ਹਜ਼ਾਰਾਂ ਨੌਜਵਾਨਾਂ ਨੂੰ ਪੰਜਾਬੀ ਸੱਭਿਆਚਾਰ ਦਾ ਪ੍ਰਤੀਕ ਪੱਗ ਦੀ ਸਿਖਲਾਈ ਦੇ ਚੁੱਕਾ-ਤੇਜਿੰਦਰ ਸਿੰਘ ਖਾਲਸਾ

ਭਾਵੇਂ ਪੱਛਮੀ ਸੱਭਿਆਚਾਰ ਵੱਲੋਂ ਆਈ ਹਨੇਰੀ ਦੇ ਕਾਰਨ ਪੰਜਾਬ ਵਿੱਚ ਹਜ਼ਾਰਾਂ ਨੌਜਵਾਨ ਸਿੱਖੀ ਤੋਂ ਬੇਮੁੱਖ ਹੋ ਕੇ ਪਤਿਤਪੁਣੇ ਦੇ ਰਾਹ ਚੱਲ ਪਏ ਹਨ ਪਰ ਕੁੱਝ ਅਜਿਹੇ ਨੌਜਵਾਨ ਵੀ ਹਨ  ਜੋ ਸਿੱਖ ਧਰਮ ਦੇ ਪ੍ਰਚਾਰ ਹਿੱਤ ਤਨ ਮਨ ਨਾਲ ਧਾਰਮਿਕ ਕਾਰਜਾਂ ਵਿੱਚ ਲੱਗੇ ਹੋਏ ਹਨ  ਅਜਿਹੇ ਹੀ ਇੱਕ ਨੌਜਵਾਨ ਦਾ ਨਾਮ ਹੈ ਤੇਜਿੰਦਰ ਸਿੰਘ ਖਾਲਸਾ

7ਤੇਜਿੰਦਰ ਸਿੰਘ ਉਹ ਨਾਮ ਹੈ  ਜਿਸ ਨੇ ਕਰੀਬ 10 ਸਾਲ ਪਹਿਲਾਂ ਸ਼ਹਿਰ ਅੰਦਰ  ਗੱਭਰੂਆਂ ਨੂੰ  ਪੱਗ ਬੰਨਣ ਦੀ ਚੇਤਨਤਾ ਪੈਦਾ ਕਰਨ ਲਈ ਨਿਸ਼ਕਾਮ ਦਸਤਾਰ ਸਜਾਓ ਲਹਿਰ ਦਾ ਅਗਾਜ ਕੀਤਾ ਸੀ  ਇਸ ਸਿੱਖ ਨੌਜਵਾਨ ਦਾ ਜਨਮ 9 ਜੂਨ 1984 ਨੂੰ  ਮਾਤਾ ਰਣਜੀਤ ਕੌਰ ਦੀ ਕੁੱਖੋਂ  ਪਿਤਾ ਹਰਦੇਵ ਸਿੰਘ ਦੇ ਗ੍ਰਹਿ ਵਿਖੇ ਹੋਇਆ ਛੋਟੀ ਉਮਰੇ ਹੀ ਧਾਰਮਿਕ ਕਾਰਜਾਂ ਦੀ ਗੁੜ੍ਹਤੀ ਤੇਜਿੰਦਰ ਨੂੰ ਆਪਣੀ ਮਾਤਾ  ਜੀ ਤੋਂ ਮਿਲੀ ਜੋ ਉਨ੍ਹਾ ਨੂੰ ਗੁਰੁ ਘਰ ਦੀ ਸੇਵਾ ਤੇ ਲੈ ਕੇ ਜਾਂਦੇ ਸਨ ਬਚਪਨ ਵਿੱਚ ਅਨੇਕਾਂ ਹੀ ਧਾਰਮਿਕ ਮੁਕਾਬਲਿਆਂ ਦੇ ਵਿੱਚ ਅੱਵਲ ਆੳਂਦਾ ਰਿਹਾ ਇਹ ਨੌਜਵਾਨ 2011 ਵਿੱਚ ਬਰਨਾਲਾ ਵਿਖੇ ਹੋਏ  ਮਾਲਵਾ ਜੋਨ ਦੇ 22 ਕਾਲਜਾਂ ਦੇ ਮੁਕਾਬਲਿਆਂ ਵਿੱਚੋਂ ੳਵਰਆਲ ਟਰਾਫੀ ਲੈ ਕੇ ਸ਼ਹਿਰ ਪਰਤਿਆ ਵਿਦਿਅਕ ਤੌਰ ਤੇ ਤੇਜਿੰਦਰ ਸਿੰਘ ਨੇ ਐਮ.