੋ ਇਨਸਾਨ ਆਪ ਬਣਾਉਂਦਾ ਹੈ, ਅਤੇ ਉਹ ਰਿਸ਼ਤਾ ਸਭ ਰਿਸ਼ਤਿਆਂ ਤੋਂ ਮਜ਼ਬੂਤ ਹੁੰਦਾ ਹੈ। ਉਹ ਹੈ ਦੋਸਤੀ ਦਾ ਰਿਸ਼ਤਾ। ਦੋਸਤੀ ਦੇ ਰਿਸ਼ਤੇ ਦੀ ਕੜੀ ਹੈ, ਕਿ ਹਰ ਹਾਲ ਵਿੱਚ ਸਾਥ ਨਿਭਾਉਣਾ। ਦੋਸਤੀ ਦੀ ਕੜੀ ਹੈ ਸਾਥ, ਦੋਸਤ ਹਰ ਹਾਲ ਵਿੱਚ ਸਾਥ ਦਿੰਦੇ ਹਨ। ਉਹ ਗਲਤ ਸਹੀ ਨੀ ਦੇਖਦੇ , ਬਸ ਸਾਥ ਨਿਭਾਉਂਦੇ ਹਨ। ਇਹਨਾਂ ਹਲਾਤਾਂ ਵਿੱਚ ਆਪਣਿਆਂ ਨੂੰ ਸਹੀ ਰਾਇ ਦਿਓ ਤਾਂ ਜੋ ਕਿਸੇ ਦੀ ਪਰਿਵਾਰਕ ਜ਼ਿੰਦਗੀ ਸਵਰ ਸ਼ਕੇ। ਪਿਆਰ ਤੇ ਇੱਜਤ ਦੀ ਹਮੇਸ਼ਾਂ ਭੁੱਖੀ ਰਹਿੰਦੀ ਹੈ ਔਰਤ! ਔਰਤ ਨਾਲ ਸਬੰਧਤ ਹਰ ਰਿਸ਼ਤੇ ਵਿਚ, ਰਿਸ਼ਤੇ ਨੂੰ ਬਣਾਈ ਰੱਖਣ ਲਈ, ਪੁਰਸ਼ ਦੇ ਮੁਕਾਬਲੇ, ਇਸਤਰੀ ਨੂੰ ਵਧੇਰੇ ਤਿਆਗ, ਕੁਰਬਾਨੀ, ਯਤਨ ਅਤੇ ਮਿਹਨਤ ਕਰਨੀ ਪੈਂਦੀ ਹੈ। ਹਰ ਇਸਤਰੀ ਦੋ ਘਰਾਂ ਵਿੱਚ ਜਨਮ ਲੈਂਦੀ ਹੈ, ਪਿਤਾ ਦੇ ਘਰ ਅਤੇ ਪਤੀ ਦੇ ਘਰ। ਹਰ ਇਸਤਰੀ ਦੋ ਘਰਾਂ ਦੇ ਆਸਰੇ ਨਾਲ ਪਲਦੀ ਹੈ, ਅਤੇ ਦੋ ਘਰਾਂ ਦਾ ਸਹਾਰਾ ਬਣਦੀ ਹੈ। ਉਸ ਦੀਆਂ ਦੋ ਜਾਨਾਂ ਹੁੰਦੀਆਂ ਹਨ , ਦੋ ਦਿਲ ਹੁੰਦੇ ਹਨ। ਪੁਰਸ਼ ਦਾ ਨਾਂ, ਅਣਖ ਅਤੇ ਖਾਨਦਾਨ ਨੂੰ ਜਿਊਂਦੇ ਅਤੇ ਚਲਦੇ ਰੱਖਣ ਲਈ ਹੈ, ਰਿਸ਼ਤਿਆਂ ਵਿੱਚ ਉਲਝਦੀ ਗੁਆਚ ਜਾਂਦੀ ਹੈ। ਹਰ ਇਸਤਰੀ ਦੀ ਇਹੀ ਹੋਣੀ ਹੈ। ਹੋ ਸਕੇ ਤਾਂ ਸਮਝੋ ਇਹਨਾਂ ਨੂੰ ਇਹ ਸੂਖਮ ਹੁੰਦੀਆਂ ਨੇ, ਪਿਆਰ ਦੀ ਸਿਰਜ਼ਨਾ ਹੁੰਦੀਆਂ ਨੇ, ਇਹਨਾਂ ਦਾ ਦਿਲ ਕਦੇਂ ਨਾ ਤੋੜੋ! ਪਿਆਰ ਵਿਚ ਬਹੁਤ ਸ਼ਕਤੀ ਹੈ? ਮੁਹੱਬਤ ਦੇ ਦੋ ਮਿਠੜੇ ਬੋਲ ਸਾਰੀ ਜ਼ਿੰਦਗੀ ਨੂੰ ਗਹਿਣੇ ਲੈ ਲੈਂਦੇ ਹਨ। ਭਾਵੇਂ ਆਪ ਦੋਨੋਂ ਇਕ ਦੂਜੇ ਤੋਂ ਬਿਲਕੁਲ ਅਣਜਾਣ ਹੁੰਦੇ ਹੋ, ਇਕ-ਦੂਜੇ ਦੇ ਸੁਭਾਅ ਤੋਂ , ਇਕ ਦੂਜੇ ਦੀਆਂ ਆਦਤਾਂ ਤੋਂ , ਫਿਰ ਭੀ ਪਿਆਰ ਭਰੀ ਨਜ਼ਰ ਦੀ ਪਹਿਲੀ ਤੱਕਣੀ ਸਾਰੀਆਂ ਬੰਦਸ਼ਾਂ ਟੱਪਕੇ ਧੁਰ ਦਿਲਾਂ ਨਾਲ ਸਾਂਝ ਪਾ ਲੈਂਦੀ ਹੈ। ਇਹ ਸਾਂਝ ਪਲ ਝਪਕਦੇ ਹੀ ਸਮਾਜ ਦੇ ਹਰ ਰਿਸ਼ਤਿਆਂ ਨਾਲੋਂ ਮਜਬੂਤ ਹੋ ਨਿਬੜਦੀ ਹੈ। ਕੁਦਰਤ ਨੇ ਪਿਆਰ ਨੂੰ ਕਿਹੋ ਜਿਹਾ ਜਾਦੂ ਦਾ ਚਿਰਾਗ ਬਣਾਇਆ ਹੈ, ਜਿਸ ਅੱਗੇ ਹਰ ਸ਼ਕਤੀਸ਼ਾਲੀ ਮਰਦ ਵੀ ਬੇਬਸ ਹੋ ਜਾਂਦਾ ਹੈ, ਮਹਿਲਾਂ ਦੀ ਰਾਣੀ, ਰਮਤੇ ਸਾਧੂ ਤੋਂ ਪਿਆਰ ਦੀ ਭੀਖ ਮੰਗਦੀ ਹੈ। ਪਿਆਰ ਦੀ ਇਸ ਛੁਪੀ ਸ਼ਕਤੀ ਦਾ ਭੇਤ ਕੋਈ ਨਹੀਂ ਪਾ ਸਕਿਆ। ਨਾਂ ਹੀ ਕੋਈ ਪੀਰ ਪੈਗੰਬਰ, ਨਾਂ ਹੀ ਕੋਈ ਤਿਆਗੀ ਤਪਸਵੀ, ਤੇ ਨਾਂ ਹੀ ਕੋਈ ਇੰਦਰ ਦੇ ਸਵਰਗਾਂ ਦਾ ਦੇਵਤਾ। ਇਹ ਮਹਿਲਾਂ ਵਿੱਚ ਵੀ ਰਹਿੰਦਾ ਹੈ, ਤੇ ਕੱਖ-ਕਾਨਿਆਂ ਦੀਆਂ ਝੁੱਗੀਆਂ ਵਿੱਚ ਵੀ, ਪਰ ਇਸ ਨੂੰ ਪ੍ਰਗਟਾਉਣਾ ਥੋੜਾ ਔਖਾ ਜਰੂਰ ਐ, ਹਰ ਉਮਰ ਹੀ ਪਿਆਰ ਦੀ ਤਾਬੇਦਾਰ ਹੁੰਦੀ ਹੈ। ਪਿਆਰ ਤ੍ਰੇਲ ਦੀ ਉਸ ਬੂੰਦ ਵਰਗਾ ਹੁੰਦਾ ਹੈ, ਜੋ ਬਿੱਛੂ ਬੂਟੀ ‘ਤੇ ਵੀ ਪੈਂਦੀ ਹੈ, ਤੇ ਸੋਹਣੇ ਫੁੱਲਾਂ ‘ਤੇ ਵੀ! ਸੋ ਬੇਨਤੀ ਐ, ਜੀਵਨ ਮਾਣੋ, ਪਾਲਤੂ ਕਲੇਸ਼ਾਂ ਨੂੰ ਗੋਲੀ ਮਾਰੋ, ਦੁਨੀਆ ‘ਤੇ ਪਿਆਰ ਜਿਹਾ ਕੋਈ ਅੰਮ੍ਰਤ ਹੈਂਨੀ, ‘ਤੇ ਨਫ਼ਰਤ ਵਰਗੀ ਜ਼ਹਿਰ ਨਹੀਂ। ਜਿਉਣ ਲਈ ਜ਼ਿੰਦਗੀ ਬਹੁਤ ਛੋਟੀ ਹੈ।
ਹਰਫੂਲ ਸਿੰਘ ਭੁੱਲਰ
9876870157