ਏ,ਐਮ ਐੱਡ ਪੰਜਾਬੀ ਯੂਨੀਵਰਸਿਟੀ ਪਟਿਆਲਾ  ਅਤੇ ਐਮ ਐਸ ਸੀ ਦੀ ਡਿਗਰੀ ਪੰਜਾਬ ਟੈਕਨੀਕਲ ਯੂਨੀਵਰਸਿਟੀ ਤੋਂ ਪਹਿਲੇ ਦਰਜੇ ਵਿੱਚ ਰਹਿ ਕੇ ਪਾਸ ਕੀਤੀ  ਅਧਿਆਤਮਕ ਤੌਰ ਤੇ ਤੇਜਿੰਦਰ  ਨੇ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਸ਼ੁੱਧ ਗੁਰਬਾਣੀ ਉਚਾਰਨ ਦੀ ਸੰਥਿਆ ਲਈ ਸ਼ਹਿਰ ਅੰਦਰ ਪੱਗੜੀ ਬੰਨ੍ਹਣ ਦੀ  ਚੇਤਨਤਾ ਪੈਦਾ ਕਰਨ ਲਈ ਦਸਤਾਰ ਸਿਖਲਾਈ ਦੀ ਸ਼ੁਰੂਆਤ 2003 ਵਿੱਚ ਕੀਤੀ  ਤੇਜਿੰਦਰ ਦੱਸਦਾ ਹੈ ਕਿ ਜਦੋਂ ਉਹ ਸ਼ਹਿਰ ਅੰਦਰ ਧਾਰਮਿਕ ਕਾਰਜਾਂ ਵਿੱਚ ਨੌਜਵਾਨਾ ਨੂੰ ਬਿਨਾ ਦਸਤਾਰਾਂ ਤੋਂ ਦੇਖਦਾ ਸੀ  ਤਾਂ ਉਸ ਸਮੇਂ ਉਸ ਨੂੰ ਬਹੁਤ ਦੁੱਖ ਹੁੰਦਾ ਸੀ ਇਸੇ ਮਿਸ਼ਨ ਨੂੰ ਪੂਰਾ ਕਰਨ ਲਈ ਤੇਜਿੰਦਰ ਨੇ ਸ਼ਹਿਰ ਅੰਦਰ ਨੌਜਵਾਨਾਂ ਦੇ ਇੱਕ ਜੱਥੇ ਸਰਬੰਸਦਾਨੀ ਨੌਜਵਾਨ ਸੇਵਕ ਜਥੇ ਦੀ ਨੀਂਹ ਰੱਖੀ ਜਿਸ ਦਾ ਤੇਜਿੰਦਰ ਸੰਸਥਾਪਕ ਤੇ ਪ੍ਰਧਾਨ ਵੀ ਹੈ  ਇਸ ਤੋਂ ਉਪਰੰਤ ਉਸ ਨੇ ਜ਼ਿਲ੍ਹੇ ਦੇ  ਵੱਖ ਵੱਖ ਪਿੰਡਾਂ ਵਿੱਚ ਜਾ ਕੇ ਨੌਜਵਾਨਾਂ ਨੂੰ ਫਰੀ ਦਸਤਾਰ ਦੀ ਸਿਖਲ਼ਾਈ ਦੇਣੀ ਸ਼ੁਰੂ ਕਰ ਦਿੱਤੀ ਅਤੇ ਸਾਬਤ ਸੂਰਤ ਨੌਜਵਾਨਾਂ ਦਾ ਕਾਫਲਾ ਤਿਆਰ ਕੀਤਾ ਇਸੇ ਸੇਵਕ ਜੱਥੇ ਦੇ ਨਾਮ ਹੇਠ ਹਰ ਸਾਲ ਸ਼ਹਿਰ ਅੰਦਰ ਨਗਰ ਕੀਰਤਨ ਦੌਰਾਨ ਦਸਤਾਰ ਦੀ ਚੇਤਨਤਾ ਪੈਦਾ ਕਰਨ ਲਈ ਦਸਤਾਰ ਸਜਾਓ ਮਾਰਚ ਅਤੇ ਮੁਕਾਬਲੇ ਕਰਵਾਏ ਜਾਂਦੇ ਹਨ ਤੇਜਿੰਦਰ ਹੁਣ ਤੱਕ ਸੰਗਰੂਰ,ਬਰਨਾਲਾ,ਬਠਿੰਡਾ,ਜ਼ਿਲ੍ਹਿਆਂ ਤੋਂ ਇਲਾਵਾ ਦਿੱਲੀ ਅਤੇ ਹਰਿਆਣਾ ਵਿੱਚ 150 ਦੇ ਕਰੀਬ ਨਿਸ਼ਕਾਮ ਦਸਤਾਰ ਸਿਖਲਾਈ ਕੈਂਪ ਲਗਾ ਚੁੱਕਾ ਹੇੈ  ਤੇਜਿੰਦਰ  ਨੂੰ ਸਿੱਖ ਪੰਥ ਦੀਆਂ ਇੰਨ੍ਹਾ ਮਹਾਨ ਸੇਵਾਵਾਂ,ਦਸਤਾਰ ਮੁਕਾਬਲਿਆਂ ਵਿੱਚ ਵੱਖ ਵੱਖ ਥਾਂਵਾਂ ਤੇ ਨਿਰੀਖਕ ਦੇ ਤੌਰ ਤੇ ਨਿਭਾਈ ਭੂਮਿਕਾ ਕਰਕੇ ਵੱਖ-ਵੱਖ ਜੱਥੇਬੰਦੀਆਂ, ਸਮਾਜ ਸੇਵੀ ਸੰਸਥਾਵਾਂ,ਸਰਪੰਚਾਂ-ਪੰਚਾਂ ਵੱਲੋਂ ਸਨਮਾਨਿਤ ਕੀਤਾ ਗਿਆ ਹੈ ਸ਼ਹਿਰ ਅੰਦਰ ਹੋਏ ਮਿਸਟਰ ਸਿੰਘ ਮੁਕਾਬਲੇ  ਵਿੱਚ ਤੇਜਿੰਦਰ ਨੂੰ  ਪਿਛਲੇ 10 ਸਾਲਾਂ ਦੌਰਾਨ ਦਸਤਾਰ ਸਿਖਲਾਈ ਵਜੋਂ ਨਿਭਾਈ ਸੇਵਾਵਾਂ ਬਦਲੇ ਸ਼ਾਨ-ਏ-ਦਸਤਾਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਇੱਥੇ ਹੀ ਬੱਸ ਨਹੀਂ ਤੇਜਿੰਦਰ ਨੇ ਸ਼ਹਿਰ ਅੰਦਰ ਗੁਰੁ ਗੋਬਿੰਦ ਸਿੰਘ ਅਕੈਡਮੀ ਦੀ ਸਥਾਪਨਾ ਕੀਤੀ ਹੈ ਜਿਸ ਵਿੱਚ ਉਹ ਹਰ ਐਤਵਾਰ ਬੱਚਿਆਂ ਦੀਆਂ ਲੈਕਚਰ,ਸ਼ੁੱਧ ਗੁਰਬਾਣੀ ਉਚਾਰਨ,ਦਸਤਾਰ ਸਿਖਲਾਈ ਅਤੇ ਸੁੰਦਰ ਲਿਖਾਈ ਦੀਆਂ ਕਲਾਸਾਂ ਲਗਾਉਂਦਾ ਹੈ  ਗੁਰਪੁਰਬ ਸਮੇਂ ਉਹ ਬੱਚਿਆਂ ਦੇ ਹਫਤਾਵਰੀ ਕੈਂਪ ਵੀ ਲਗਾਉਂਦਾ ਹੈ  ਨਾਲੋ ਨਾਲ ਆਪਣੇ ਨਿਵਾਸ ਵਿਖੇ ਗੁਰਮਤਿ ਲਾਇਬ੍ਰੇਰੀ ਵੀ ਖੋਲ੍ਹੀ ਹੈ ਜਿਸ ਦਾ ਨੋਜਵਾਨ  ਲਾਹਾ ਲੈਂਦੇ ਹਨ ਤੇਜਿੰਦਰ ਹੁਣ ਤੱਕ 12 ਵਾਰ ਖੁਨ ਦਾਨ ਕਰ ਚੁੱਕਾ ਹੈ ਤੇਜਿੰਦਰ ਨੂੰ ਇਸ ਗੱਲ ਦਾ ਦੁੱਖ ਹੈ ਕਿ ਸਿੱਖ ਪੰਥ ਦੀ ਸਿਰਮੌਰ ਸੰਸਥਾ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਸ ਦੇ ਇਨ੍ਹਾ ਕਾਰਜਾਂ ਦੀ ਕਦੇ ਕੋਈ ਸਾਰ ਨਹੀਂ ਲਈ  ਤੇਜਿੰਦਰ ਦਾ ਮੰਨਣਾ ਹੈ ਕਿ ਜੇਕਰ ਕਮੇਟੀ ਉਸ ਨੂੰ ਕੋਈ ਜਿੰਮੇਂਵਾਰੀ ਸੌਪਦੀ ਤਾਂ ਉਹ ਇਸ ਦੀ ਤਨੋ ਮਨੋ ਸੇਵਾ ਕਰੇਗਾ ਅੱਜ ਲੋੜ ਹੈ ਤੇਜਿੰਦਰ ਜਿਹੇ ਨੋਜਵਾਨਾਂ  ਦੇ ਕਾਰਜਾਂ ਦਾ ਹੁੰਗਾਰਾ ਦੇਣ ਦੀ ਤਾਂ ਕਿ ਅਸੀਂ ਆਉਣ ਵਾਲੀ ਨੌਜਵਾਨ ਪੀੜ੍ਹੀ  ਨੂੰ ਪਤਿਤਪੁਣੇ ਤੋਂ ਬਚਾ ਕੇ ਇੱਕ ਨਵੀਂ ਸੇਧ ਦੇ ਸਕੀਏ      ਸੰਪਰਕ 73073-50150